Patiala: 5 arrested in Ablowal murder case
September 9, 2024 - PatialaPolitics
Patiala: 5 arrested in Ablowal murder case
ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 06/09/2024 ਦੀ ਰਾਤ ਨੂੰ ਆਦਰਸ਼ ਨਗਰ ਗਲੀ ਨੰਬਰ 01 ਵਾਲੇ ਮੋੜ ਪਰ ਮ੍ਰਿਤਕ ਕਰਨ (ਉਮਰ 23 ਸਾਲ) ਪੁੱਤਰ ਓਮ ਪ੍ਰਕਾਸ ਵਾਸੀ ਮਕਾਨ ਨੰਬਰ 10 ਡੀ. ਗਲੀ ਨੰਬਰ 4/2 ਬਾਬੂ ਸਿੰਘ ਕਲੋਨੀ ਪਟਿਆਲਾ ਆਪਣੇ ਦੋਸਤ ਵਿਸਾਲ ਕੁਮਾਰ ਨਾਲ ਮੋਟਰਸਾਇਕਲ ਪਰ ਘਰ ਨੂੰ ਆਉਂਦੇ ਸਮੇਂ ਦੋਸੀਆਨ ਅੰਸਵੇਦ ਉਰਫ ਸੁੱਚਾ ਅੰਸ ਨੇ ਆਪਣੇ ਹੋਰ ਸਾਥੀਆਂ ਨਾਲ ਰਲਕੇ ਤੇਜਧਾਰ ਹਥਿਆਰਾਂ ਨਾਲ ਮ੍ਰਿਤਕ ਕਰਨ ਦੇ ਸੱਟਾਂ ਮਾਰਕੇ रउल बउ हिँडा भी निम मपी भुरभा घर 157 ਮਿਤੀ 07/09/2024 ਅ/ਧ 103 (1), 191(3), 190 ਬੀ ਐਨ ਐਸ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਦੋਸੰਆਨ ਨੂੰ ਗ੍ਰਿਫਤਾਰ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City PTL, ਸ੍ਰੀ ਯੁਗੇਸ਼ ਸ਼ਰਮਾ PPS, SP(Inv) PTL, ਸ਼੍ਰੀ ਵਹੇਵਬ ਚੌਧਰੀ PS, City-1 PTL, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ PPS, DSP (D) PTL, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਅਮ੍ਰਿਤਵੀਰ ਸਿੰਘ ਚਹਿਲ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀਆਨ ਦੇ ਟਿਕਾਣਿਆਂ ਪਰ ਰੇਡਾਂ ਕੀਤੀਆਂ ਗਈ ਸਨ ।
ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਅੰਦਰ ਇਸ ਕੇਸ ਦੇ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਇਸ ਅਪਰੇਸਨ ਦੋਰਾਨ ਯੁਵਰਾਜ ਸਿੰਘ ਯੁਵੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਕਾਲਵਾ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਅਮਨਮੀਤ ਸਿੰਘ ਅਮਨ ਪੁੱਤਰ ਜਸਮੀਤ ਸਿੰਘ ਵਾਸੀ ਨੱਟਾਵਾਲੀ ਗਲੀ ਗਊਸਾਲਾ ਰੋਡ ਨੇੜੇ ਅਗਰਵਾਲ ਭੱਠੀ ਥਾਣਾ ਕੋਤਵਾਲੀ ਪਟਿਆਲਾ ਨੂੰ ਮਿਤੀ 07/09/2024 ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਸੀ ਅੰਸਵੇਦ ਉਰਫ ਸੁੱਚਾ ਅੰਸ ਪੁੱਤਰ ਅਸੋਕ ਕੁਮਾਰ ਵਾਸੀ ਹਜੀਮਾਜਰਾ ਥਾਣਾ ਪਸਿਆਣਾ, ਤਰੁਨਕਾਰਪਾਲ ਸਿੰਘ ਉਰਫ ਉਜ ਪੁੱਤਰ ਲੇਟ 124/12 ਗਲੀ ਨੰਬਰ 9 ਗੁਰੂ ਨਾਨਕ ਨਗਰ ਪਟਿਆਲਾ ਅਤੇ (ਇਕ ਜੁਵੇਨਾਇਲ) ਨੂੰ ਮਿਤੀ 08/09/2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਨ ਪਾਸੋਂ ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਅਤੇ 2 ਤੇਜਧਾਰ ਹਥਿਆਰ (ਛੂਰੇ) ਬਰਾਮਦ ਕੀਤੇ ਗਏ ਹਨ। ਵਾਰਦਾਤ ਵਿੱਚ ਵਰਤਿਆ ਇਕ ਮੋਟਰਸਾਇਕਲ ਪਲਟਿਨਾ ਦੋਸੀਆਨ ਵੱਲੋਂ ਵਾਰਦਾਤ ਤੋਂ ਪਹਿਲਾ ਬਹਾਦਰਗੜ੍ਹ ਕਸਬਾ ਤੋ ਰਾਤ ਸਮੇਂ ਤੇਜਧਾਰ ਹਥਿਆਰਾ ਸੱਟਾ ਮਾਰ ਦੇਣ ਦਾ ਡਰ ਦੇਕੇ ਖੋਹਿਆ ਹੈ
ਘਟਨਾ ਦਾ ਵੇਰਵਾ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਮਿਤੀ 06/09/2024 ਨੂੰ ਮ੍ਰਿਤਕ ਕਰਨ ਆਪਣੇ ਦੋਸਤ ਵਿਸਾਲ ਕੁਮਾਰ ਨਾਲ ਮੋਟਰਸਾਇਕਲ PBIICS7963 ਮਾਰਕਾ ਸਪਲੈਡਰ ਪਰ ਸਵਾਰ ਹੋਕੇ PRTC ਵਰਕਸਾਪ ਤੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ ਜਦੋ ਉਹ ਆਦਰਸ ਨਗਰ ਗਲੀ ਨੰਬਰ 1 ਵਾਲੇ ਮੋੜ ਸਾਹਮਣੇ ਅਸਲੋਵਾਲ ਦੇ ਆਏ ਤਾ ਅੰਸਵੇਦ ਉਰਫ ਸੁੱਚਾ ਅੰਸ ਵਗੇਰਾ ਜੋ ਵੱਖ ਵੱਖ ਮੋਟਰਸਾਇਕਲਾ ਪਰ ਸਵਾਰ ਸਨ ਜਿਹਨਾ ਨੇ ਮ੍ਰਿਤਕ ਕਰਨ ਨੂੰ ਰੋਕਕੇ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰਕੇ ਮੋਕਾਂ ਤੋਂ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਏ ਸੀ। ਇਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 07/09/2024 ਅ/ਧ 103 (1), 191 (3),190 ਬੀ.ਐਨ.ਐਸ.ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫਤੀਸ਼ ਅਰੰਭ ਕੀਤੀ ਗਈ ਸੀ।
ਵਜ੍ਹਾ ਰੰਜਸ: ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਕਰਨ ਅਤੇ ਗ੍ਰਿਫਤਾਰ ਦੋਸੀਆਨ ਅੰਸਵੇਦ ਉਰਫ ਸੁੱਚਾ ਅੰਸ ਵਗੈਰਾ ਦਾ ਆਪਸ ਵਿੱਚ ਕਿਸੇ ਲੜਕੀ ਨੂੰ ਲੋਕ ਪਿਛਲੇ ਕੁਝ ਸਮੇਂ ਤੋਂ ਆਪਸ ਵਿੱਚ ਝਗੜਾ ਚਲਦਾ ਆ ਰਿਹਾ ਸੀ ਜਿਸ ਦੇ ਚਲਦੇ ਹੀ ਦੋਸ਼ੀ ਅੰਬਵੇਦ ਉਰਫ ਸੁੱਚਾ ਅੰਸ਼ ਨੇ ਆਪਣੇ ਸਾਥੀਆਂ ਨਾਲ ਰਲਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵਾਰਦਾਤ ਤੋਂ ਪਹਿਲਾ ਬਹਾਦਰਗੜ੍ਹ ਕਸਬਾ ਤੇ ਇਕ ਰਾਹਗੀਰ ਪਾਸੋਂ ਤੇਜਧਾਰ ਹਥਿਆਰਾਂ ਨਾਲ ਸੱਟ ਮਾਰਨ ਦਾ ਡਰ ਦੇਕੇ ਉਸ ਦਾ ਪਲਟਿਨਾ ਮੋਟਰਸਾਇਕਲ ਦੀ ਖੋਹ ਕੀਤੀ ਸੀ ਫਿਰ ਆਪਣੇ ਸਾਥੀਆਂ ਨਾਲ ਰਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ ਬਾਰੇ ਵੇਰਵਾ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਮੋਕਾ ਵਾਰਦਾਤ ਤੋ ਵੱਖ ਵੱਖ ਟੀਮਾ ਬਣਾਕੇ ਫੋਰੀ ਐਕਸਨ ਕਰਦਿਆਂ ਦੋਸੀਆਨ ਦੇ ਟਿਕਾਣਿਆਂ ਪਰ ਰੇਡਾਂ ਕੀਤੀਆਂ ਗਈਆਂ ਸਨ ਜੋ ਇਸੇ ਦੌਰਾਨ ਯੁਵਰਾਜ ਸਿੰਘ ਯੂਵੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਕਾਲਵਾ ਥਾਣਾ ਅਨਾਜ ਮੰਡੀ ਪਟਿਆਲਾ ਅਤੇ ਅਮਨਮੀਤ ਸਿੰਘ ਅਮਨ ਪੁੱਤਰ ਜਸਮੀਤ ਸਿੰਘ ਵਾਸੀ ਨੈਟਾਵਾਲੀ ਗਲੀ ਗਊਸਾਲਾ ਰੋਡ ਨੇੜੇ ਅਗਰਵਾਲ ਭੱਠੀ ਥਾਣਾ ਕੋਤਵਾਲੀ ਪਟਿਆਲਾ ਨੂੰ ਮਿਤੀ 07/09/2024 ਨੂੰ ਨੇੜੇ ਭਾਖੜਾ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾ ਦੇ ਸਾਥੀ ਅੰਸਵੇਦ ਉਰਫ ਸੁੱਚਾ ਅੰਸ ਪੁੱਤਰ ਅਸੋਕ ਕੁਮਾਰ ਵਾਸੀ ਹਾਜੀਮਾਜਰਾ ਥਾਣਾ ਪਸਿਆਣਾ, ਤਰੁਨਕਾਰਪਾਲ ਸਿੰਘ ਉਰਫ ਉਜ ਪੁੱਤਰ ਲੇਟ 124/12 ਗਲੀ ਨੰਬਰ 9 ਗੁਰੂ ਨਾਨਕ ਨਗਰ ਪਟਿਆਲਾ ਅਤੇ (ਇਕ ਜੁਵੇਨਾਇਲ) ਨੂੰ ਮਿਤੀ 08/09/2024 ਨੂੰ ਮੋਟਰਸਾਇਕਲ ਪਰ ਸਵਾਰ ਹੋਕੇ ਆਉਂਦੇ ਹੋਏ ਨੇੜੇ ਚਹਿਲ ਪੇਲੈਸ ਨਾਭਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਪਾਸੋਂ ਵਾਰਦਾਤ ਸਮੇਂ ਵਰਤਿਆਂ ਤੇਜਧਾਰ ਹਥਿਆਰ (ਛੁਰਾ) ਅਤੇ ਵਾਰਦਾਤ ਸਮੇਂ ਵਰਤਿਆਂ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।ਜੋ ਕਿ ਇਹਨਾ ਵੱਲੋਂ ਬਹਾਦਰਗੜ੍ਹ ਕਸਬਾ ਤੋ ਖੋਹ ਕੀਤਾ ਹੋਇਆ ਹੈ।
ਦੋਸੀਆਨ ਬਾਰੇ ਜਾਣਕਾਰੀ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸ਼ੀਆਨ ਖਿਲਾਫ ਪਹਿਲਾ ਵੀ ਇਰਾਦਾ ਕਤਲ ਅਤੇ ਲੁੱਟਖੋਹ ਆਦਿ ਮੁਕੱਦਮੇ ਦਰਜ ਹਨ ਜਿੰਨਾ ਵਿੱਚ ਅੰਸਵੇਦ ਉਰਫ ਸੁੱਚਾ ਅੰਸ਼ ਦੇ ਖਿਲਾਫ ਇਰਾਦਾ ਕਤਲ ਅਤੇ ਸਨੈਕਿੰਗ ਲੁੱਟਖੋਹ ਦੇ 2 ਮੁਕੰਦਮੇ, ਤਰੁਨਕਾਰਪਾਲ ਸਿੰਘ ਉਰਫ ਓਜ ਅਤੇ ਅਮਨਮੀਤ ਸਿੰਘ ਉਰਫ ਅਮਨ ਦੇ ਖਿਲਾਫ 1/ ਮੁਕੰਦਮਾ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ ।
View this post on Instagram