5 lakh stolen from Activa near Top Khana Mod Patiala
July 23, 2024 - PatialaPolitics
5 lakh stolen from Activa near Top Khana Mod Patiala
ਪਟਿਆਲਾ ਦੇ ਮਸ਼ਹੂਰ ਪੰਜਾਬੀ ਜੁੱਤੀ ਬਾਜ਼ਾਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਦੁਕਾਨਦਾਰ ਦੇ ਐਕਟਿਵਾ ਵਿੱਚ 5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਦੁਕਾਨ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਅਸੀਂ ਕਿਸੇ ਵਪਾਰੀ ਨੂੰ ਪੇਮੈਂਟ ਕਰਨੀ ਸੀ। ਜਿਸ ਕਾਰਨ ਅੱਜ ਸਵੇਰੇ ਮੇਰਾ ਲੜਕਾ ਰਾਹੁਲ ਬੈਂਕ ਵਿੱਚੋਂ 500000 ਰੁਪਏ ਦੀ ਨਕਦੀ ਲੈ ਕੇ ਆਇਆ ਸੀ ਅਤੇ ਉਸ ਨੇ ਉਹ ਪੈਸੇ ਆਪਣੇ ਸਕੂਟਰ ਵਿੱਚ ਰੱਖੇ ਹੋਏ ਸਨ।
ਜਦੋਂ ਰਾਹੁਲ ਦੁਕਾਨ ‘ਤੇ ਪਹੁੰਚਿਆ ਤਾਂ ਮੈਂ ਉਹਨੂੰ ਦੁਕਾਨ ਦੇ ਬਕਾਇਆ ਕੰਮ ਬਾਰੇ ਕਿਹਾ ਤਾਂ ਉਹ ਤੁਰੰਤ ਕਰਨ ਲਈ ਚਲਾ ਗਿਆ, ਇਸ ਦੌਰਾਨ ਉਸਨੇ ਇਹ ਨਹੀਂ ਦੱਸਿਆ ਕਿ ਉਸਦੇ ਸਕੂਟਰ ਵਿੱਚ ਨਕਦੀ ਪੈਸੇ ਪਏ ਹੈ। ਰਾਜਕੁਮਾਰ ਨੇ ਦੱਸਿਆ ਕਿ ਕੁਝ ਹੀ ਸਮੇਂ ਵਿੱਚ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੇ ਵੱਲੋਂ ਮਾਸਟਰ ਚਾਬੀ ਦੀ ਵਰਤੋਂ ਕਰਕੇ ਨਕਦੀ ਚੋਰੀ ਕਰ ਲਏ ਗਏ ਹਨ। ਸਾਨੂੰ ਸ਼ੱਕ ਹੈ ਕਿ ਮੇਰੇ ਬੇਟੇ ਦਾ ਬੈਂਕ ਤੋਂ ਹੀ ਪਿੱਛਾ ਕੀਤਾ ਗਿਆ ਸੀ। ਬਾਕੀ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰੇਗੀ।