ਪਟਿਆਲਾ: ਬਜ਼ੁਰਗ ਮਾਤਾ ਜੀ ਦੀਆਂ ਕੰਨਾਂ ਦੀ ਵਾਲੀਆਂ ਲੁੱਟਣ ਵਾਲਾ ਗਿਰਫ਼ਤਾਰ
August 27, 2024 - PatialaPolitics
ਪਟਿਆਲਾ: ਬਜ਼ੁਰਗ ਮਾਤਾ ਜੀ ਦੀਆਂ ਕੰਨਾਂ ਦੀ ਵਾਲੀਆਂ ਲੁੱਟਣ ਵਾਲਾ ਗਿਰਫ਼ਤਾਰ
ਮਾਨਯੋਗ ਸ੍ਰੀ ਨਾਨਕ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਗੁਰਪ੍ਰਤਾਪ ਸਿੰਘ ਢਿੱਲੋ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਦੀ ਰਹਿਨੁਮਾਈ ਹੇਠ ਏ ਐਸ ਆਈ ਜੇਦੀਪ ਸ਼ਰਮਾ ਇੰਚਾਰਜ ਚੋਕ ਬਹਾਦਰਗੜ ਨੇ ਮੁਕਦਮਾ ਨੰਬਰ 104 ਮਿਤੀ 25-8-2024 ਜੇਰੇ ਧਾਰਾ 304 ਬੀ ਐਨ ਐਸ ਥਾਣਾ ਸਦਰ ਪਟਿਆਲਾ ਜਿਸ ਵਿੱਚ ਮੁਦਈ ਮੁਕਦਮਾ ਬਜੁਰਗ ਔਰਤ ਸਰਦਨ ਦੇਵੀ ਉਮਰ ਕਰੀਬ 78 ਸਾਲ ਜੋ ਕੇ ਆਪਣੇ ਘਰ ਤੋ ਪਿੰਡ ਦੇ ਸਰਕਾਰੀ ਡਿਸਪੈਂਸਰੀ ਵਿੱਚ ਦਵਾਈ ਲੈਣ ਜਾ ਰਹੀ ਸੀ ਜੋ ਆਪਣੇ ਘਰ ਤੋ ਥੌੜੀ ਦੂਰ ਹੀ ਗਈ ਸੀ ਤਾਂ ਦਵਿੰਦਰ ਸਿੰਘ ਉਰਫ ਗੰਜੂ ਪੁੱਤਰ ਰਤਨ ਸਿੰਘ ਅਤੇ ਮਸਤਾਨ ਉਰਫ ਮੱਕਾ ਪੁੱਤਰ ਯੂਸਫ ਖਾਨ ਉਰਫ ਜੋਸੀ ਵਾਸੀਆਨ ਵੱਡੀਆ ਜਾਹਲਾ ਥਾਣਾ ਪਸਿਆਣਾ ਤਹਿਸੀਲ ਵਾ ਜਿਲਾ ਪਟਿਆਲਾ ਮੋਟਰ ਸਾਇਕਲ ਮਾਰਕਾ ਐਸ ਐਸ 100 ਬਿਨਾ ਨੰਬਰੀ ਰੰਗ ਲਾਲ ਤੇ ਸਾਵਰ ਸਨ ਜਿਹਨਾ ਨੇ ਮਾਤਾ ਨੂੰ ਰੋਕ ਕੇ ਝਪਟ ਕੰਨਾ ਦੀਆ ਵਾਲੀਆ ਖੋ ਲਈ ਅਤੇ ਧੱਕਾ ਦੇ ਕੇ ਗੱਲੀ ਵਿੱਚ ਛੁਟ ਦਿਤਾ ਅਤੇ ਕੰਨਾ ਦੀਆ ਵਾਲੀਆ ਲੈ ਕੇ ਫਰਾਰ ਹੋ ਗਏ ਜਿਹਨਾ ਵਿੱਚੋ ਮਿਤੀ 26- 8-2024 ਨੂੰ ਦੋਸੀ ਦਵਿੰਦਰ ਸਿੰਘ ਉਰਫ ਗੰਜੂ ਨੂੰ ਸਮੇਤ ਖੋ ਕੀਤੀਆ ਵਾਲੀਆ ਜੋੜਾ ਅਤੇ ਚੋਰੀ ਕੀਤਾ ਹੋਇਆ ਮੋਟਰ ਸਾਇਕਲ ਜੋ ਕੇ ਪੁਛ ਗਿਛ ਦੋਰਾਨ ਸਾਹਮਣੇ ਆਇਆ ਹੈ ਇਹ ਮੋਟਰ ਸਾਇਕਲ ਦੋਸੀਆ ਨੇ ਰਾਜਿੰਦਰਾ ਹਸਪਤਾਲ ਵਿੱਚੋ ਚੋਰੀ ਕੀਤਾ ਸੀ ਨੂੰ ਸਮੇਤ ਕਾਬੂ ਕੀਤਾ ਗਿਆ ਹੈ ਦੁਸਰੇ ਦੋਸੀ ਦੀ ਭਾਲ ਜਾਰੀ ਹੈ ਜਿਹਨਾ ਪਾਸੋ ਹੋਰ ਚੋਰੀਆ ਸਬੰਧੀ ਪੁਛ ਗਿਛ ਜਾਰੀ ਹੈ । ਦੋਸੀਆਨ ਉਕਤ ਦਾ ਹੋਰ ਰਿਮਾਡ ਪੁਲਿਸ ਮਾਨਯੋਗ ਅਦਾਲਤ ਪਾਸੋ ਹਾਸਲ ਕਰਕੇ ਡੁਘਾਈ ਨਾਲ ਪੁੱਛ-ਗਿੱਛ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।
ਰਿਕਵਰੀ 1) ਵਾਲੀਆ ਜੋੜਾ
2) ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ
ਦਰਜ ਮੁਕਦਮੇ,1) ਮੁਨ 103 ਮਿਤੀ 17-7-2018 ਜੇਰੇ ਧਾਰਾ 15 ਐਨ ਡੀ ਪੀ ਐਸ ਐਕਟ ਥਾਣਾ ਪਸਿਆਣਾ 2)ਮੁ ਨੰ288 ਮਿਤੀ 15-7-2021 ਧਾਰਾ 379ਬੀ ਅਤੇ 411 ਆਈ ਸੀ ਥਾਣਾ ਕੋਤਵਾਲੀ ਪਟਿਆਲਾ