FIR against 15 in Patiala Bus Stand fight case
July 7, 2024 - PatialaPolitics
FIR against 15 in Patiala Bus Stand fight case
ਪਟਿਆਲਾ ਚ ਦਿਨੋ ਦਿਨ ਕੁੱਟਮਾਰ ਦੀ ਵਾਰਦਾਤਾਂ ਵੱਧ ਦੀ ਜਾ ਰਹੀਆਂ ਹਨ। ਇਸੇ ਤਰਾਂ ਦਾ ਇਕ ਕੇਸ ਸਾਮਣੇ ਆਇਆ ਹੈ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 29/6/24 ਸਮਾ 11.30 PM ਤੇ ਸਨੀ ਆਪਣੇ ਦੋਸਤ ਨਾਲ ਹੋਟਲ ਕਾਰਨਰ ਕੋਲ ਸੈਰ ਕਰ ਰਿਹਾ ਸੀ ਅਤੇ ਦੇਖਿਆ ਕਿ ਡਲਹੌਜੀ ਢਾਬੇ ਕੋਲ ਕੁੱਝ ਨਾ-ਮਾਲੂਮ ਵਿਅਕਤੀ ਝਗੜ੍ਹਾ ਕਰ ਰਹੇ ਸਨ, ਜਿਹਨਾ ਵਿੱਚੋ ਇੱਕ ਲੜਕੇ ਨੂੰ ਸੱਟਾ ਲੱਗੀਆ ਸਨ,ਜਦੋ ਸਨੀ ਉਸ ਲੜਕੇ ਨੂੰ ਚੁੱਕਣ ਗਿਆ ਤਾਂ ਗੁਰਪ੍ਰੀਤ ਨੇ ਸਨੀ ਤੇ ਹਮਲਾ ਕਰ ਦਿੱਤਾ ਤੇ ਉਸ ਦੀ ਕੁੱਟਮਾਰ ਕਰਕੇ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਫਰਾਰ ਹੋ ਗਏ। ਪਟਿਆਲਾ ਪੁਲਿਸ ਨੇ ਗੁਰਪ੍ਰੀਤ, ਪ੍ਰਿੰਸ, ਗੁਲਾਬ, ਫੌਜੀ, ਸੂਰਜ ਅਤੇ 10 ਤੋਂ 11 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 125,281,324(4), 351(2) BNS ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ