Patiala: Advocate Amanpreet Singh Monu dies,family cries foul play
August 19, 2024 - PatialaPolitics
Patiala: Advocate Amanpreet Singh Monu dies,family cries foul play
ਪਟਿਆਲੇ ਦੇ ਵਿੱਚ ਇੱਕ ਵਕੀਲ ਅਮਨਪ੍ਰੀਤ ਸਿੰਘ ਮੋਨੂੰ ਦੀ ਹੋਈ ਮੌਤ
ਵਕੀਲ ਦੀ ਭੈਣ ਕਹਿ ਰਹੀ ਹੈ ਕਿ ਉਸਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਸਨ ਨਜਾਇਜ਼ ਸਬੰਧ ਜਿਸ ਦੇ ਤਹਿਤ ਉਹਨਾਂ ਵੱਲੋਂ ਉਸਦੇ ਭਰਾ ਦਾ ਕਤਲ ਕੀਤਾ ਗਿਆ।..
ਦੂਸਰੇ ਪਾਸੇ ਵਕੀਲ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੀ ਨਣਦ ਉਸਦੇ ਪਤੀ ਨੂੰ ਪ੍ਰੋਪਰਟੀ ਕਰਕੇ ਕਰ ਰਹੀ ਸੀ ਤੰਗ ਪਰੇਸ਼ਾਨ ਜਿਸ ਕਾਰਨ ਉਸ ਦਾ ਪਤੀ ਡਿਪਰੈਸ਼ਨ ਵਿੱਚ ਰਹਿੰਦਾ ਸੀ ਤੇ ਉਸਨੇ ਆਪਣੇ ਆਪ ਨੂੰ ਫਾਹਾ ਲਗਾ ਲਿਆ…
ਐਸ.ਐਚ. ਓ ਥਾਣਾ ਕੋਤਵਾਲੀ *ਹਰਜਿੰਦਰ ਸਿੰਘ ਢਿੱਲੋ* ਨੇ ਦੱਸਿਆ ਕੀ ਉਹਨਾਂ ਨੂੰ ਇੰਟੀਮੇਸ਼ਨ ਮਿਲੀ ਕਿ ਇੱਕ ਅਮਰਪ੍ਰੀਤ ਸਿੰਘ ਉਰਫ ਮੋਨੂ ਨੇ ਆਪਣੇ ਆਪ ਨੂੰ ਫਾਹਾ ਲਗਾ ਲਿਆ ਜਿਸ ਦੇ ਸਿਰ ਦੇ ਉੱਪਰ ਸੱਟ ਤੇ ਨਿਸ਼ਾਨ ਜਰੂਰ ਨੇ ਉਸਦੀ ਬਾਡੀ ਨੂੰ ਪਟਿਆਲਾ ਦੇ ਸਰਕਾਰੀ ਜਿੰਦਰ ਹਸਪਤਾਲ ਮੋਰਚਰੀ ਦੇ ਵਿੱਚ ਰਖਾ ਦਿੱਤਾ ਗਿਆ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹਰਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ..