Patiala boy stabbed to death in village Baran,FIR against 7
August 21, 2024 - PatialaPolitics
Patiala boy stabbed to death in village Baran,FIR against 7
ਪਟਿਆਲਾ ਦੇ ਪਿੰਡ ਬਾਰਨ ਵਿਚ ਬੀਤੀ ਰਾਤ ਇਕ 24 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗੁਆਂਢੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 19/8/24 ਸਮਾ 10.00 PM ਤੇ ਹਰਜਿੰਦਰ ਸਿੰਘ ਦਾ ਲੜਕਾ ਵਿਕਰਮਜੀਤ ਸਿੰਘ ਉਮਰ 23/24 ਸਾਲ, ਜੋ ਕਿ ਘਰ ਦਾ ਦਰਵਾਜਾ ਬੰਦ ਕਰਨ ਲੱਗਾ ਤਾ ਬਾਹਰ ਖੜ੍ਹੇ ਮੁੰਡਿਆਂ ਨੇ ਉਸਨੂੰ ਗਲੀ ਵਿੱਚ ਘੜੀਸ ਲਿਆ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏ। ਜਦੋ ਹਰਜਿੰਦਰ ਸਿੰਘ ਆਪਣੇ ਲੜਕੇ ਨੂੰ ਬਚਾਉਣ ਗਿਆ ਤਾ ਮੁੰਡਿਆਂ ਨੇ ਉਸਦੀ ਵੀ ਕੁੱਟਮਾਰ ਕੀਤੀ, ਜੋ ਪਰਵਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੇ ਟਕੂਏ ਦੇ ਕਈ ਵਾਰ ਵਿਕਰਮਜੀਤ ਸਿੰਘ ਦੇ ਸਿਰ ਵਿੱਚ ਕੀਤੇ ਅਤੇ ਉਸਦੇ ਪਿਓ ਦੀ ਵੀ ਡਾਂਗਾ ਨਾਲ ਕੁੱਟਮਾਰ ਕੀਤੀ। ਵਿਕਰਮਜੀਤ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ ਉਸਦੇ ਪਿਤਾ ਜੇਰੇ ਇਲਾਜ ਰਾਜਿੰਦਰਾ ਹਸਪਤਾਲ ਪਟਿ. ਦਾਖਲ ਹੈ। ਪਟਿਆਲਾ ਪੁਲਿਸ ਨੇ ਪਰਵਿੰਦਰ, ਹਰਵਿੰਦਰ, ਗੁਰਪਾਲ, ਜਸਵਿੰਦਰ, ਰੋਹਿਤ, ਕੁਲਵਿੰਦਰ ਕੌਰ, ਅੰਜਲੀ ਤੇ 5-6 ਨਾ ਮਾਲੂਮ ਵਿਅਕਤੀਆਂ ਤੇ ਧਾਰਾ FIR U/S 103(1),109,191(3),190,351(2) BNS ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ