Jalandhar:Bullet fired while cleaning the pistol, Sub Inspector died

January 11, 2024 - PatialaPolitics

Jalandhar:Bullet fired while cleaning the pistol, Sub Inspector died

ਥਾਣਾ-2 ਤਹਿਤ ਆਉਂਦੇ ਦਿਹਾਤੀ ਸੀਆਈਏ ਸਟਾਫ ਪੁਲਿਸ ਦੇ ਦਫ਼ਤਰ ਦੇ ਬਾਹਰ ਬਣੀ ਪਾਰਕਿੰਗ ਵਿਚ ਕਾਰ ’ਚ ਬੈਠੇ ਦਿਹਾਤ ਪੁਲਿਸ ਦੇ ਸਬ-ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਭੋਗਪੁਰ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਸਬ-ਇੰਸਪੈਕਟਰ ਦਿਹਾਤ ਸੀਆਈਏ ਸਟਾਫ ਦੀ ਪਾਰਕਿੰਗ ’ਚ ਗੱਡੀ ’ਚ ਬੈਠ ਕੇ ਸਰਕਾਰੀ ਪਿਸਤੌਲ ਸਾਫ ਕਰ ਰਿਹਾ ਸੀ ਤੇ ਇਸ ਦੌਰਾਨ ਅਚਾਨਕ ਚੱਲੀ ਗੋਲ਼ੀ ਉਸ ਦੇ ਸਿਰ ’ਚ ਲੱਗੀ। ਇਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।