Patiala: FIR against 10 in fight case outside Gurdwara Nanaksar Sanour road
May 25, 2024 - PatialaPolitics
Patiala: FIR against 10 in fight case outside Gurdwara Nanaksar Sanour road
ਪਟਿਆਲਾ ਚ ਕੁੱਟਮਾਰ ਦੀ ਵਾਰਦਾਤਾਂ ਵੱਧ ਦੀ ਜਾ ਰਹੀਆਂ ਹਨ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 23/04/24 ਨੂੰ ਗੁਰਪ੍ਰੀਤ ਆਪਣੀ ਕਾਰ ਤੇ ਸਵਾਰ ਹੋ ਕੇ ਘਰ ਵਾਪਿਸ ਆ ਰਿਹਾ ਸੀ, ਜੋ ਗਲੀ ਵਿੱਚ ਇੱਕ ਕਾਰ ਨੰ. DL-03CBJ-0826 ਖੜ੍ਹੀ ਸੀ, ਜਿਸ ਵਿੱਚ ਅਨੀਕੇਤ, ਰਾਹੁਲ, ਅੰਮ੍ਰਿਤਪਾਲ, ਆਸੂ ਅਤੇ ਗੋਲਡੀ ਬੈਠੇ ਸਨ, ਤਾ ਗੁਰਪ੍ਰੀਤ ਨੇ ਕਾਰ ਮੇਨ ਰੋਡ ਤੇ ਪਾ ਲਈ ਅਤੇ ਉਹ ਮੁੰਡੇ ਆਪਣੀ ਕਾਰ ਗੁਰਪ੍ਰੀਤ ਦੀ ਕਾਰ ਪਿੱਛੇ ਲਗਾ ਲਈ ਅਤੇ ਅਰਬਨ ਅਸਟੇਟ ਦੀਆ ਬੱਤੀਆ ਪਾਸ ਗੁਰਪ੍ਰੀਤ ਦੀ ਕਾਰ ਨੂੰ ਫੇਟ ਮਾਰ ਦਿੱਤੀ ਤਾ ਉਸਨੇ ਆਪਣੀ ਕਾਰ ਦੇਵੀਗੜ੍ਹ ਰੋਡ ਤੇ ਪਾ ਲਈ, ਜੋ ਉਹਨਾਂ ਮੁੰਡਿਆ ਨੇ ਗੁਰਪ੍ਰੀਤ ਦੀ ਕਾਰ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਕੋਲ ਘੇਰ ਲਿਆ ਤੇ ਉਹਨੂੰ ਕਾਰ ਵਿੱਚੋ ਬਾਹਰ ਕੱਢ ਕੇ ਕੁੱਟਮਾਰ ਕਰਨ ਲੱਗ ਪਏ, ਇਹਨੇ ਵਿੱਚ ਬਲਪ੍ਰੀਤ ਸਿੰਘ ਤੇ ਬਿੰਨੀ, ਜੋ ਕਿ 03/04 ਨਾ-ਮਾਲੂਮ ਵਿਅਕਤੀਆਨ ਸਮੇਤ ਕਾਰ ਤੇ ਸਵਾਰ ਹੋ ਕੇ ਆਏ ਅਤੇ ਅਨੀਕੇਤ ਨੇ ਜਾਨੋ ਮਾਰਨ ਦੀ ਨਿਯਤ ਨਾਲ ਆਪਣੇ ਹੱਥ ਵਿੱਚ ਫੜ੍ਹੇ ਛੂਰੇ ਦਾ ਵਾਰ ਗੁਰਪ੍ਰੀਤ ਦੀ ਵੱਖੀ ਤੇ ਕੀਤਾ ਤੇ ਬਾਕੀ ਮੁੰਡਿਆਂ ਨੇ ਵੀ ਆਪਣੇ ਹੱਥ ਵਿੱਚ ਫੜ੍ਹੇ ਹਥਿਆਰਾ ਨਾਲ ਉਸਦੀ ਕਾਫੀ ਕੁੱਟਮਾਰ ਕੀਤੀ ਤੇ ਰੋਲਾ ਪਾਉਣ ਤੇ ਮੌਕੇ ਤੋ ਫਰਾਰ ਹੋ ਗਏ। ਗੁਰਪ੍ਰੀਤ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਿਸ ਨੇਂ FIR U/S 307,379-B, 323,324,341,427,506, 148,149 IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ