Patiala: Minors begging in heavy rain caught by Child Development Team

July 6, 2024 - PatialaPolitics

Patiala: Minors begging in heavy rain caught by Child Development Team

Patiala: Minors begging in heavy rain caught by Child Development Team

ਪਟਿਆਲਾ ਦੇ ਵਿੱਚ ਵੱਖ-ਵੱਖ ਚੌਂਕਾਂ ਦੇ ਵਿੱਚ ਛੋਟੇ-ਛੋਟੇ ਬੱਚੇ ਤੇਜ ਬਰਸਾਤ ਦੇ ਵਿੱਚ ਭੀਖ ਮੰਗ ਰਹੇ ਸੀ ਜਿਨਾਂ ਨੂੰ ਅੱਜ ਬਾਲ ਸੁਧਾਰ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ, ਕੁੱਲ 13 ਦੇ ਕਰੀਬ ਬੱਚਿਆਂ ਨੂੰ ਅੱਜ ਸੜਕ ਤੇ ਭੀਖ ਮੰਗਦੇ ਹੋਏ ਅਤੇ ਪੈਣ/ਕਾਪੀਆਂ ਵੇਚਦੇ ਹੋਏ ਕਾਬੂ ਕੀਤਾ ਗਿਆ ਹੈ ਜਿਨਾਂ ਨੂੰ ਫੜ ਕੇ ਬਾਲ ਸੁਧਾਰ ਘਰ ਲਿਜਾਇਆ ਗਿਆ ਹੈ। ਇਸ ਮੌਕੇ ਤੇ ਬਾਲ ਸੁਧਾਰ ਘਰ ਦੀ ਇੰਸਪੈਕਟਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਕੈਬਿਨੇਟ ਮੰਤਰੀ ਬਲਜੀਤ ਕੌਰ ਜੀ ਦੀ ਤਰਫ ਤੋਂ ਸੂਚਨਾ ਮਿਲੀ ਸੀ ਕਿ ਸੜਕ ਦੇ ਉੱਪਰ ਬੱਚੇ ਭੀਖ ਮੰਗ ਰਹੇ ਨੇ ਇਸ ਕਰਕੇ ਸਾਡੀ ਟੀਮ ਅੱਜ ਵੱਖ-ਵੱਖ ਜਗਾਵਾਂ ਦੇ ਉੱਪਰ ਘੁੰਮ ਰਹੀ ਹੈ ਅਤੇ ਜਿਹੜੇ ਇਹ ਬੱਚੇ ਭੀਖ ਮੰਗ ਰਹੇ ਨੇ ਅਤੇ ਪੈਨ ਕਾਪੀਆਂ ਵੇਚ ਰਹੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।ਜਿਨਾਂ ਤੋਂ ਪੁੱਛਗਿੱਛ ਹੋਵੇਗੀ ਕਿ ਇਹ ਕਿੱਥੋਂ ਆਏ ਨੇ ਅਤੇ ਕੌਣ ਇਹਨਾਂ ਤੋਂ ਇਹ ਕੰਮ ਕਰਵਾ ਰਿਹਾ ਹੈ