Patiala: FIR against Doctor Rohit Garg and management Prime Hospital

June 5, 2024 - PatialaPolitics

Patiala: FIR against Doctor Rohit Garg and management Prime Hospital

ਪਟਿਆਲਾ: ਪ੍ਰਾਈਮ ਹਸਪਤਾਲ ਦੇ ਮੈਨੇਜਮੈਂਟ ਤੇ ਡਾਕਟਰ ਰੋਹਿਤ ਗਰਗ ਖ਼ਿਲਾਫ਼ FIR ਦਰਜ਼

ਪੁਲਿਸ ਰਿਪੋਰਟ ਮੁਤਾਬਕ ਕੁਲਵੰਤ ਸਿੰਘ ਆਪਣੀ ਪਤਨੀ ਜਸਵੀਰ ਕੌਰ ਦੀ ਸਰੀਰ ਫੁਲਣ ਦੀ ਸਮੱਸਿਆ ਨੂੰ ਲੈ ਕੇ ਮਿਤੀ 21/5/24 ਨੂੰ ਪ੍ਰਾਈਮ ਹਸਪਤਾਲ ਬਡੂੰਗਰ ਪਟਿ. ਵਿਖੇ ਆਇਆ ਸੀ, ਜਿੱਥੇ ਡਾ. ਰੋਹਿਤ ਗਰਗ ਨੇ ਮਿਤੀ 22/5/24 ਨੂੰ ਉਸਦੀ ਪਤਨੀ ਦਾ ਆਪ੍ਰੇਸ਼ਨ ਸਮਾ 01.00 PM ਤੋਂ 06.00 PM ਤੱਕ ਕੀਤਾ ਪਰ ਉਸਦੀ ਪਤਨੀ ਦਾ ਦਰਦ ਬੰਦ ਨਹੀ ਹੋਇਆ ਤਾਂ ਡਾਕਟਰ ਨੇ ਮਿਤੀ 23/5/24 ਸਮਾ 07.00 PM ਤੇ ਕੁਲਵੰਤ ਦੀ ਪਤਨੀ ਦੀ ਇਡੋਸਕੋਪੀ ਕਰਨ ਲਈ ਆਪ੍ਰੇਸ਼ਨ ਥਿਏਟਰ ਵਿੱਚ ਲੈ ਗਏ ਅਤੇ ਸਮਾ 11.00 PM ਤੇ ਡਾ. ਰੋਹਿਤ ਗਰਗ ਬਾਹਰ ਆਇਆ ਤੇ ਕਹਿਣ ਲੱਗਾ ਕਿ ਕੱਲ ਆਪ੍ਰੇਸ਼ਨ ਸਹੀ ਨਹੀ ਹੋਇਆ, ਜੋ ਅੱਜ ਦੁਬਾਰਾ ਆਪ੍ਰੇਸ਼ਨ ਕਰਨਾ ਪਿਆ, ਜਦੋ ਕੁਲਵੰਤ ਨੇ ਅੰਦਰ ਜਾ ਕੇ ਦੇਖਿਆ ਤਾ ਉਸਦੀ ਪਤਨੀ ਵੈਨਟੀਲੇਟਰ ਤੇ ਨਹੀ ਸੀ, ਜੋ ਮਿਤੀ 3/6/24 ਡਾ. ਰੋਹਿਤ ਗਰਗ, ਕੁਲਵੰਤ ਨੂੰ ਕਹਿਣ ਲੱਗਾ ਕਿ ਉਸਦੀ ਪਤਨੀ ਸੀਰੀਅਸ ਹੈ ਅਤੇ ਉਸ ਨੂੰ ਮਨੀਪਾਲ ਹਸਪਤਾਲ ਰੈਫਰ ਕਰ ਦਿੱਤਾ, ਜੋ ਪਤਨੀ ਦੀ ਮਨੀਪਾਲ ਹਸਪਤਾਲ ਪਟਿ. ਪੁੱਜ ਕੇ ਮੌਤ ਹੋ ਗਈ, ਜੋ ਡਾਕਟਰ ਗਰਗ ਵੱਲੋ ਕੁਲਵੰਤ ਦੀ ਪਤਨੀ ਦਾ ਸਹੀ ਢੰਗ ਨਾਲ ਇਲਜ ਨਾ ਕਰਨ ਕਰਕੇ ਮੋਤ ਹੋਈ ਹੈ। ਪਟਿਆਲਾ ਪੁਲਿਸ ਵਲੋ ਡਾਕਟਰ ਰੋਹਿਤ ਗਰਗ ਤੇ ਹਸਪਤਾਲ ਦੇ ਸਟਾਫ ਤੇ ਧਾਰਾ FIR U/S 304-A IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ