Patiala police bust vehicle theft gang, 4 held with 8 bikes

May 15, 2024 - PatialaPolitics

Patiala police bust vehicle theft gang, 4 held with 8 bikes

ਸਮਾਣਾ ਪੁਲਿਸ ਵਲੋ ਚੋਰਾ ਖਿਲਾਫ ਸਪੈਸਲ ਮੁਹਿੰਮ ਚਲਾਕੇ 04 ਵਿਅਕਤੀਆ ਨੂੰ ਗ੍ਰਿਫਤਾਰ ਇਹਨਾ ਪਾਸੋ ਵੱਖ ਵੱਖ ਥਾਵਾ ਤੇ ਚੋਰੀ ਕੀਤੇ 08 ਮੋਟਰਸਾਇਕਲ ਅਤੇ 10 ਮੋਬਾਇਲ ਫੋਨਾ ਬ੍ਰਾਮਦ ਕਰਵਾਏ ਗਏ।

 

ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਸ੍ਰੀ ਯੋਗੇਸ਼ ਸ਼ਰਮਾ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ)ਪਟਿਆਲਾ, ਸ੍ਰੀ ਜਸਵੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਸਪੈਸਲ ਉਪਰੇਸਨ)ਪਟਿਆਲਾ ਜੀ ਦੀ ਹਦਾਇਤਾ ਮੁਤਾਬਿਕ ਉਪ ਕਪਤਾਨ ਪੁਲਿਸ ਸਮਾਣਾ ਨੇਹਾ ਅਗਰਵਾਲ ਪੀ.ਪੀ.ਐਸ ਅਤੇ ਇੰਸ: ਤਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਸਮਾਣਾ ਵਲੋ ਸਾਂਝੇ ਤੋਰ ਤੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਕਿ ਸ:ਥ ਜੱਜਪਾਲ ਸਿੰਘ 1637/ਪਟਿ ਸਮੇਤ ਹੋਲਦਾਰ ਅਵਤਾਰ ਸਿੰਘ 2115/ਪਟਿ ਅਤੇ ਪੁਲਿਸ ਪਾਰਟੀ ਦੇ ਵੱਖ ਵੱਖ ਥਾਵਾ ਪਰ ਨਾਕਾਬੰਦੀ ਕਰਕੇ ਹੈਪੀ ਕੁਮਾਰ ਉਰਫ ਮੂੰਗਾ ਪੁੱਤਰ ਜੋਗਿੰਦਰ ਰਾਮ ਵਾਸੀ ਮਲਕਾਣਾ ਪੱਤੀ ਸਮਾਣਾ, ਸਾਹਿਲ ਪੁਰੀ ਪੁੱਤਰ ਲੇਟ ਬਲਵੰਤ ਸਿੰਘ ਵਾਸੀ ਨੇੜੇ ਗੁਰੂਦੁਆਰਾ ਰਾਮਗੜੀਆ ਘੜਾਮਾ ਪਤੀ ਸਮਾਣਾ,ਫਤਿਹ ਸਿੰਘ ਪੁੱਤਰ ਬਿੱਟੂ ਕੁਮਾਰ ਵਾਸੀ ਬਾਲਮੀਕ ਮੁਹੱਲਾ ਸਮਾਣਾ.ਗੁਰਦੀਪ ਸਿੰਘ ਉਰਫ ਗੁਰਦੀਪ ਮਹਿਰਾ ਪੁੱਤਰ ਲਖਵੀਰ ਸਿੰਘ ਵਾਸੀ ਨਾਭਾ ਕਲੋਨੀ ਸਮਾਣਾ ਨੂੰ ਗਿ੍ਫ਼ਤਾਰ ਕਰਕੇ ਮੁਕਦਮਾ ਨੰਬਰ 54 ਮਿਤੀ 11 05 2024 ਅ/ਧ 457,380,411 ਆਈ.ਪੀ.ਸੀ ਥਾਣਾ ਸਿਟੀ ਸਮਾਣਾ ਅਤੇ ਮੁਕਦਮਾ ਨੰਬਰ 55 ਮਿਤੀ 14 05 2024 ਅ/ਧ 379 ਆਈ.ਪੀ.ਸੀ ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਹੈ। ਇਹਨਾ ਉਕਤਾਨ ਵਿਅਕਤੀਆ ਵਲੋਂ ਪਟਿਆਲਾ ਅਤੇ ਹੋਰ ਵੱਖ ਵੱਖ ਥਾਵਾ ਤੋ ਚੋਰੀ/ਖੋਹ ਕੀਤੇ 10 ਮੋਬਾਇਲ ਫੋਨ ਅਤੇ 08 ਮੋਟਰਸਾਇਕਲ ਸਪਲੈਂਡਰ ਬ੍ਰਾਮਦ ਕਰਵਾਏ ਗਏ। ਜੋ ਉਕਤਾਨ ਦੋਸੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।