Patiala MC Corporation has designated certain areas in the city as no-vending zones
August 11, 2024 - PatialaPolitics
Patiala MC Corporation has designated certain areas in the city as no-vending zones
Click Here to Download Notification
Click Here to Download Notification 2
ਨਗਰ ਨਿਗਮ ਪਟਿਆਲਾ ਵੱਲੋਂ ਸਟ੍ਰੀਟ ਵੈਂਡਰਜ਼ ਐਕਟ ਦੀ ਪਾਲਣਾ ਕਰਦੇ ਹੋਏ, ਸਰਕਾਰ ਦੀ ਮਿਤੀ 11/8/20 ਦੀ ਨੋਟੀਫਿਕੇਸ਼ਨ ਦੇ ਮੱਦੇਨਜ਼ਰ, ਪਟਿਆਲਾ ਸ਼ਹਿਰ ਦੀਆਂ ਕੁਝ ਜ਼ੋਨਾਂ (ਸੜਕਾਂ/ਚੌਂਕਾਂ) ਨੂੰ ਨੋ-ਵੈਂਡਿੰਗ ਜ਼ੋਨ (ਸੂਚੀ ਨਾਲ ਨੱਥੀ) ਵਜੋਂ ਐਲਾਨਿਆ ਗਿਆ ਸੀ।
ਪਿਛਲੇ ਕੁਝ ਹਫ਼ਤਿਆਂ ਤੋਂ ਨਿਗਮ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ, ਕੁਝ ਵਧੇਰੀ ਭੀੜ ਅਤੇ ਵਧੇਰੇ ਟ੍ਰੈਫਿਕ ਸਮੱਸਿਆਵਾਂ ਵਾਲੇ ਜ਼ੋਨ (*22 ਨੰਬਰ ਫਾਟਕ, ਭੁਪਿੰਦਰਾ ਰੋਡ, ਫੁਹਾਰਾ ਚੌਕ, ਰਾਜਪੁਰਾ ਰੋਡ, ਨੇੜੇ ਇਕਬਾਲ ਇਨ ਹੋਟਲ*) ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣ ਲਈ ਪਾਇਲਟ ਪ੍ਰੋਜੈਕਟ ਵਜੋਂ ਲਿਆ ਗਿਆ ਸੀ। ਇਸ ਮੁਹਿੰਮ ਵਿੱਚ ਰੇਹੜੀ ਵਾਲਿਆਂ ਦੀ ਰੋਜ਼ੀ-ਰੋਟੀ ਦੇ ਮਸਲੇ ਅਤੇ ਲਗਾਤਾਰ ਵਧ ਰਹੇ ਸੜਕ ਹਾਦਸਿਆਂ/ਸਫ਼ਾਈ ਦੇ ਮੁੱਦਿਆਂ ਵਿਚਾਲੇ ਸੰਤੁਲਨ ਬਣਾਉਣ ਨੂੰ ਪੂਰੀ ਤਰਜੀਹ ਦਿੱਤੀ ਗਈ।
ਏਸ ਦੇ ਚਲਦੇ ਰੇਹੜੀ ਵਾਲਿਆਂ ਨੂੰ *ਬਦਲਵੀਆਂ ਸਾਈਟਾਂ (ਨਾਭਾ ਰੋਡ ਦੇ ਨਾਲ-ਨਾਲ, ਹਾਈਵੇਅ ਤੋਂ ਪਿੱਛੇ ਹਟ ਕੇ ਪਾਰਕਿੰਗ ਸਥਾਨਾਂ ਦੇ ਨਾਲ)* ਵਿਖੇ ਸ਼ਿਫਟ ਹੋਣ ਦਾ ਸੁਝਾਅ ਵੀ ਦਿੱਤਾ ਗਿਆ ਸੀ ਤਾਂ ਜੋ ਉਹਨਾਂ ਦੀ ਰੋਜ਼ੀ ਰੋਟੀ ‘ਤੇ ਵੀ ਮਾੜਾ ਅਸਰ ਨਾ ਪਵੇ ਪਰ ਨਾਲ ਹੀ, *ਸ਼ਹਿਰ ਦੇ ਮੁਢਲੇ ਚੌਂਕਾਂ ਅਤੇ ਸੜਕਾਂ ਨੂੰ ਸੁਰੱਖਿਅਤ ਅਤੇ ਹਾਦਸਾ-ਮੁਕਤ ਕੀਤਾ ਜਾ ਸਕੇ ਅਤੇ ਟ੍ਰੈਫਿਕ ਦੀ ਨਿਰਵਿਘਨ ਆਵਾਜਾਈ* ਨੂੰ ਬਰਕਰਾਰ ਰੱਖਿਆ ਜਾ ਸਕੇ।
ਇੱਥੇ ਇਹ ਵੀ ਵਰਣਨ ਯੋਗ ਹੈ ਕਿ *ਕੋਈ ਚਲਾਨ ਜਾਂ ਜ਼ਬਰਦਸਤੀ ਦੇ ਤਰੀਕੇ ਨਹੀਂ* ਵਰਤੇ ਗਏ ਸਨ ਅਤੇ ਉਹਨਾਂ ਨੂੰ ਬਦਲਵੇਂ ਸਥਾਨਾਂ ‘ਤੇ ਜਾਣ ਲਈ ਪ੍ਰੇਰਿਤ ਕਰਨ ਲਈ *ਲਗਾਤਾਰ ਕਈ ਦਿਨਾਂ ਤੋਂ ਪਹਿਲਾਂ ਕਈ ਅਨਾਉਂਸਮੈਂਟਾਂ* ਅਤੇ ਫੇਰ ਚਿਤਾਵਨੀਆਂ ਦਿੱਤੀਆਂ ਗਈਆਂ।
ਏਸ ਮੁਹਿੰਮ ਦੇ ਨਤੀਜੇ ਵਜੋਂ ਜਿੱਥੇ ਸ਼ਹਿਰ ਵਾਸੀਆਂ ਅਤੇ ਇਹਨਾਂ ਬਜ਼ਾਰਾਂ ਵਿਖੇ ਦੁਕਾਨਦਾਰਾਂ ਨੂੰ ਖੁੱਲ੍ਹੀਆਂ, ਸੁਰੱਖਿਅਤ ਸੜਕਾਂ ਅਤੇ ਪਾਰਕਿੰਗ ਏਰੀਆ ਮਿਲਣ ਕਰ ਕੇ ਫ਼ਾਇਦਾ ਹੋਇਆ ਹੈ ਓਥੇ ਹੀ ਟਰੈਫਿਕ ਜਾਮ ਅਤੇ ਹਾਦਸਿਆਂ ਤੋਂ ਨਿਜਾਤ ਮਿਲਿਆ ਹੈ ਜਿਸ ਦੀ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।