PM Modi’s visit to Patiala: DM ban use of drones

May 22, 2024 - PatialaPolitics

PM Modi’s visit to Patiala: DM ban use of drones

 

ਪਟਿਆਲਾ ਜ਼ਿਲ੍ਹੇ ‘ਚ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ

ਪਟਿਆਲਾ, 22 ਮਈ:

ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਵਿੱਚ ਡਰੋਨ ਉਡਾਉਣ, ਅਨਮੈਨਡ ਏਰੀਅਲ ਵਹੀਕਲ, ਰਿਮੋਟ ਕੰਟਰੋਲਡ ਮਾਈਕਰੋ ਲਾਈਟ ਏਅਰ ਕਰਾਫ਼ਟ, ਆਰਮਡਜ਼ ਪਰਸਨ ਫਲਾਈ ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਬੈਲੂਨ ਅਤੇ ਕਿਸੇ ਵੀ ਸਮਾਗਮ (ਵਿਆਹ ਜਾਂ ਹੋਰ ਸਮਾਗਮਾਂ) ਵਿੱਚ ਵੀ ਡਰੋਨ ਉਡਾਉਣ ਆਦਿ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਮਈ 2024 ਤੱਕ ਲਾਗੂ ਰਹਿਣਗੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵੀ.ਵੀ.ਆਈ.ਪੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਡਰੋਨ ਉਡਾਉਣ, ਅਨਮੈਨਡ ਏਰੀਅਲ ਵਹੀਕਲ, ਰਿਮੋਟ ਕੰਟਰੋਲਡ ਮਾਈਕਰੋ ਲਾਈਟ ਏਅਰ ਕਰਾਫ਼ਟ, ਆਰਮਡਜ਼ ਪਰਸਨ ਫਲਾਈ ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਬੈਲੂਨ ਅਤੇ ਕਿਸੇ ਵੀ ਸਮਾਗਮ ਵਿੱਚ ਵੀ ਡਰੋਨ ਉਡਾਉਣ ਆਦਿ ‘ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।