Patiala boy shot himself while talking to his girlfriend on WhatsApp
August 1, 2024 - PatialaPolitics
Patiala boy shot himself while talking to his girlfriend on WhatsApp
ਪਟਿਆਲਾ: ਵਟਸਐਪ ‘ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਹੋਏ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਪਲਵਿੰਦਰ ਸਿੰਘ ਦੀ ਕੋਮਲਪ੍ਰੀਤ ਕੌਰ ਨਾਲ ਵਿਦੇਸ਼ ਜਾਣ ਲਈ ਵਿਆਹ ਕਰਾਉਣ ਸਬੰਧੀ ਗਲਬਾਤ ਚੱਲ ਰਹੀ ਸੀ, ਕਮਲਪ੍ਰੀਤ ਕੋਰ ਦੇ ਵਿਦੇਸ਼ ਜਾਣ ਸਮੇ 07 ਲੱਖ ਰੁਪਏ ਵੀ ਲਏ ਸਨ ਅਤੇ ਇਹ ਤੈਅ ਹੋਇਆ ਸੀ ਕਿ ਕੋਮਲਪ੍ਰੀਤ ਕੋਰ ਵਿਦੇਸ਼ ਪੁੱਜ ਕੇ ਪੁਲਵਿੰਦਰ ਸਿੰਘ ਨੂੰ ਬੁਲਾ ਲਵੇਗੀ ਅਤੇ ਦੋਵਾਂ ਦਾ ਵਿਆਹ ਕੀਤਾ ਜਾਵੇਗਾ , ਪਰ ਕੋਮਲਪ੍ਰੀਤ ਕੋਰ ਵਿਦੇਸ਼ ਜਾਣ ਤੋ ਬਾਅਦ ਲੜਕੇ ਨਾਲ ਘੱਟ ਹੀ ਗਲਬਾਤ ਕਰਦੀ ਸੀ, ਜੋ ਮਿਤੀ 31/7/24 ਸਮਾ 12.45 AM ਤੇ ਪਲਵਿੰਦਰ ਸਿੰਘ, ਕੋਮਲਪ੍ਰੀਤ ਕੌਰ ਨਾਲ ਫੋਨ ਤੇ ਗਲ ਕਰ ਰਿਹਾ ਸੀ ਅਤੇ ਕੋਮਲਪ੍ਰੀਤ ਕੌਰ ਉਸ ਨੂੰ ਫੋਨ ਤੇ ਵੱਧ-ਘੱਟ ਬੋਲ ਰਹੀ ਸੀ, ਜਿਸ ਤੋਂ ਤੰਗ ਆ ਕੇ ਪਲਵਿੰਦਰ ਸਿੰਘ ਨੇ ਆਪਣੇ ਲਾਇਸੰਸੀ ਪਿਸਟਲ 0.32 ਬੋਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਟਿਆਲਾ ਪੁਲਿਸ ਨੇ ਕੋਮਲਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਤੇ ਧਾਰਾ FIR U/S 108,61BNS ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ