Patiala : 2 arrested with 6kg Afeem
July 13, 2024 - PatialaPolitics
Patiala : 2 arrested with 6kg Afeem
ਮੁਹੰਮਦ ਸਰਫਰਾਜ਼ ਆਲਮ, IPS, ਐਸ.ਪੀ. ਸਿਟੀ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ, ਸ੍ਰ: ਹਰਚਰਨ ਸਿੰਘ ਭੁੱਲਰ IPS, ਡੀ.ਆਈ.ਜੀ. ਪਟਿਆਲਾ ਰੇਂਜ ਪਟਿਆਲਾ ਅਤੇ ਸ੍ਰੀ ਵਰੁਣ ਸ਼ਰਮਾ IPS ਐਸ.ਐਸ.ਪੀ. ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਕਿ ਜਦੋ ਸ੍ਰੀ ਯੋਗੇਸ਼ ਸ਼ਰਮਾ, ਪੀ.ਪੀ.ਐਸ,ਕਪਤਾਨ ਪੁਲਿਸ (ਇੰਨਵੈਸਟੀਗੇਸਨ) ਪਟਿਆਲਾ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਵੱਲੋਂ ਨਸ਼ਾ ਰੋਕਣ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਮਿਤੀ 11.07.2024 ਨੂੰ ਵਕਤ ਕਰੀਬ 04:00 ਪੀ.ਐਮ ਪਰ ਏ.ਐਸ.ਆਈ ਗੁਰਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਕੇ.ਐਸ.ਐਮ. ਰਾਜੁਪਰਾ ਸਮੇਤ ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ ਨੇੜੇ ਟੀ ਪੁਆਇੰਟ ਜੰਡੋਲੀ ਰੋਡ ਮੋਜੂਦ ਸੀ ਤਾਂ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰੀ HR-51-BN-1161 ਜਿਸ ਵਿੱਚ ਸਵਾਰ ਦੋ ਵਿਅਕਤੀ ਸਵਾਰ ਸਨ ਆਉਦੇ ਦਿਖਾਈ ਦਿੱਤੇ ਤਾਂ ਪੁਲਿਸ ਪਾਰਟੀ ਵੱਲੋਂ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਤਾਂ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਸੁਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆ ਦੱਸਿਆ ਅਤੇ ਕੰਡਕਟਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆ ਦੱਸਿਆ। ਗੱਡੀ ਦੀ ਹਸਬ ਜਾਬਤਾ ਤਲਾਸੀ ਕਰਨ ਪਰ ਡਰਾਇਵਰ ਅਤੇ ਕੰਡਕਟਰ ਸੀਟ ਵਿਚਕਾਰ ਬਣੀ ਜਗ੍ਹਾ ਵਿੱਚੋ ਇੱਕ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋ 6 ਕਿਲੋ ਅਫੀਮ ਬਰਾਮਦ ਹੋਈ। ਜਿਸ ਪਰ ਦੋਸ਼ੀਆਨ ਸੁਖਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਕਤ ਦੇ ਖਿਲਾਫ ਮੁਕਦਮਾ ਨੰਬਰ 129 ਮਿੱਤੀ 11.07.2024 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ। ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ 05 ਦਿਨ ਦਾ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ
View this post on Instagram