Patiala: Maid drugs house owner, flees when relatives arrive in SST nagar

July 18, 2024 - PatialaPolitics

Patiala: Maid drugs house owner, flees when relatives arrive in SST nagar

ਨੌਕਰਾਣੀ ਨੇ ਲੁੱਟ ਲਈ ਮਾਲਕ ਤੇ ਉਸ ਦੇ ਪੁੱਤਰ ਨੂੰ ਕੀਤਾ ਬੇਹੋਸ਼, ਰਿਸ਼ਤੇਦਾਰ ਆਉਣ ‘ਤੇ ਹੋਏ ਫਰਾਰ

ਐਸਐਸਟੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਅਤੇ ਉਸ ਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਣੀ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਉਸ ਦੀ ਸਿਹਤ ਵਿਗੜਨ ’ਤੇ ਰਿਸ਼ਤੇਦਾਰ ਨੂੰ ਫੋਨ ਕੀਤਾ। ਰਿਸ਼ਤੇਦਾਰ ਦੇ ਪਹੁੰਚਦੇ ਹੀ ਨੌਕਰਾਣੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਸਮੇਤ ਭੱਜ ਗਈ। ਪਰਿਵਾਰ ਕੋਲ ਇਸ ਨੌਕਰਾਣੀ ਦਾ ਆਈ.ਡੀ ਪਰੂਫ ਸੀ। ਜਿਸ ਦੇ ਆਧਾਰ ‘ਤੇ ਲਾਹੌਰੀ ਗੇਟ ਪੁਲਿਸ ਨੇ FIR ਦਰਜ਼ ਕੀਤੀ। 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਿਓ-ਪੁੱਤ ਬੇਹੋਸ਼ ਹੋਏ ਅਤੇ 16 ਜੁਲਾਈ ਦੀ ਦੁਪਹਿਰ ਨੂੰ ਜਾ ਕੇ ਹੋਸ਼ ਆਇਆ, ਜਿਵੇਂ ਹੀ ਉਹਨਾਂ ਨੂੰ ਹੋਸ਼ ਆਇਆ ਤਾਂ ਭੁਪਿੰਦਰ ਸਿੰਘ ਪੁੱਤਰ ਸ਼ੁਭਕਰਨ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ, ਜਿਸ ਤੋਂ ਬਾਅਦ ਨੌਕਰਾਣੀ ਅਰਪਿਤਾ ਪਿੰਡ ਰੋਲਪਾ ਨੇਪਾਲ ਅਤੇ ਇੱਕ ਅਣਪਛਾਤੇ ਸਾਥੀ ਖਿਲਾਫ FIR ਦਰਜ਼ ਹੋਈ।ਪਟਿਆਲਾ ਪੁਲਿਸ ਨੇ ਧਾਰਾ ਨੌਕਰਾਣੀ ਤੇ ਇਕ ਨਾ ਮਾਲੂਮ ਵਿਅਕਤੀ ਖਿਲਾਫ ਧਾਰਾ FIR U/S 61(2),62, 123 BNS ਲੱਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)