Patiala: FIR against 4 in Sanour acid attack case
January 5, 2024 - PatialaPolitics
Patiala: FIR against 4 in Sanour acid attack case
ਬੀਤੇ ਦਿਨੀਂ ਪਟਿਆਲਾ ਦੇ ਸਨੌਰ ਵਿੱਚ ਇਕ ਬੰਦੇ ਤੇ ਐਸਿਡ ਸੁੱਟਣ ਦਾ ਮਾਮਲਾ ਸਾਮਣੇ ਆਇਆ ਹੈ। ਪੁਲਿਸ ਦੁਆਰਾ ਦਰਜ਼ FIR ਦੌਰਾਨ ਮਿਤੀ 04/01/24 ਸਮਾ 09.00 ਏ.ਐਮ ਤੇ ਨਿਖੀਲ ਸਿੰਗਲਾ ਸਦਰ ਬਜਾਰ ਸਨੋਰ ਵਿਖੇ ਆਪਣੀ ਦੁਕਾਨ ਤੇ ਹਾਜਰ ਸੀ ਤਾ ਦੋ ਵਿਅਕਤੀ ਮੇਖਾ ਲੈਣ ਬਹਾਨੇ ਨਿਖਲ ਦੀ ਦੁਕਾਨ ਤੇ ਆਏ ਤਾ ਇੱਕ ਨਾ-ਮਾਲੂਮ ਵਿਅਕਤੀ ਨੇ ਆਪਣੇ ਹੱਥ ਵਿੱਚ ਫੜ੍ਹੇ ਐਸਿਡ ਦਾ ਡੱਬਾ ਉਸਦੇ ਉਤੇ ਮਾਰਿਆ, ਜੋ ਐਸਿਡ ਨਿੱਖਲ ਦੇ ਗਲ, ਹੱਥਾ ਅਤੇ ਸੱਜੀ ਲੱਤ ਤੇ ਪੈ ਗਿਆ ਅਤੇ ਦੋਵੋ ਨਾ-ਮਾਲੂਮ ਵਿਅਕਤੀ ਸਕੂਟਰੀ ਤੇ ਬਾਹਰ ਖੜ੍ਹੇ ਆਪਣੇ ਨਾ-ਮਾਲੂਮ ਸਾਥੀ ਨਾਲ ਮੌਕੇ ਤੋ ਫਰਾਰ ਹੋ ਗਏ। ਵਜਾ ਰੰਜਸ਼ ਇਹ ਹੈ ਕਿ ਨਿਖਲ ਅਤੇ ਤੇਜਵੀਰ ਮੇਹਤਾ ਦੀ ਇੱਕ ਸਾਂਝੀ ਦੋਸਤ ਸੀ ਅਤੇ ਜਿਸ ਕਰਕੇ ਉਹ ਉਸਦੇ ਨਾਲ ਰੰਜਸੁ ਰੱਖਦਾ ਸੀ, ਜਿਸਦੇ ਚਲਦੇ ਤੇਜਵੀਰ ਮਹਿਤਾ ਨੇ ਨਿਖਲ ਉਤੇ ਐਸਿਡ ਹਮਲਾ ਕਰਵਾਇਆ। ਨਿਖਲ ਜੇਰੇ ਇਲਾਜ ਅਮਰ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਸ ਨੇ ਤੇਜਵੀਰ ਮੇਹਤਾ ਤੇ ਤਿੰਨ ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 326-A,452, 120-B IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ