Class 8 girl raped, murdered in Patran; accused arrested - Patiala News | Patiala Politics - Latest Patiala News

Class 8 girl raped, murdered in Patran; accused arrested

July 13, 2023 - PatialaPolitics

Class 8 girl raped, murdered in Patran; accused arrested

ਪਟਿਆਲਾ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਪਾਤੜਾ ਹੋਏ ਲੜਕੀ ਦੇ ਕਤਲ ਦਾ ਦੋਸੀ ਗ੍ਰਿਫਤਾਰ ਸ੍ਰੀ ਮੁਖਵਿੰਦਰ ਸਿੰਘ ਛੀਨਾ,ਆਈ.ਪੀ.ਐਸ, ਆਈ.ਜੀ.ਪੀ.ਪਟਿਆਲਾ ਰੇਂਜ ਪਟਿਆਲਾ ਅਤੇ ਸ੍ਰੀ ਵਰੁਣ ਸ਼ਰਮਾਂ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਸਾਝੇ ਤੋਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 11.07.2023 ਨੂੰ ਇਕ ਨਾਬਾਲਗ ਲੜਕੀ ਜਿਸ ਦੀ ਉਮਰ ਕਰੀਬ 15 ਹੈ ਅਤੇ ਅੱਠਵੀਂ ਕਲਾਸ ਵਿੱਚ ਪੜਦੀ ਸੀ ਜੋ ਵਕਤ ਕਰੀਬ 7 ਵਜੇ ਸਾਮ ਨੂੰ ਘਰੋ ਦੁੱਧ ਲੈਣ ਲਈ ਢਡਿਆਲ ਰੋਡ ਨੇੜੇ ਮਦਨ ਚੁੱਕੀ ਪਾਤੜਾ ਵਿਖੇ ਗਈ ਸੀ ਜਿਸ ਦੀ ਲਾਸ ਸਰਕਾਰੀ ਐਲੀਮੈਟਰੀ ਸਕੂਲ ਪਾਤੜਾ ਤੋ ਮਿਲੀ ਸੀ, ਦੀ ਲਾਸ ਮਿਲਣ ਤੇ ਮ੍ਰਿਤਕ ਮਾਤਾ ਦੇ ਬਿਆਨਾ ਤੇ ਗੁਰਪ੍ਰੀਤ ਸਿੰਘ ਕਾਕਾ ਪੁੱਤਰ ਲੇਟ ਰਾਜ ਸਿੰਘ ਵਾਸੀ ਬਾਲਮੀਕ ਧਰਮਸਾਲਾ ਬੈਕ ਸਾਇਡ ਸੁੰਦਰ ਬਸਤੀ ਪਾਤੜਾ ਦੇ ਖਿਲਾਫ ਮੁਕੱਦਮਾ ਨੰਬਰ 182 ਮਿਤੀ 12.07.2023 ਅ/ਧ 302,376ਏ ਹਿੰ:ਦਿੰ: 4 ਪੋਸਕੋ ਐਕਟ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਕਤਲ ਅਤੇ ਬਲਾਤਕਾਰ ਵਗੈਰਾ ਜੁਰਮਾ ਤਹਿਤ ਦਰਜ ਕੀਤਾ ਗਿਆ ਸੀ।ਜੋ ਮੋਕਾ ਪਰ ਸੀਨੀਅਰ ਅਫਸਰਾ ਅਤੇ ਫੋਟੋਸਿੰਕ ਮਾਹਿਰਾਂ ਦੀ ਟੀਮਾਂ ਵੀ ਆਈਆ ਸਨ ਜੋ ਪਟਿਆਲਾ ਪੁਲਿਸ ਨੇ ਸ੍ਰੀ ਵਰੁਣ ਸਰਮਾਂ ਆਈ.ਪੀ.ਐਸ. ਐਸ.ਐਸ.ਪੀ.ਪਟਿਆਲਾ ਦੀ ਅਗਵਾਈ ਵਿੱਚ ਇਸ ਕੇਸ ਦੀ ਅਹਿਮੀਅਤ ਨੂੰ ਦੇਖਦੇ ਹੋਏ 24 ਘੰਟੇ ਵਿੱਚ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੋਰਵ ਜਿੰਦਲ ਪੀ.ਪੀ.ਐਸ.ਕਪਤਾਨ ਪੁਲਿਸ ਅਪਰੇਸਨ ਪਟਿਆਲਾ, ਸ੍ਰੀ ਗੁਰਦੀਪ ਸਿੰਘ, ਉਪ ਕਪਤਾਨ ਪੁਲਿਸ ਪਾਤੜਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਮੁੱਖ ਅਫਸਰ ਥਾਣਾ ਪਾਤੜਾ, ਐਸ.ਆਈ.ਬਲਜੀਤ ਸਿੰਘ ਇੰਚਾਰਜ ਸਿਟੀ ਪਾਤੜਾ ਦੀ ਟੀਮ ਦਾ ਗਠਨ ਕੀਤਾ ਗਿਆ ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ ਕਰਦੇ ਹੋਏ ਮਹਿਜ 24 ਘੰਟੇ ਦੇ ਅੰਦਰ ਹੀ ਦੋਸੀ ਗੁਰਪ੍ਰੀਤ ਸਿੰਘ ਕਾਕਾ ਪੁੱਤਰ ਲੇਟ ਰਾਜ ਸਿੰਘ ਵਾਸੀ ਬਾਲਮੀਕ ਧਰਮਸਾਲਾ ਬੈਕ ਸਾਇਡ ਪਾਤੜਾ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਨੂੰ ਸਮਾਣਾ ਪਾਤੜਾ ਰੋਡ ਪਿੰਡ ਕਕਰਾਲਾ ਦੇ ਬੱਸ ਅੱਡਾ ਦੇ ਨੇੜਿਊ ਅੱਜ ਮਿਤੀ 13.07.2023 ਨੂੰ ਸਵੇਰ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ।
ਵਜ੍ਹਾ ਰੰਜਸ : ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਜੋ ਕਿ ਅੱਠਵੀ ਕਾਲਸ ਵਿੱਚ ਪੜਦੀ ਸੀ ਅਤੇ ਦੋਸੀ ਗੁਰਪ੍ਰੀਤ ਸਿੰਘ ਕਾਕਾ ਨੇ ਦਸਵੀ ਪਾਸ ਕੀਤੀ ਹੋਈ ਹੈ ਹੁਣ ITI ਪਾਤੜਾ ਵਿੱਚ ਪੜਦਾ ਹੈ।ਦੋਸੀ ਗੁਰਪ੍ਰੀਤ ਸਿੰਘ ਕਾਕਾ ਜੋ ਕਿ ਲੜਕੀ ਤੇ ਮਾੜੀ ਨਜ਼ਰ ਰੱਖਦਾ ਸੀ ਜਿਸ ਦੇ ਤਹਿਤ ਮਿਤੀ 11.07.2023 ਵਕਤ ਕਰੀਬ 7 ਵਜੇ ਸ਼ਾਮ ਨੂੰ ਜਦੋਂ ਲੜਕੀ ਆਪਣੇ ਘਰ ਤੋਂ ਦੁੱਧ ਲੈਣ ਲਈ ਢਡਿਆਲ ਰੋਡ ਨੇੜੇ ਮਦਨ ਦੀ ਚੱਕੀ ਪਾਤੜਾ ਆਈ ਸੀ ਤਾਂ ਦੋਸੀ ਗੁਰਪ੍ਰੀਤ ਸਿੰਘ ਕਾਕਾ ਨੇ ਮੋਕਾ ਦੇਖਕੇ ਲੜਕੀ ਨੂੰ ਜਬਰਦਸਤੀ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਾਤੜਾ ਵਿੱਚ ਲੈ ਗਿਆ ਜਿੱਥੇ ਪਹਿਲਾ ਇਸ ਨਾਲ ਬਲਾਤਕਾਰ ਕੀਤਾ ਫਿਰ ਮੂੰਹ ਤੇ ਸਿਰ ਪਰ ਸੱਟਾ ਮਾਰਕੇ ਅਤੇ ਗਲ ਘੋਟਕੇ ਕਤਲ ਕਰ ਦਿੱਤਾ ਸੀ ਅਤੇ ਮੋਕਾ ਤੋਂ ਫਰਾਰ ਹੋ ਗਿਆ ਸੀ।
ਸ੍ਰੀ ਵਰੂਣ ਸਰਮਾਂ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਪੁਲਿਸ ਹਰ ਪਹਿਲੂ ਤੋ ਬਹੁਤ ਹੀ ਬਰੀਕੀ ਨਾਲ ਤਫਤੀਸ ਕਰ ਰਹੀ ਹੈ ਦੋਸੀ ਗੁਰਪ੍ਰੀਤ ਸਿੰਘ ਕਾਕਾ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

View this post on Instagram

 

A post shared by Patiala Politics (@patialapolitics)