Patiala: FIR against 4 in Gurdwara Dukhniwaran Sahib Fight case
April 11, 2024 - PatialaPolitics
Patiala: FIR against 4 in Gurdwara Dukhniwaran Sahib Fight case
ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੁਖਨਿਵਾਰਨ ਸਾਹਿਬ ਦੇ ਬਾਹਰ ਹੋਈ ਲੜਾਈ ਮਾਮਲੇ ਚ ਪੁਲਿਸ ਵਲੋਂ ਸਖਤ ਕਾਰਵਾਈ ਕੀਤੀ ਗਈ ਹੈ।
ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 09/04/24 ਨੂੰ ਗੁਰਦੀਪ ਸਿੰਘ ਆਪਣੀ ਪਤਨੀ ਤੇ ਮੁੰਡੇ ਸਮੇਤ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿ. ਕੋਲ ਸਥਿਤ ਦੁਕਾਨਾ ਵਿੱਚ ਆਪਣੇ ਸਾਲੇ ਪਾਰਸ ਦੀ ਦੁਕਾਨ ਤੇ ਗਿਆ ਸੀ, ਜੋ ਅਜੀਤਪਾਲ ਸਿੰਘ ਨੇ ਆਪਣੇ ਪਿਤਾ ਦੀ ਸ਼ਹਿ ਵਿਚ ਆਪਣੇ ਦੋ ਨਾ-ਮਾਲੂਮ ਸਾਥੀਆ ਨਾਲ ਮਿਲ ਕੇ ਪਾਰਸ ਦੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਮੌਕੇ ਤੇ ਗੱਡੀ ਲਿਆ ਕੇ ਜਾਨੋ ਮਾਰਨ ਦੀ ਨਿਯਤ ਨਾਲ ਹਰਦੀਪ ਹੋਰਾ ਵੱਲ ਕਰ ਦਿੱਤੀ, ਜੋ ਉਸ ਦੀ ਪਤਨੀ ਤੇ ਲੜਕੀ ਨੇ ਅੰਦਰ ਵੜ੍ਹ ਕੇ ਆਪਣੀ ਜਾਨ ਬਚਾਈ, ਪਰ ਅਜੀਤਪਾਲ ਨੇ ਹਰਦੀਪ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸਦੇ ਕਾਫੀ ਸੱਟਾ ਲੱਗੀਆਂ ਤੇ ਉਹ ਬੇਹੋਸ਼ ਹੋ ਗਿਆ, ਜੋ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਸ ਨੇ 3 ਵਿਆਕਤੀਆਂ ਤੇ ਧਾਰਾ FIR U/S 307,323,34, 506 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram