Dead bodies of 3 sisters found from Patiala

June 23, 2024 - PatialaPolitics

Dead bodies of 3 sisters found from Patiala

ਪਟਿਆਲਾ:ਭਾਖੜਾ ਨਹਿਰ ਸਮਾਣਾ ਅਤੇ ਖਨੌਰੀ ਵਿੱਚੋਂ ਤਿੰਨ ਨਾਬਾਲਗ ਬੱਚੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਗੋਤਾਖੋਰ ਸ਼ੰਕਰ ਭਾਰਤਵਾਜ਼ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ,12 ਤਰੀਕ ਨੂੰ ਲਗਭਗ 12 ਵਜੇ ਦੇ ਨੇੜੇ ਉਨਾਂ ਦੇ ਪਰਿਵਾਰ ਦੀਆਂ ਦੋ ਬੱਚੀਆਂ ਤੇ ਗਵਾਂਢ ਦੀ ਇੱਕ ਬੱਚੀ ਨੇੜੇ ਲੱਗਦੀ ਭੰਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਪੀਣ ਲਈ ਗਈਆਂ ਸਨ। ਬੱਚਿਆਂ ਦੀ ਉਮਰ 14 ਸਾਲ 15 ਸਾਲ ਅਤੇ 16 ਸਾਲ ਦੀ ਹੈ ਜੋ ਕਿ ਸ਼ਾਮ 4 ਵਜੇ ਤੱਕ ਘਰ ਨਹੀਂ ਪਰਤੀਆਂ ਤਾਂ ਪਰਿਵਾਰ ਨੇ ਪੁਲਿਸ ਕੋਲ ਸੂਚਨਾ ਦਿੱਤੀ ਪੁਲਿਸ ਨੇ ਮਿਸਿੰਗ ਦਾ ਮਾਮਲਾ ਦਰਜ ਕਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਬੱਚੀਆਂ ਦਾ ਕੋਈ ਅਤਾ ਪਤਾ ਨਾ ਲੱਗਿਆ ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਇਸ ਮਿਸਿੰਗ ਬਾਰੇ ਜਾਣਕਾਰੀ ਦਿੱਤੀ ਸੀ ਅੱਜ 21 ਜੂਨ ਨੂੰ ਇਹਨਾਂ ਤਿੰਨ ਬੱਚੀਆਂ ਦੀ ਲਾਸ਼ਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੀਆਂ ਇਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਪੁਲਿਸ ਆਪਣੀ ਪੜਤਾਲ ਵਿੱਚ ਲੱਗੀ ਹੈ

ਸ਼ੰਕਰ ਭਰਤ ਵਾਜ ਗੋਤਾਖੋਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਲਾਸ਼ ਸਮਾਣਾ ਦੇ ਕੋਲ ਨਹਿਰ ਚੋਂ ਮਿਲੀ ਸੀ ਜਿਨਾਂ ਦੇ ਹੱਥ ਆਪਸ ਵਿੱਚ ਬੰਨੇ ਹੋਏ ਸਨ ਇੱਕ ਬੱਚੀ ਦੀ ਲਾਸ਼ ਖਨੋਰੀ ਦੇ ਕੋਲੋਂ ਮਿਲੀ ਸੀ ਜੋ ਕਿ ਕੱਲੀ ਸੀ

 

View this post on Instagram

 

A post shared by Patiala Politics (@patialapolitics)