ਪਟਿਆਲਾ ਪੁਲਿਸ ਵਲੋ ਹਥਿਆਰ ਦਿਖਾਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

August 21, 2024 - PatialaPolitics

ਪਟਿਆਲਾ ਪੁਲਿਸ ਵਲੋ ਹਥਿਆਰ ਦਿਖਾਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਮਾਨਯੋਗ ਸ਼੍ਰੀ ਨਾਨਕ ਸਿੰਘ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਐਸ.ਪੀ (ਸਿਟੀ) ਪਟਿਆਲਾ ਜੀ ਅਤੇ ਵੈਤਵ ਚੌਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਰਹਿਨਮਾਈ ਹੇਠ ਇਸ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਅਗਵਾਈ ਹੇਠ ਸ:ਥ:ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਅਤੇ ਏ ਐਸ ਆਈ ਸੁਰੇਸ ਕੁਮਾਰ 2707 ਪਟਿ ਵੱਲੋ ਪ੍ਰੀਤਇੰਦਰ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਮਕਾਨ ਨੰਬਰ 352/07 ਜੱਟਾਂ ਵਾਲਾ ਚੇਤਰਾ ਥਾਣਾ ਕੋਤਵਾਲੀ ਪਟਿਆਲਾ ਜਿਲ੍ਹਾ ਪਟਿਆਲਾ ਦੇ ਬਿਆਨ ਪਰ ਮੁਕੱਦਮਾ ਨੰਬਰ 140 जी 18.08.2024 / 109 (1),304(2),62,3(5), 126(2), 118(1),351(2) BNS 2023 ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਟਰ ਕਰਕੇ ਦੋਸ਼ੀਆਨ ਚਸਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਵਿਕਰਮ ਸਿੰਘ ਪੁੱਤਰ ਪ੍ਰੇਮ ਸਿੰਘ ਅਤੇ ਪੁੱਤਰ ਰਵਿੰਦਰ ਕੁਮਾਰ ਵਾਸੀਆਨ ਵੱਡੀ ਰੋਣੀ ਥਾਣਾ ਬਖਸੀਵਾਲਾ ਜਿਲ੍ਹਾ ਪਟਿਆਲਾ ਨੂੰ ਮਿਤੀ 19.08.2024 ਨੂੰ ਸਮੇਤ ਹਥਿਆਰ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

 

ਸ੍ਰੀ ਵੈਭਵ ਚੌਧਰੀ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17/18/08/2024 ਦੀ ਦਰਮਿਆਨੀ ਰਾਤ ਨੂੰ ਮੁਦਈ ਮੁਕਦਮਾ ਪ੍ਰੀਤਇੰਦਰ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਮਕਾਨ ਨੰਬਰ 352/07 ਜੱਟਾਂ ਵਾਲਾ ਚੌਤਰਾ ਥਾਣਾ ਕੋਤਵਾਲੀ ਪਟਿਆਲਾ ਜਿਲ੍ਹਾ ਪਟਿਆਲਾ ਜਾਮੈਂਟੋ ਡਿਲਵਰੀ ਦਾ ਕੰਮ ਕਰਦਾ ਹੈ ਜੋ ਰਾਤ ਸਮੇ ਡਿਲਵਰੀ ਕਰਕੇ ਵਾਪਸ ਆ ਰਿਹਾ ਸੀ ਜਿਸ ਪਰ ਦੋਸੀਆਨ ਉਕਤਾਨ ਨੇ ਇੱਕ ਦਮ ਘੇਰ ਕੇ ਲੁੱਟ ਖੋਹ ਕਰਨ ਦੀ ਨੀਯਤ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ ਜਿਸ ਨੂੰ ਜਾਨੇ ਮਾਰਨ ਦੀ ਨੀਯਤ ਨਾਲ ਖਤਰਨਾਕ ਹਥਿਆਰ ਚਾਕੂ ਨਾਲ ਸੱਟਾਂ ਮਾਰਿਆ ਜਿਸ ਪਰ ਤਰੁੰਤ ਮੁਕੰਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਉਕਤਾਨ ਨੂੰ ਮਿਤੀ 19-08-2024 ਨੂੰ ਸ:ਬ:ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਅਤੇ ਏ ਐਸ ਆਈ ਸੁਰੇਸ ਕੁਮਾਰ 2707 ਪਟਿ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਉਕਤ ਦੇ ਦੋਸੀਆਨ ਜਸਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਹੋਣੀ ਜਿਲ੍ਹਾ ਪਟਿਆਲਾ ਅਤੇ ਵਿਕਰਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵੱਡੀ ਰੋਣੀ ਜਿਲ੍ਹਾ ਪਟਿਆਲਾ ਅਤੇ ਅਤੇ ਪੁੱਤਰ ਰਵਿੰਦਰ ਕੁਮਾਰ ਵਾਸੀ ਪਿੰਡ ਵੱਡੀ ਹੋਣੀ ਜਿਲ੍ਹਾ ਪਟਿਆਲਾ ਨੂੰ ਨਾਭਾ ਰੋਡ ਪਟਿਆਲਾ ਨੇੜੇ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਜਿਹਨਾਂ ਕੋਲੋ ਮਿਤੀ 18.08.2024 ਨੂੰ ਖੋਹ ਦੌਰਾਨ ਵਰਤਿਆ ਹਥਿਆਰ ਚਾਕੂ ਅਤੇ ਮੋਟਰਸਾਇਕਲ ਨੰਬਰੀ PB-11-DG-9626 ਮਾਰਕਾ ਹੀਰੋ ਸਾਇਨ ਰੰਗ ਕਾਲਾ ਬ੍ਰਾਮਦ ਕੀਤਾ ਹੈ ਦੋਸ਼ੀਆਨ ਉਕਤਾਨ ਦਾ ਇੱਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ,ਜਿਹਨਾ ਪਾਸੇ ਹੋਰ ਵੀ ਰਿਕਵਰੀ ਕੀਤੀ ਜਾ ਸਕਦੀ ਹੈ। ਦੌਰਾਨੇ ਪੁਲਿਸ ਰਿਮਾਡ ਦੋਸ਼ੀਆਨ ਪਾਸੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

 

View this post on Instagram

 

A post shared by Patiala Politics (@patialapolitics)