3 Punjab students killed in road accident in Canada

July 29, 2024 - PatialaPolitics

3 Punjab students killed in road accident in Canada

ਸਮਾਣਾ 29 ਜੁਲਾਈ( ਸੁਭਾਸ਼ ਪਾਠਕ ) ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਕਨੇਡਾ ਦੇ ਮਾਉਟਨ ਸ਼ਹਿਰ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਵਿੱਚ 2 ਸਕੇ ਭੈਣ ਭਰਾ ਪਿੰਡ ਮਲੋਦ ਜ਼ਿਲ੍ਹਾ ਮਲੇਰਕੋਟਲਾ ਦੇ ਦੱਸੇ ਜਾ ਰਹੇ ਹਨ। ਜਿਸ ਵਿੱਚ ਹਰਮਲ ਸੋਮਲ ਉਮਰ 23 ਸਾਲ ,ਨਵਜੋਤ ਸੋਮਲ ਉਮਰ 19 ਸਾਲ ਹੈ। ਇੱਕ ਲੜਕੀ ਰਸ਼ਮਦੀਪ ਕੌਰ ਸਪੁੱਤਰੀ ਮਾਸਟਰ ਭੁਪਿੰਦਰ ਸਿੰਘ ਦਰਦੀ ਕਲੋਨੀ ਸਮਾਣਾ ਤੋਂ ਹੈ, ਜਿਸ ਦੀ ਉਮਰ 23 ਸਾਲ ਹੈ, ਜੋ ਕਿ ਸੀਨੀਅਰ ਪੱਤਰਕਾਰ ਅਤੇ ਜਰਨਲਿਸਟ ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਚਮਕੌਰ ਸਿੰਘ ਮੋਤੀਫਾਰਮ ਦੀ ਭਾਣਜੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਵਿਦਿਆਰਥੀ ਮਾਊਂਟਨ ਸ਼ਹਿਰ ਵਿਖੇ ਅਪਣੀ ਪੀਆਰ ਦੀ ਫਾਈਲ ਲਗਾਉਣ ਤੋਂ ਬਾਅਦ ਟੈਕਸੀ ਰਾਹੀਂ ਵਾਪਸ ਆ ਰਹੇ ਸਨ ਪਰ ਅਚਾਨਕ ਗੱਡੀ ਦਾ ਅਗਲਾ ਟਾਇਰ ਫ਼ਟਣ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਤਿੰਨੋ ਵਿਦਿਆਰਥੀਆਂ ਦੀ ਮੌਤ ਹੋ ਗਈ, ਅਤੇ ਟੈਕਸੀ ਡਰਾਈਵਰ ਗੱਡੀ ਵਿਚੋਂ ਕੁੱਦ ਜਾਣ ਕਾਰਨ ਬੱਚ ਗਿਆ। ਇਸ ਹਾਦਸੇ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।