Patiala: School buses challaned under special drive
July 8, 2024 - PatialaPolitics
Patiala: School buses challaned under special drive
ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਹੇਠ ਸ੍ਰੀ ਕਰਨੈਲ ਸਿੰਘ ਉਪ ਕਪਤਾਨ ਪੁਲਿਸ ਟ੍ਰੈਫਿਕ ਪਟਿਆਲਾ ਵੱਲੋ ਮਿਤੀ 08/07/2024 ਨੂੰ ਟ੍ਰੈਫਿਕ ਅਤੇ ਸੜਕ ਸੱੁਰਖਿਆਂ ਸਬੰਧੀ ਵਿਸ਼ੇਸ਼ ਮੁਹਿੰਮ ਤਹਿਤ ਜਿਲਾ ਪਟਿਆਲਾ ਵਿੱਚ ਅਲਗ ਅਲਗ ਪੁਆਇੰਟਾਂ ਪਰ ਸ਼ਪੈਸ਼ਲ ਨਾਕਾਬੰਦੀ ਕਰਕੇ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਦੇ ਚਲਾਣ ਕੀਤੇ ਗਏ। ਜੋ ਚੈਕਿੰਗ ਦੋਰਾਨ ਸਮੂਹ ਵਹੀਕਲ ਚਾਲਕਾਂ ਨੂੰ ਆਪਣੇ ਆਪਣੇ ਵਹੀਕਲਾਂ ਦੇ ਸਾਰੇ ਦਸਤਾਵੇਜ ਮੁਕੰਮਲ ਰੱਖਣ ਲਈ ਕਿਹਾ ਗਿਆ। ਇਸ ਤੋ ਇਲਾਵਾ ਟ੍ਰੈਫਿਕ ਚੈਕਿੰਗ ਦੋਰਾਨ ਇਹ ਵੀ ਕਿਹਾ ਗਿਆ ਕਿ ਕੋਈ ਵੀ ਵਿਅਕਤੀ 18 ਸਾਲ ਦੀ ਉਮਰ ਤੋ ਘੱਟ ਬੱਚਿਆਂ ਨੂੰ ਦੋ ਪਹੀਆਂ/ਚਾਰ ਪਹੀਆਂ ਵਾਲੇ ਵਹੀਕਲ ਚਲਾਉਣ ਲਈ ਨਹੀ ਦੇਵੇਗਾ। ਜੇਕਰ ਕੋਈ ਵੀ ਵਿਅਕਤੀ ਆਪਣੇ ਨਾਬਾਲਗ ਬੱਚੇ ਨੂੰ ਵਹੀਕਲ ਚਲਾਉਣ ਲਈ ਦੇਵੇਗਾ ਤਾਂ ਉਸ ਦੇ ਖਿਲ਼ਾਫ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199-ਏ ਅਤੇ 199-ਬੀ ਤਹਿਤ ਮਿਤੀ 31/07/2024 ਤੋ ਬਾਅਦ ਮੋਟਰ ਵਹੀਕਲ ਐਕਟ ਦੀ ਉਲੰਘਣਾ ਤਹਿਤ ਨਾਬਾਲਗ ਬੱਚੇ ਦੇ ਮਾਤਾ ਪਿਤਾ ਖਿਲ਼ਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਵਿੱਚ ਉਹਨਾਂ ਨੂੰ ਤਿੰਨ ਸਾਲ ਦੀ ਕੈਦ ਅਤੇ 25 ਹਜਾਰ ਜੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋ ਦੋ ਪਹੀਆ/ਚਾਰ ਪਹੀਆਂ ਵਹੀਕਲ ਮੰਗ ਕੇ ਵੀ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੋ ਆਮ ਵਹੀਕਲ ਚਾਲਕ ਅਤੇ ਪਬਲਿਕ ਦੇ ਵਿਅਕਤੀ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ।