ਪਟਿਆਲਾ: 14 ਤੋਂ 18 ਜੂਨ ਤੱਕ ਪਰਿਵਹਨ ਪੋਰਟਲ ਦੀਆਂ ਸੇਵਾਵਾ ਰਹਿਣਗੀਆਂ ਪ੍ਰਭਾਵਤ

June 13, 2024 - PatialaPolitics

ਪਟਿਆਲਾ: 14 ਤੋਂ 18 ਜੂਨ ਤੱਕ ਪਰਿਵਹਨ ਪੋਰਟਲ ਦੀਆਂ ਸੇਵਾਵਾ ਰਹਿਣਗੀਆਂ ਪ੍ਰਭਾਵਤ

ਪਟਿਆਲਾ ਦੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਦੀਪਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਰਿਵਹਨ ਪੋਰਟਲ ਦਾ ਡਾਟਾ ਆਈ.ਐਮ.ਐਮ.ਐਸ. ਤੋਂ ਸਟੇਟ ਡਾਟਾ ਸੈਂਟਰ ਉਪਰ ਤਬਦੀਲ ਕੀਤੇ ਜਾਣ ਕਾਰਨ 14 ਜੂਨ ਦੀ ਸ਼ਾਮ ਤੋਂ 18 ਜੂਨ 2024 ਤੱਕ ਇਸ ਉਪਰ ਮਿਲਣ ਵਾਲੀਆਂ ਸੇਵਾਵਾਂ ਪ੍ਰਭਾਵਤ ਰਹਿਣਗੀਆਂ।

ਆਰ.ਟੀ.ਏ. ਨੇ ਅੱਗੇ ਦੱਸਿਆ ਕਿ ਇਸ ਦੌਰਾਨ ਪਰਿਵਹਨ ਪੋਰਟਲ (ਵਾਹਨ/ਸਾਰਥੀ) ਉਪਰ ਮਿਲਣ ਵਾਲੀਆਂ ਟਰਾਂਸਪੋਰਟ ਸੇਵਾਵਾਂ, ਫੀਸ ਭਰਨ, ਅਰਜ਼ੀ ਜਮ੍ਹਾਂ ਕਰਵਾਉਣ, ਐਮ.ਵੀ. ਟੈਕਸ ਤੇ ਫੀਸ ਆਦਿ ਜਮ੍ਹਾਂ ਕਰਵਾਉਣ ਵਾਲੀਆਂ ਸੇਵਾਵਾਂ ਪ੍ਰਭਾਵਤ ਹੋਣਗੀਆਂ।

ਦੀਪਜੋਤ ਕੌਰ ਨੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਪਰਿਵਹਨ ਪੋਰਟਲ (ਵਾਹਨ/ਸਾਰਥੀ) ‘ਤੇ ਸੇਵਾਵਾਂ ਲੈਣ ਸਮੇਂ ਉਪਰੋਕਤ ਦਾ ਧਿਆਨ ਰੱਖਣ ਤਾਂ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।