Fake currency unit in Patiala: 2 arrested by Rajasthan Police from Sanaur

July 12, 2024 - PatialaPolitics

Fake currency unit in Patiala: 2 arrested by Rajasthan Police from Sanaur

ਰਾਜਸਥਾਨ ਪੁਲਿਸ ਦੀ ਟੀਮ ਨੇ ਪਟਿਆਲਾ ‘ਚ ਛਾਪੇਮਾਰੀ ਕਰਕੇ ਸਨੌਰ ਇਲਾਕੇ ‘ਚ ਚਲਾਏ ਜਾ ਰਹੇ ਜਾਅਲੀ ਕਰੰਸੀ ਯੂਨਿਟ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਰਾਜਸਥਾਨ ਤੋਂ ਆਈ ਪੁਲਿਸ ਪਾਰਟੀ ਨੇ ਸੁਚੱਜੇ ਢੰਗ ਨਾਲ ਛਾਪੇਮਾਰੀ ਕਰਕੇ ਦੋਸ਼ੀ ਗੁਰਜੀਤ ਸਿੰਘ ਨੂੰ ਕਾਬੂ ਕਰ ਲਿਆ। ਮੁਢਲੀ ਜਾਂਚ ਦੌਰਾਨ ਗੁਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਯੂ-ਟਿਊਬ ਵੀਡੀਓ ਦੇਖ ਕੇ ਜਾਅਲੀ ਨੋਟ ਬਣਾਉਣੇ ਸਿੱਖੇ ਸਨ।

ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ ਜਿਸ ਦੇ ਤਹਿਤ ਪੁਲਿਸ ਵੱਲੋਂ ਗੁਰਜੀਤ ਨਾਮਕ ਵਿਅਕਤੀ ਨੂੰ ਰੰਗੇ ਹੱਥੀ 580000 ਦੀ ਜਾਲੀ ਕਰੰਸੀ ਸਮੇਤ ਗ੍ਰਫਤਾਰ ਕੀਤਾ। ਉਸਦੇ ਨਾਲ ਇੱਕ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਸ਼ਾਮਿਲ ਹੈ। ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ਵਿੱਚ ਲਿਜਾ ਕੇ ਚਲਾਉਂਦਾ ਸੀ ਜਾਣਕਾਰੀ ਅਨੁਸਾਰ ਜੋਧਪੁਰ ਪੁਲਿਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰਜੀਤ ਨਾਮਕ ਵਿਅਕਤੀ ਆਪਣੇ ਘਰ ਵਿੱਚ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਦਾ ਸੀ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ.