Patiala: FIR against 10 in attack on Lahori Gate Shopkeeper
June 9, 2024 - PatialaPolitics
Patiala: FIR against 10 in attack on Lahori Gate Shopkeeper
ਪਟਿਆਲਾ ਵਿਚ ਇਕ ਦੁਕਾਨਦਾਰ ਦੀ ਕੁੱਟਮਾਰ ਦਾ ਕੇਸ ਸਾਮਣੇ ਆਇਆ ਹੈ। ਪਟਿਆਲਾ ਪੁਲਿਸ ਵਲੋ ਕੁੱਟਮਾਰ ਦੇ ਕੇਸ ਵਿੱਚ 10 ਤੋਂ ਵੱਧ ਬੰਦਿਆ ਤੇ ਮੁਕਦਮਾ ਦਰਜ਼ ਕੀਤਾ ਹੈ। ਦਰਜ਼ FIR ਮੁਤਾਬਕ ਮਿਤੀ 05/06/24 ਨੂੰ ਸ਼ਾਮ ਦੇ ਸਮੇਂ ਅਮਰਜੀਤ ਸਿੰਘ ਮਾਤਾ ਕੁਸ਼ੱਲਿਆ ਹਸਪਤਾਲ ਪਟਿ. ਕੋਲ ਖੜ੍ਹਾ ਸੀ, ਮੁੰਡਿਆ ਨੇ ਮੌਕੇ ਤੇ ਆ ਕੇ ਅਮਰਜੀਤ ਦੀ ਘੇਰ ਕੇ ਤੇਜਧਾਰ ਹਥਿਆਰਾ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਮੌਕੇ ਤੋ ਫਰਾਰ ਹੋ ਗਏ, ਵਜਾ ਰੰਜਸ਼ ਇਹ ਹੈ ਕਿ ਅਮਰਜੀਤ ਨੇ ਉਹਨਾਂ ਖਿਲਾਫ ਪਹਿਲਾ ਵੀ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ, ਰਾਜੀਨਾਮਾ ਕਰਾਉਣ ਲਈ ਦਬਾਅ ਪਾ ਰਹੇ ਹਨ। ਪਟਿਆਲਾ ਪੁਲਿਸ ਨੇ 10 ਬੰਦਿਆ ਤੇ ਧਾਰਾ FIR U/S 323,324,341,506,148,149 IPC ਲੱਗਾ ਅਗਲੀ ਕਰਵਾਈ ਸ਼ੁਰੂ ਕੇ ਦਿੱਤੀ ਹੈ