Patiala: 3 killed over land dispute in village Chatar Ghanaur

June 26, 2024 - PatialaPolitics

Patiala: 3 killed over land dispute in village Chatar Ghanaur

ਘਨੌਰ ਦੇ ਪਿੰਡ ਚਤੁਰ ਨਗਰ ਨਿਗਾਵਾਂ ਨੇੜੇ ਆਪਸੀ ਜਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਹਾਮਣੇ ਆਇਆ ਹੈੈ। ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਦੀ ਗੋਲੀ ਲੱਗਣ ਕਾਰਨ ਕਰਕੇ ਮੌਤ ਹੋ ਗਈ ਹੈ।

ਤਾਜ਼ਾ ਮਾਮਲਾ ਸ਼ਾਹੀ ਸ਼ਹਿਰ ਪਟਿਆਲਾ ਦੇ ਹਲਕਾ ਘਨੌਰ ਦਾ ਜਿੱਥੋਂ ਦੇ ਪਿੰਡ ਚਤੁਰ ਨਗਰ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ।

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਤਿੰਨੇ ਲਾਸ਼ਾਂ ਖੇਤਾਂ ਵਿਚ ਪਈਆਂ ਸਨ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਇਸ ਖੂਨੀ ਕਾਂਡ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ

ਮਿਤੀ 26/6/24 ਸਮਾਂ 8.00 AM ਤੇ ਹਰਜਿੰਦਰ ਆਪਣੇ ਭਰਾ ਸਤਵਿੰਦਰ ਸਿੰਘ, ਚਾਚੇ ਦੇ ਲੜਕੇ ਹਰਪ੍ਰੀਤ ਸਿੰਘ ਪੁੱਤਰ ਜਸਮੇਰ ਸਿੰਘ ਨਾਲ ਆਪਣੇ ਖੇਤਾ ਵਿੱਚ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਰਹੇ ਸਨ, ਜੋ ਦਿਲਬਾਗ, ਜਸਵਿੰਦਰ ਗੱਡੀ ਨੰ. PB-31P-0331 ਤੇ ਸਵਾਰ ਹੋ ਕੇ ਆਏ ਅਤੇ ਉਹਨਾ ਦੇ ਨੌਕਰ ਬਲਜਿੰਦਰ ਸਿੰਘ ਤੇ ਸੁੱਖਾ ਸਿੰਘ ਵਾਸੀਆਨ ਚਤਰ ਨਗਰ ਜੋ ਕਿ ਟਰੈਕਟਰ ਤੇ ਸਵਾਰ ਹੋ ਕੇ ਆਏ ਅਤੇ ਦਿਲਬਾਗ ਨਾਲ ਰਿੰਕੂ ਵਾਸੀ ਨੌਗਾਵਾ ਤੇ 03 ਹੋਰ ਨਾ-ਮਾਲੂਮ ਵਿਅਕਤੀ ਵੀ ਸਨ, ਦਿਲਬਾਗ ਸਿੰਘ ਦੇ ਹੱਥ ਵਿੱਚ ਪਿਸਟਲ ਅਤੇ ਜਸਵਿੰਦਰ ਸਿੰਘ ਦੇ ਹੱਥ ਵਿੱਚ 12 ਬੋਰ ਗੰਨ ਸੀ, ਜਸਵਿੰਦਰ ਸਿੰਘ ਨੇ ਆਉਂਦੇ ਹੀ ਹਰਜਿੰਦਰ ਦੇ ਭਰਾ ਤੇ 12 ਬੋਰ ਰਾਇਫਲ ਨਾਲ ਫਾਈਰ ਕੀਤਾ ਤੇ ਉਸਦੀ ਛਾਤੀ ਵਿੱਚ ਖੱਬੇ ਪਾਸੇ ਲੱਗਾ, ਜਿਸ ਕਾਰਨ ਉਹ ਧਰਤੀ ਤੇ ਡਿੱਗ ਪਿਆ ਅਤੇ ਫਿਰ ਜਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਹਥਿਆਰਾ ਨਾਲ ਹਰਪ੍ਰੀਤ ਸਿੰਘ ਤੇ ਕਈ ਫਾਇਰ ਕੀਤੇ, ਹਰਪ੍ਰੀਤ ਸਿੰਘ ਦੇ ਪੇਟ ਤੇ ਖੱਬੀ ਬਾਹ ਉਤੇ ਲੱਗੇ ਤੇ ਹਰਜਿੰਦਰ ਬਚਾਉਣ ਲਈ ਉਹਨਾ ਕੋਲ ਗਿਆ ਤਾ ਜਸਵਿੰਦਰ ਸਿੰਘ ਨੇ ਆਪਣੀ 12 ਬੋਰ ਨਾਲ ਫਾਇਰ ਕੀਤਾ, ਜੋ ਉਸਦੇ ਖੱਬੇ ਕੰਨ ਉਤੇ ਲੱਗਾ, ਜਦੋ ਦੁਬਾਰਾ ਜਸਵਿੰਦਰ ਸਿੰਘ ਫਾਇਰ ਕਰਨ ਲੱਗਾ ਤਾਂ ਹਰਜਿੰਦਰ ਨੇ ਉਸ ਨੂੰ ਫੜ੍ਹ ਲਿਆ ਅਤੇ ਆਪਣਾ ਬਚਾਅ ਕਰਦੇ ਹੋਏ ਉਸਨੇ ਜਸਵਿੰਦਰ ਤੇ ਡੰਡੇ ਨਾਲ ਵਾਰ ਕੀਤੇ ਅਤੇ ਨਾਲ ਆਏ ਨੌਕਰ ਵਗੈਰਾ ਮੌਕੇ ਤੋ ਫਰਾਰ ਹੋ ਗਏ। ਰੌਲਾ ਸੁਣ ਕੇ ਕਾਫੀ ਲੋਕ ਮੌਕੇ ਤੇ ਆ ਗਏ। ਹਰਜਿੰਦਰ ਦੇ ਭਰਾ ਸਤਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਰਜਿੰਦਰ ਤੇ ਹਰਪ੍ਰੀਤ ਸਿੰਘ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹਨ। ਵਜਾ ਰਜੰਸ ਇਹ ਹੈ ਕਿ ਹਰਜਿੰਦਰ ਹੋਰਾ ਨੇ ਜੋ ਜਮੀਨ ਠੇਕੇ ਤੇ ਲਈ ਹੋਈ ਹੈ, ਉਹ ਪਹਿਲਾ ਦੋਸ਼ੀ ਦਿਲਬਾਗ ਸਿੰਘ ਕੋਲ ਸੀ, ਜੇ ਦਿਲਬਾਗ ਜਮੀਨ ਧੱਕੇ ਨਾਲ ਵਾਹੁਣਾ ਚਾਹੁੰਦੇ ਸਨ।

ਪਟਿਆਲਾ ਪੁਲਿਸ ਨੇ ਦਿਲਬਾਗ ਤੇ ਜਸਵਿੰਦਰ ਤੇ ਧਾਰਾ FIR U/S 302,307, 323,34 IPC, 25,27/54/59 Arms Act ਲੱਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ