Get ready for Rain Winters Patiala
October 11, 2023 - PatialaPolitics
Get ready for Rain Winters Patiala
ਮੌਸਮ_ਅਪਡੇਟ 🌞☀️
ਪੰਜਾਬ ਤੋਂ ਸਰਦੀ 5-6 ਦਿਨ ਦੂਰ:
➡️ ਬੀਤੇ ਦਿਨ ਮੱਧਮ ਦਰਜੇ ਦਾ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਹਲਕੀਆਂ-ਦਰਮਿਆਨੀਆਂ ਬਰਸਾਤਾਂ ਦੇ ਕੇ ਗੁਜਰ ਗਿਆ। ਜਿਸ ਤੋਂ ਬਾਅਦ ਨੀਲੇ ਅਸਮਾਨ ਹੇਠ ਚਿੱਟੀ ਧੁੱਪ ਨਾਲ਼ ਠੰਢੀਆਂ ਉੱਤਰ-ਪੱਛਮੀ ਹਵਾਵਾਂ ਦੀ ਵਾਪਸੀ ਹੋਈ ਹੈ।
🟠🌧️⛈️ ਪਹਿਲਾਂ ਜਿਕਰ ਕੀਤੇ ਅਨੁਸਾਰ ਪੰਜਾਬ ਚ ਹੋਰ ਮੀਂਹ ਦੀ ਤਿਆਰੀ ਹੈ। ਤਕੜਾ ਵੈਸਟਰਨ ਡਿਸਟ੍ਬੇਂਸ 14 ਅਕਤੂਬਰ ਤੋਂ ਪੰਜਾਬ ਦੇ ਮੌਸਮ ਨੂੰ ਆਪਣੀ ਪਕੜ ਵਿੱਚ ਲੈ ਲਵੇਗਾ। ਜੋ ਕਿ 17-18 ਅਕਤੂਬਰ ਤੱਕ ਮੌਸਮ ਨੂੰ ਬਰਸਾਤੀ ਰੱਖੇਗਾ। ਇਸ ਦੌਰਾਨ ਪਹਾੜਾਂ ਚ ਚੰਗੀ ਬਰਫਬਾਰੀ ਸੰਭਾਵਿਤ ਹੈ।
➡️ ਉਮੀਦ ਹੈ ਕਿ ਬਰਸਾਤ ਦਾ ਆਉਣ ਵਾਲ਼ਾ ਦੌਰ ਸਮੇਂ ਤੋਂ ਕਾਫੀ ਪਹਿਲਾਂ ਪੰਜਾਬ ਚ ਸਰਦੀਆਂ ਦੀ ਸ਼ੁਰੂਆਤ ਕਰ ਦੇਵੇਗਾ।
➡️ ਸਿਸਟਮ ਦੇ ਆਗਮਨ ਤੋਂ ਪਹਿਲਾਂ ਵੱਖਰੀ ਅਪਡੇਟ ਜਾਰੀ ਕੀਤੀ ਜਾਵੇਗੀ।
➡️ ਅਕਤੂਬਰ-ਨਵੰਬਰ ਆਮ ਤੌਰ ਤੇ ਸਭ ਤੋਂ ਘੱਟ ਬਰਸਾਤ ਵਾਲੇ ਮਹੀਨੇ ਹੁੰਦੇ ਹਨ, ਪਰ ਇਸ ਵਾਰ ਇਨ੍ਹਾਂ ਦੋ ਮਹੀਨਿਆਂ ਚ ਔਸਤ ਤੋਂ ਵੱਧ ਮੀਂਹ ਤਿਆਰ ਹਨ
-ਜਾਰੀ ਕੀਤਾ: 11:18am
11 ਅਕਤੂਬਰ, 2023
#ਪੰਜਾਬ_ਦਾ_ਮੌਸਮ