ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋ RRU ਚੋਰੀ ਕਰਨ ਵਾਲੇ ਗਿਰੋਹ ਦੇ 6 ਦੋਸ਼ੀ ਕਾਬੂ
October 11, 2024 - PatialaPolitics
ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋ RRU ਚੋਰੀ ਕਰਨ ਵਾਲੇ ਗਿਰੋਹ ਦੇ 6 ਦੋਸ਼ੀ ਕਾਬੂ

ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋ RRU ਚੋਰੀ ਕਰਨ ਵਾਲੇ ਗਿਰੋਹ ਦੇ 6 ਦੋਸੀ ਕਾਬੂ
ਚੋਰੀ ਕੀਤੇ 8 RRU ਬਰਾਮਦ
ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ, ਜਦੋਂ ਮੋਬਾਇਲ ਟਾਵਰਾਂ ਤੋਂ RRU (ਇਲੈਕਟਰੋਨਿਕ ਡਿਵਾਇਸ) ਚੋਰੀ ਦੀਆਂ ਵਾਰਦਾਤਾਂ ਟਰੇਸ ਕਰਕੇ ਇੰਨਾ ਵਾਰਦਾਤਾਂ ਵਿੱਚ ਸਾਮਲ ਵਿਅਕਤੀ ਨੂੰ ਟਰੇਸ ਕਰਨ ਵਿੱਚ ਸ੍ਰੀ ਯੁਗੋਸ ਸ਼ਰਮਾਂ PPS, SP (Inv) PIL, ਸ੍ਰੀ ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਮੋਬਾਇਲ ਟਾਵਰਾਂ ਤੋਂ RRU ਚੋਰੀ ਕਰਨ ਵਾਲੇ ਦੋਸੀਆਨ 1)ਸੰਦੀਪ ਸਿੰਘ ਉਰਫ ਸੈਟੀ ਪੁੱਤਰ ਸਤਪਾਲ ਸਿੰਘ, 2)ਬਲਕਾਰ ਸਿੰਘ ਉਰਫ ਸਿੱਧੂ ਪੁੱਤਰ ਸੁਖਦੇਵ ਸਿੰਘ ਉਰਫ ਸੁੱਖੀ, 3)ਗੁਰਜੀਤ ਸਿੰਘ ਉਰਫ ਕਾਕਾ ਪੁੱਤਰ ਭੋਲਾ ਸਿੰਘ, 4)ਅਮ੍ਰਿਤਪਾਲ ਸਿੰਘ ਉਰਫ ਪਿੰਦਾ ਉਰਫ ਭੋਲਾ ਪੁੱਤਰ ਕਰਮ ਸਿੰਘ, 5)ਮਨਦੀਪ ਸਿੰਘ ਉਰਫ ਦੀਪ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਮਾਡਲ ਟਾਊਨ । ਸ਼ੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ, 6)ਪਲਵਿੰਦਰ ਸਿੰਘ ਉਰਫ ਛੋਟਾ ਪੁੱਤਰ ਬੁੱਧ ਸਿੰਘ ਵਾਸੀ ਹਿੰਦੂ ਪੱਤੀ ਨੇੜੇ ਛੋਟਾ ਬੱਸ ਸਟੈਂਡ ਸੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ ਨੂੰ ਮਿਤੀ 09.10.2024 ਨੂੰ ਬਾਈਪਾਸ ਪੁੱਲ ਦੇ ਥੱਲੇ ਨੇੜੇ ਪਿੰਡ ਖੇੜਾ ਤੋ ਗ੍ਰਿਫਤਾਰ ਕੀਤਾ ਗਿਆ ਹੈ ਦੋਰਾਨੇ ਤਫਤੀਸ ਇੰਨ੍ਹਾ ਪਾਸੋਂ 8 ਚੋਰੀਸੂਦਾ RRU ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ :- ਐਸ.ਐਸ.ਪੀ. ਪਟਿਆਲਾ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 08.10.2024 ਨੂੰ ਸੀ.ਆਈ.ਏ.ਪਟਿਆਲਾ ਵੱਲੋਂ ਗੁਪਤ ਸੂਚਨਾ ਦੇ ਅਧਾਰ ਪਰ ਪਟਿਆਲਾ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ ਵੱਖ ਕੰਪਨੀਆਂ ਦੇ ਲੱਗੇ ਮੋਬਾਇਲ ਟਾਵਰਾਂ ਤੇ RRU ਚੇਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਨੰਬਰ 151 ਮਿਤੀ 08.10.2024 ਅ/ਧ 303(2), 317(2),341(2) ਬੀ.ਐਨ.ਐਸ.ਥਾਣਾ ਪਸਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ : ਜਿੰਨ੍ਹਾ ਅੱਗੇ ਦੱਸਿਆ ਕਿ ਮਿਤੀ 09.10.2024 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਦੋਸੀਆਨ 1) ਸੰਦੀਪ ਸਿੰਘ ਉਰਫ ਸੈਟੀ, 2) ਬਲਕਾਰ ਸਿੰਘ ਉਰਫ ਸਿੱਧੂ, 3) ਗੁਰਜੀਤ ਸਿੰਘ ਉਰਫ ਕਾਕਾ, 4) ਅਮ੍ਰਿਤਪਾਲ ਸਿੰਘ ਉਰਫ ਪਿੰਦਾ ਉਰਫ ਭੋਲਾ: 5) ਮਨਦੀਪ ਸਿੰਘ ਉਰਫ ਦੀਪ ਵਾਸੀਆਨ ਮਾਡਲ ਟਾਉਨ । ਸੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ, 6) ਪਲਵਿੰਦਰ ਸਿੰਘ ਉਰਫ ਛੋਟਾ ਵਾਸੀ ਹਿੰਦੂ ਪੱਤੀ ਨੇੜੇ ਛੋਟਾ ਬੱਸ ਸਟੈਂਡ ਸੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ ਨੂੰ ਮਿਤੀ 09.10,2024 ਨੂੰ ਬਾਈਪਾਸ ਪੁੱਲ ਦੇ ਥੱਲੇ ਨੇੜੇ ਪਿੰਡ ਖੇੜਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾਂ ਪਾਸੋਂ 8 ਚੋਰੀਸੁਦਾ RRU ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਦੋਸੀਆਨ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਸਨ
ਜਿਸ ਕਰਕੇ ਇਹ ਮੋਬਾਇਲ ਟਾਵਰਾਂ ਪਰ ਲੱਗੇ ਇੰਨ੍ਹਾ ਉਪਕਰਨਾਂ (RRU) ਨੂੰ ਅਸਾਨੀ ਨਾਲ ਉਤਾਰ ਲੈਂਦੇ ਹਨ, ਚੋਰੀ ਕਰਨ ਸਮੇਂ ਇੰਨਾ ਪਾਸ ਸੇਫਟੀ ਕਿੱਟਾਂ ਅਤੇ ਔਜਾਰ ਵੀ ਹੁੰਦੇ ਹਨ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਗ੍ਰਿਫਤਾਰ ਕੀਤੇ ਦੋਸੀਆਨ ਨੂੰ ਪੇਸ ਅਦਾਲਤ ਕਰਕੇ ਮਿਤੀ 12.10.2024 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਜਿੰਨ੍ਹਾ ਵੱਲੋਂ ਜਿਲ੍ਹਾ ਪਟਿਆਲਾ ਦੇ ਸਮਾਣਾ, ਨਾਭਾ ਅਤੇ ਸੰਗਰੂਰ,ਮਾਨਸਾ ਬਰਨਾਲਾ ਆਦਿ ਵਿਖੇ ਕਾਫੀ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਮੰਨਿਆ ਹੈ, ਜਿੰਨ੍ਹਾ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
