Get ready for Heatwaves Loo Patiala
May 5, 2024 - PatialaPolitics
Get ready for Heatwaves Loo Patiala
ਅਗਲੇ 6-7ਦਿਨ ਸੂਬੇ ਚ ਮੌਸਮ ਮੁੱਖ ਤੌਰ ਤੇ ਸਾਫ਼ ਤੇ ਗਰਮ ਰਹੇਗਾ ਪਰਸੋਂ ਤੋਂ ਸ਼ੀਜਨ ਦੀ ਪਹਿਲੀ ਲੋ ਸ਼ੁਰੂ ਹੋਣ ਦੀ ਓੁਮੀਦ ਹੈ 6 ਤੋੰ 11 ਮਈ ਦੌਰਾਨ ਲੂ ਦਾ ਇਹ ਪਹਿਲਾ ਦੌਰ ਵੇਖਿਆ ਜਾਵੇਗਾ ਇਸ ਦੌਰਾਨ ਵੱਧੋ-ਵੱਧ ਪਾਰਾ 40 ਤੋੰ 45°c ਤੇ ਘੱਟੋ-ਘੱਟ ਪਾਰਾ 18 ਤੋਂ 25°c ਦਰਮਿਆਨ ਰਹੇਗਾ। ਹਾਲਾਂਕਿ ਅੱਜ ਵੀ ਦੁਪਹਿਰ ਵੇਲੇ ਕਈ ਥਾਂ ਪਾਰਾ 40 ਪਾਰ ਕਰ ਗਿਆ ਤੇ ਕੱਲ੍ਹ ਵੀ 40 ਲਾਗੇ ਤੇ ਪਾਰ ਜਾਵੇਗਾ ਪਰ ਲੋ ਵਾਲੇ ਅਸਲ ਹਾਲਾਤ ਪਰਸੋਂ ਤੱਕ ਬਣਨਗੇ।
ਅਗਲੇ 2-3 ਖੁਸ਼ਕ ਪੱਛੋਂ ਵਾਲੀ ਲੋ ਤੇ 8,9,10,11 ਮਈ ਖਾੜੀ ਬੰਗਾਲ ਦੇ ਪੁਰੇ ਦੀ ਗਰਮ ਹਵਾ ਨਾਲ ਹੁੰਮਸ ਤੇ ਲੋ ਵਾਲੀ ਗਰਮੀ ਵੇਖੀ ਜਾਵੇਗੀ। 9-10 ਨੂੰ ਕਿਤੇ-ਕਿਤੇ ਕਾਰਵਾਈ ਦੀ ਓੁਮੀਦ ਬਣ ਸਕਦੀ ਹੈ।