Mansa: Mother arrested in murder case of son
April 3, 2024 - PatialaPolitics
Mansa: Mother arrested in murder case of son
ਮਾਨਸਾ ਦੇ ਬੱਸ ਅੱਡੇ ਤੋਂ ਗੁਰਸਿੱਖ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਇਸ ਵਾਰਦਾਤ ਵਿਚ ਪੁਲਸ ਨੇ ਬੱਚੇ ਦੀ ਮਾਂ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਰਪਾਲ ਕੌਰ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ।
ਥਾਣਾ ਸਿਟੀ 2 ਮਾਨਸਾ ਦੇ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਬੱਸ ਅੱਡੇ ’ਚ 2 ਦਿਨ ਪਹਿਲਾਂ ਮਿਲੀ ਲਾਸ਼ ਦੀ ਗੁੱਥੀ ਸੁਲਝਾ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮਾਂ ਵੱਲੋਂ ਹੀ ਉਸ ਨੂੰ ਮਾਰਨ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਦਾ ਨਾਂ ਅਗਮਜੋਤ ਸਿੰਘ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਭੂਆ ਸੰਦੀਪ ਕੌਰ ਅਨੁਸਾਰ ਅਗਮਜੋਤ ਦੀ ਮਾਂ ਨੇ ਹੀ ਆਪਣੇ ਬੱਚੇ ਨੂੰ ਮਾਰਿਆ ਹੈ। ਉਸ ਨੇ ਦੱਸਿਆ ਕਿ ਜਦ ਬੱਸ ਅੱਡੇ ‘ਚ ਬੱਚੇ ਦੀ ਲਾਸ਼ ਬਾਰੇ ਪਤਾ ਲੱਗਿਆ ਕਿ ਇਹ ਮੇਰੇ ਭਤੀਜੇ ਦੀ ਹੈ।