ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸਬੰਧਤ ਪੇਸ਼ੇਵਰ ਮੁਜਰਮ 2 ਨਜਾਇਜ ਪਿਸਟਲਾਂ ਸਮੇਤ ਗਿਰਫਤਾਰ
October 14, 2024 - PatialaPolitics
ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸਬੰਧਤ ਪੇਸ਼ੇਵਰ ਮੁਜਰਮ 2 ਨਜਾਇਜ ਪਿਸਟਲਾ ਸਮੇਤ 16 ਜਿੰਦਾ ਕਾਰਤੂਸ ਨਾਲ ਗ੍ਰਿਫਤਾਰ
, ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਸ੍ਰੀ: ਵੈਭਵ ਚੌਧਰੀ IPS/ASP (D) ਦੀ ਅਗਵਾਹੀ ਹੇਠ ਇੰਸਪੇਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਸਾਥੀ ਮੁਲਾਜਮਾ ਦੇ ਮੁਕੱਦਮਾ ਨੰਬਰ 98 ਮਿਤੀ 08.10.2024 भ/प 25/54/59 (6) (7) Amended 2019) Arms Act ਥਾਣਾ ਸਦਰ ਰਾਜਪੁਰਾ ਜਿਲਾ ਪਟਿਆਲਾ ਦਰਜ਼ ਕਰਕੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਲੋਹਗੜ ਥਾਣਾ ਕੁਲਗੜੀ ਤਹਿ ਵਾ ਜਿਲਾ ਫਿਰੋਜਪੁਰ ਹਾਲ ਵਾਸੀ ਮੋਹਾਲੀ 2 ਪਿਸਟਲ 32 ਬੋਰ 16 ਜਿੰਦਾ ਕਾਰਤੂਸ 32 ਬੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ:- ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਜੋ ਮੋਹਾਲੀ/ਚੰਡੀਗੜ ਤੋਂ ਰਾਜਪੁਰਾ ਵੱਲ ਨੂੰ ਆਪਣੀ ਕਾਲੇ ਰੰਗ ਦੀ ELANTRA ਕਾਰ ਨੰਬਰ HR 26BW 2543 ਵਿਚ ਹਥਿਆਰਾ ਦੀ ਡਲਿਵਰੀ ਦੇਣ ਆ ਰਿਹਾ ਹੈ, ਜਿਸ ਪਰ ਮੁਕੱਦਮਾ ਨੰਬਰ 98 ਮਿਤੀ 08.10.2024 भाप 25/54/59 (6) (7) Amended 2019) Arms Act ਥਾਣਾ ਸਦਰ ਰਾਜਪੁਰਾ ਜਿਲਾ ਪਟਿਆਲਾ ਦਰਜ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਿਮਨਲਿਖਤ ਅਨੁਸਾਰ ਬ੍ਰਾਮਦਗੀ ਹੋਈ ਹੈ।
ਬ੍ਰਾਮਦਗੀ:- 2 ਨਜਾਇਜ ਪਿਸਟਲ 32 ਬੋਰ ਸਮੇਤ 16 ਜਿੰਦਾ ਕਾਰਤੁਸ ਬ੍ਰਾਮਦ 32 ਬੋਰ, ELANTRA ਗੱਡੀ ਨੰਬਰ HR 26BW 2543
ਅਹਿਮ ਖੁਲਾਸੇ:- ਐਸ.ਐਸ.ਪੀ ਸਾਹਿਬ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਫੜੇ ਗਏ ਮੁਜਰਮ ਨੂੰ ਪੁਰਤਗਾਲ ਵਿਚ ਬੈਠਾ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਹੈਂਡਲ ਕਰਦਾ ਸੀ। ਇੱਥੇ ਦੱਸਣ ਯੋਗ ਹੈ ਕਿ ਗੈਂਗਗਸਟਰ ਗੋਲਡੀ ਢਿੱਲੋਂ ਪਰ NIA ਵੱਲੋ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਗੋਲਡੀ ਢਿੱਲੋਂ ਨੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸੈਕਟਰ 05 ਚੰਡੀਗੜ ਵਿਖੇ ਫਿਰੋਤੀ ਲਈ ਫਾਇਰਿੰਗ ਕਰਵਾਈ ਸੀ। ਇਸਤੋਂ ਪਹਿਲਾ ਵੀ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਗੋਲਡੀ ਢਿੱਲੋਂ ਦੇ 2 ਗੁਰਗੇ ਕਾਬੂ ਮੁਕੱਦਮਾ ਦਰਜ ਰਜਿਸਟਰ ਕਰਕੇ 2 ਨਜਾਇਜ ਪਿਸਟਲ 32 ਬੋਰ 10 ਜਿੰਦਾ ਰੌਂਦ ਅਤੇ ਇੱਕ ਨਜਾਇਜ ਪਿਸਟਲ 30 ਬੋਰ 05 ਜਿੰਦਾ ਰੌਂਦ ਬ੍ਰਾਮਦ ਕਰਵਾਏ ਗਏ ਸਨ। ਜਿਸਦੇ ਸਬੰਧ ਵਿੱਚ ਗੋਲਡੀ ਢਿੱਲੋਂ ਵੱਲੋਂ ਸਪੈਸਲ ਸੈੱਲ ਰਾਜਪੁਰਾ ਦੇ ਮੁਲਾਜਮਾ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੱਤੀਆ ਗਈਆ ਸੀ।
ਹੋਰ ਜਾਣਕਾਰੀ:-ਜਿੰਨਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਪਰ ਪਹਿਲਾ ਵੀ ਇਕ ਮੁਕਦਮਾ ਨੰਬਰ 39 ਮਿਤੀ 04.2.2018 ਅ/ਧ 382,392, 473, 120-ਬੀ IPC 25/54/59 Arms Act ਥਾਣਾ ਜੀਰਕਪੁਰ ਦਰਜ ਹੈ। ਅਰਸ਼ਦੀਪ ਸਿੰਘ ਉਰਫ ਅਰਸ਼ ਜੋ ਗੋਲਡੀ ਢਿੱਲੋਂ ਦੇ ਕਹਿਣ ਪਰ ਯੂ.ਪੀ. ਤੋਂ ਰਾਮਬੀਰੀ ਨਾਮ ਦੀ ਔਰਤ ਤੋਂ ਪਿਸਟਲ ਲੈ ਕੇ ਆਉਂਦਾ ਸੀ, ਜੋ ਵੱਖ-2 ਵਾਰਦਾਤਾ ਵਿਚ ਵਰਤੇ ਜਾਂਦੇ ਸੀ। ਅਰਸ਼ਦੀਪ ਸਿੰਘ ਉਰਫ ਅਰਸ਼ ਦੀ ਗ੍ਰਿਫਤਾਰੀ ਨਾਲ ਇੱਕ ਅੰਤਰ-ਰਾਜੀ ਸਮੱਗਲਿੰਗ ਨੂੰ ਤੋੜਿਆ ਗਿਆ ਹੈ, ਜੋ ਅਰਸ਼ਦੀਪ ਸਿੰਘ ਉਰਫ ਅਰਸ਼ ਪਾਸੋ ਹੋਰ ਵੀ ਹਥਿਆਰ ਬ੍ਰਾਮਦ ਹੋਣ, ਅਤੇ ਹੋਰ ਅਹਿਮ ਖੁਲਸੇ ਹੋਣ ਦੀ ਉਮੀਦ ਹੈ।