4 students of Law University Patiala killed in road accident
May 18, 2024 - PatialaPolitics
4 students of Law University Patiala killed in road accident
ਪਟਿਆਲਾ ਭਾਦਸੋਂ ਰੋਡ ਵਿਖੇ ਸਿੱਧੂਵਾਲ ਲਾ ਯੂਨੀਵਰਸਿਟੀ ਦੇ ਚਾਰ ਸਟੂਡੈਂਟਸ ਦੀ ਸੜਕ ਹਾਦਸੇ ਚ ਮੌਤ। ਦੱਸਿਆ ਜਾ ਰਿਹਾ ਹੈ ਕਿ ਛੇ ਸਟੂਡੈਂਟਸ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੇਰ ਰਾਤ 12 ਵਜੇ ਦੇ ਕਰੀਬ ਗੱਡੀ ਦਾ ਅਸੰਤੁਲਨ ਵਿਗੜਨ ਤੇ ਦਰਖਤ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਗੱਡੀ ਚ ਸਵਾਰ ਚਾਰ ਸਟੂਡੈਂਟਸ ਦੀ ਮੌਤ ਹੋ ਗਈ, ਅਤੇ ਬਾਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬਖਸ਼ੀਵਾਲਾ ਥਾਣਾ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।