Patiala: Speeding truck crushes girl to death near officers colony
December 31, 2023 - PatialaPolitics
Patiala: Speeding truck crushes girl to death near officers colony
ਪੰਜਾਬ ‘ਚ ਤੇਜ਼ ਰਫਤਾਰ ਕਾਰਨ ਹਾਦਸਿਆਂ ‘ਚ ਵਾਧਾ ਹੋ ਰਿਹਾ ਹੈ।ਅੱਜ ਸਵੇਰੇ ਪਟਿਆਲਾ ਦੀ ਗਿਆਨ ਕਾਲੋਨੀ ਸੂਲਰ ਰੋਡ ਦੀ ਰਹਿਣ ਵਾਲੀ ਸ਼ਿਵਾਨੀ ਨਾਂ ਦੀ 19 ਸਾਲਾ ਲੜਕੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ।ਅੱਜ ਸਵੇਰੇ ਸ਼ਿਵਾਨੀ ਆਪਣੀ ਮਾਂ ਨਾਲ ਘਰੇਲੂ ਕੰਮ ਕਰ ਕੇ ਘਰ ਜਾ ਰਹੀ ਸੀ, ਤਾਂ ਅਫਸਰ ਕਲੋਨੀ ਨੇੜੇ ਇਕ ਮਹਿੰਦਰਾ ਪਿਕਅੱਪ ਨੇ ਉਸਨੂੰ ਟੱਕਰ ਮਾਰ ਦਿੱਤੀ।ਸ਼ਿਵਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸ਼ਿਵਾਨੀ ਦੀ ਮਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਮਹਿੰਦਰਾ ਪਿਕਅੱਪ ਨੇ ਉਸ ਦੀ ਐਕਟਿਵਾ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਸ਼ਿਵਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਤੇ ਉਸਦੀ ਮਾਂ ਜ਼ਖਮੀ ਹੋ ਗਈ ਅਤੇ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਮਹਿੰਦਰਾ ਪਿਕਅੱਪ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਮਹਿੰਦਰਾ ਪਿਕਅਪ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸ਼ਿਵਾਨੀ ਦੀ ਲਾਸ਼ ਨੂੰ ਪਟਿਆਲਾ ਪਹੁੰਚਾਇਆ ਗਿਆ ਹੈ। ਰਾਜਿੰਦਰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ