Patiala: AAP getting ready for MC Elections 2023
December 9, 2022 - PatialaPolitics
Patiala: AAP getting ready for MC Elections 2023
ਨਗਰ ਨਿਗਮ ਚੋਣਾ ਨੂੰ ਲੈ ਕੇ ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਸਹਿਰੀ ਆਗੂਆਂ ਤੇ ਵਲੰਟੀਅਰਾ ਨਾਲ ਮੀਟਿੰਗ
-ਸਹਿਰ ਦੇ ਸਮੁਹ ਆਹੁਦੇਦਾਰ ਤੇ ਵਲੰਟੀਅਰਾਂ ਨੇ ਇਕਜੁੱਟਤਾ ਦਾ ਕੀਤਾ ਪ੍ਰਗਟਾਵਾ
ਪਟਿਆਲਾ 9 ਦਸੰਬਰ () :
ਅਗਾਮੀ ਨਿਗਮ ਚੋਣਾ ਨੂੰ ਲੈ ਕੇ ਸਹਿਰ ਦੇ ਸਮੂਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਨਾਲ
ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸਹਿਰ ਦੇ ਸਾਰੇ ਵਲੰਟੀਅਰਾਂ ਤੇ ਵਰਕਰਾਂ ਨੇ ਇਕਜੁੱਟਤਾ ਵਿਖਾਈ। ਇਸ ਦੋਰਾਨ ਵਿਧਾਇਕ ਨੇ ਲੰਬਾ ਸਮਾ ਕੀਤੀ ਮੀਟਿੰਗ ਵਿਚ ਵਲੰਟੀਅਰਾਂ ਦੀਆਂ ਸਮੱਸਿਆਵਾਂ ਤੇ ਮੁਸਕਿਲਾ ਸੁਣੀਆਂ ਅਤੇ ਅਗਾਮੀ ਆ ਰਹੀਆ ਨਗਰ ਨਿਗਮ ਚੋਣਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਦੱਸਣਾ ਬਣਦਾ ਹੈ ਕਿ ਪਟਿਆਲਾ ਨਗਰ ਨਿਗਮ ਅਧੀਨ ਕੁੱਲ 60 ਕੌਂਸਲਰ ਹਨ, ਜਿਨਾਂ ਵਿਚੋਂ 32 ਪਟਿਆਲਾ ਸਹਿਰੀ, 26 ਪਟਿਆਲਾ ਦਿਹਾਤੀ ਅਤੇ 2 ਕੌਂਸਲਰ ਹਲਕਾ ਸਨੌਰ ਵਿਚ ਪੈਦੈ ਹਨ। ਇਸ ਮੀਟਿੰਗ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਹਾਜਰ ਵਲੰਟੀਅਰਾਂ ਤੇ ਆਗੂਆਂ ਨੇ ਕਿਹਾ ਕਿ ਇਨਾ ਚੋਣਾ ਵਿਚ ਪਾਰਟੀ ਵੱਲੋਂ ਮੇਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਸਮਰਥਨ ਕਰਕੇ ਉਨਾ ਨੂੰ ਜਿਤਾਇਆ ਜਾਏਗਾ। ਇਸ ਦੋਰਾਨ ਹਾਜਰ ਸਾਰੇ ਆਗੂਆਂ ਨੇ ਕਿਹਾ ਕਿ ਚੋਣਾ ਦੋਰਾਨ ਸਾਰੇ ਵਲੰਟੀਅਰਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇਗਾ ਤ ਪਾਰਟੀ ਲਈ ਕੰਮ ਕਰਨ ਵਾਲੇ ਕਿਸੇ ਵੀ ਆਗੂ ਜਾਂ ਵਲੰਟੀਅਰ ਦੀ ਸੇਵਾ ਵਿਅਰਥ ਨਹੀਂ ਜਾਏਗੀ।
ਮੀਟਿੰਗ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਕੁਝ ਹੀ ਮਹੀਨਿਆ ਦੇ ਵਕਫੇ ਦੋਰਾਨ ਕਰ ਦਿੱਤੇ ਹਨ, ਇਨੇ ਕੰਮ ਅੱਜ ਤੱਕ ਪਿਛਲੇ ਕਈ ਦਹਾਕਿਆਂ ਵਿਚ ਆਈਆਂ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਨੇ ਨਹੀਂ ਕੀਤੇ। ਉਨਾ ਕਿਹਾ ਕਿ ਬੇਸ਼ਕ ਭਾਜਪਾ ਅਤੇ ਕਾਗਰਸ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਜਿੰਨਾ ਵੀ ਮਰਜੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਪਰ ਜੋ ਕੰਮ ਹੋਏ ਹਨ ਜਾਂ ਹੋ ਰਹੇ ਹਨ, ਇਹ ਸਭ ਲੋਕਾਂ ਦੇ ਸਾਹਮਣੇ ਹਨ, ਇਸ ਵਿਚ ਕੁਝ ਲੁਕਿਆ ਛੁਪਿਆ ਨਹੀਂ ਹੈ। ਉਨਾ ਕਿਹਾ ਕਿ ਸਾ ਨੂੰ ਸਰਕਾਰ ਦੇ ਇਹ ਕੰਮ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਕੇ ਲੋਕ ਸਰਕਾਰ ਦੀਆਂ ਸਕੀਮਾ ਦਾ ਫਾਇਦਾ ਲੈ ਸਕਣ ਅਤੇ ਹਰ ਇਕ ਵਿਅਕਤੀ ਨੂੰ ਇਹ ਪਤਾ ਲੱਗ ਸਕੇ ਕੇ ਸਰਕਾਰ ਵੱਲੋਂ ਗਰੀਬਾ ਅਤੇ ਆਮ ਲੋਕਾਂ ਲਈ ਕੀ ਕੀਤਾ ਜਾ ਰਿਹਾ ਹੈ। ਉਨਾ ਵਲੰਟੀਅਰਾਂ ਤੇ ਆਗੂਆਂ ਨੂੰ ਕਿਹਾ ਕੇ ਉਹ ਆਪੋ ਅਪਣੇ ਇਲਾਕਿਆ ਵਿਚ ਜਾ ਕੇ ਲੋਕਾਂ ਦੇ ਕੰਮ ਕਰਾਉਣ ਤੇ ਕਿਸੇ ਵੀ ਦਫਤਰ ਅੰਦਰ ਜੇਕਰ ਕੋਈ ਦਿੱਕਤ ਆਉਦੀਂ ਹੈ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਿਧਾਇਕ ਨੇ ਆਪਣੇ ਸਾਰੇ ਵਰਕਰਾਂ ਤੇ ਆਮ ਲੋਕਾਂ ਨੂੰ ਕਿ ਕੇ ਉਹ ਕਿਸੇ ਵੀ ਕੰਮ ਲਈ ਜਦੋਂ ਮਰਜੀ 24 ਘੰਟੇ ਬੇਝਿਜਕ ਆ ਸਕਦੇ ਹਨ। ਉਨਾ ਕਿਹਾਕਿ ਪਟਿਆਲਾ ਸਹਿਰ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਹੋ ਰਹੇ ਹਨ ਅਤੇ ਅੱਗੇ ਤੋਂ ਵੀ ਕਰਵਾਏ ਜਾਣਗੇ ਤੇ ਜਿੰਨਾਂ ਨੇ ਪਿਛਲੀਆਂ ਸਰਕਾਰਾਂ ਵਿਚ ਭਿਸ਼੍ਰਟਾਚਾਰ ਕੀਤਾ ਹੈ, ਉਨਾ ਤੋਂ ਇਕ ਇਕ ਪਾਈ ਦਾ ਹਿਸਾਬ ਲਿਆ ਜਾਏਗਾ ਅਤੇ ਪੈਸਾ ਆਮ ਲੋਕਾਂ ਦੀਆਂ ਸਹੂਲਤਾਂ ਦੇ ਲਾਇਆ ਜਾਏਗਾ। ਇਸ ਦੋਰਾਨ ਮੇਘ ਚੰਦ ਸੇਰਮਾਜਰਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ, ਤੇਜਿੰਦਰ ਮਹਿਤਾ ਜਿਲਾ ਪ੍ਰਧਾਨ, ਕੁੰਦਨ ਗੋਗੀਆ, ਜਰਨੈਲ ਮਨੂੰ, ਸੰਦੀਪ ਬੰਧੂ ਮੈਂਬਰ ਮੰਦਰ ਮੈਨਜਮੇਂਟ ਕਮੇਟੀ, ਕੇਕ ਸਹਿਗਲ, ਕਿਸਨ ਚੰਦ ਬੁੱਧੁ ਕੋਸਲਰ, ਰਾਕੇਸ ਗੁਪਤਾ ਆਗੂ ਵਪਾਰ ਮੰਡਲ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਮੋਜੂਦ ਸਨ।