21-Year-Old man Kidnapped and Assaulted in Patiala

July 1, 2024 - PatialaPolitics

21-Year-Old man Kidnapped and Assaulted in Patiala

ਪਟਿਆਲਾ ਵਿਚ ਕਿਡਨੈਪਿੰਗ ਦਾ ਕੇਸ ਸਾਮਣੇ ਆਇਆ ਹੈ, ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 29/6/24 ਸਮਾ 10.30 AM ਤੇ ਰਾਹੁਲ ਆਪਣੇ ਈ-ਰਿਕਸ਼ਾ ਸਮੇਤ ਨਵੇਂ ਬੱਸ ਸਟੈਂਡ ਪਟਿ. ਕੋਲ ਮੌਜੂਦ ਸੀ, ਜੋ ਹਰਜੋਤ ਸਿੰਘ ਨੇ ਸਮੇਤ 7/8 ਨਾ-ਮਾਲੂਮ ਸਾਥੀਆਂ ਨਾਲ ਮੌਕੇ ਤੇ ਕੇ ਰਾਹੁਲ ਦੀ ਕੁੱਟਮਾਰ ਕੀਤੀ ਅਤੇ ਧੱਕੇ ਨਾਲ ਉਸਨੂੰ ਕਾਰ ਵਿੱਚ ਬਿਠਾ ਲਿਆ, ਜਦੋ ਰਾਹੁਲ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾ ਹਰਜੋਤ ਸਿੰਘ ਨੇ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇ ਰਾਹੁਲ ਦੇ ਮੱਥੇ ਤੇ ਰੱਖ ਦਿੱਤਾ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਹਰਜੋਤ ਨੇ ਰਾਹੁਲ ਦੀਆਂ ਅੱਖਾ ਤੇ ਪੱਟੀ ਬੰਨ ਦਿੱਤੀ ਤੇ ਉਸਦੀ ਕੁਟਮਾਰ ਕੀਤੀ,ਕਰੀਬ 01 ਘੰਟੇ ਬਾਅਦ ਹਰਜੋਤ ਸਿੰਘ ਨੇ ਵਿਸ਼ਾਲ ਨੂੰ ਵੀਡੀਓ ਕਾਲ ਕਰਕੇ ਕਿਹਾ ਕਿ ਉਹਨਾ ਨੇ ਰਾਹੁਲ ਨੂੰ ਅਗਵਾ ਕਰ ਲਿਆ ਹੈ,ਫਿਰ ਉਸਨੇ ਰਾਹੁਲ ਦੀ ਕੁੱਟਮਾਰ ਕੀਤੀ ਅਤੇ ਉਹ ਬੇਹੋਸ਼ ਹੋ ਗਿਆ, ਹਰਜੋਤ, ਰਾਹੁਲ ਨੂੰ ਜਖਮੀ ਹਾਲਤ ਵਿੱਚ ਰਸਤੇ ਵਿੱਚ ਸੁੱਟ ਕੇ ਚਲਾ ਗਿਆ, ਰਾਹੁਲ ਨੂੰ ਰਾਹਗੀਰਾ ਨੇ ਪੁਲਿਸ ਦੀ ਮਦਦ ਨਾਲ ਬਿਲਾਸਪੁਰ ਵਿਖੇ ਦਾਖਲ ਕਰਵਾ ਦਿੱਤਾ, ਜੋ ਬਾਅਦ ਵਿੱਚ ਉਹ ਰਾਜਿੰਦਰਾ ਹਸਪਤਾਲ ਪਟਿ, ਆ ਕੇ ਦਾਖਲ ਹੋ ਗਿਆ। ਵਜਾ ਰੰਜਸ਼ ਇਹ ਹੈ ਕਿ ਇੱਕ ਦਿਨ ਪਹਿਲਾ ਰਾਹੁਲ ਦੀ ਹਰਜੋਤ ਸਿੰਘ ਦੇ ਲੜਕੇ ਨਾਲ ਤਕਰਾਰਬਾਜੀ ਹੋਈ ਸੀ। ਪਟਿਆਲਾ ਪੁਲਿਸ ਨੇ ਹਰਜੋਤ, ਵਿਸ਼ਾਲ ਤੇ 7/8 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 364,342, 323,506,120-B IPC, Sec 25/54/59 Arms Act ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)