ਪਟਿਆਲਾ ਪੁਲਿਸ ਵੱਲੋ ਚੋਰੀ/ਲੁੱਟਾ-ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਦੋ ਭਗੌੜੇ ਵਿਅਕਤੀ ਕਾਬੂ

November 12, 2024 - PatialaPolitics

ਪਟਿਆਲਾ ਪੁਲਿਸ ਵੱਲੋ ਚੋਰੀ/ਲੁੱਟਾ-ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਦੋ ਭਗੌੜੇ ਵਿਅਕਤੀ ਕਾਬੂ

 

ਪਟਿਆਲਾ ਪੁਲਿਸ ਵੱਲੋਂ ਚੋਰੀ/ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਗ ਦੇ ਦੋ ਭਗੌੜੇ ਵਿਅਕਤੀ ਕਾਬੂ

-03 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ

 

ਪਟਿਆਲਾ, 12 ਨਵੰਬਰ:

 

ਡਾ. ਨਾਨਕ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਪਟਿਆਲਾ ਜੀ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਸਤਨਾਮ ਸਿੰਘ ਪੀ.ਪੀ.ਐਸ, ਉਪ-ਕਪਤਾਨ ਪੁਲਿਸ ਸਿਟੀ-1,ਪਟਿਆਲਾ ਦੀ ਜੇਰੇ ਸਰਗਰਦਗੀ ਕਾਰਵਾਈ ਕਰਦੇ ਹੋਏ ਇੰਸ: ਹਰਜਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਕੋਤਵਾਲੀ ਪਟਿਆਲਾ ਦੀ ਨਿਗਰਾਨੀ ਹੇਠ ਐਸ.ਆਈ ਸੁਰਜੀਤ ਸਿੰਘ, ਮੁੱਖ ਅਫ਼ਸਰ ਡਵੀਜ਼ਨ ਨੰਬਰ-2,ਪਟਿਆਲਾ ਦੀ ਟੀਮ ਨੇ ਲੁੱਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਂਗ ਦੇ ਮੈਂਬਰਾਂ ਨੂੰ, ਜਿਨ੍ਹਾਂ ਦੇ ਖ਼ਿਲਾਫ਼ ਦਿੱਲੀ ਅਤੇ ਯੂ.ਪੀ ਸਟੇਟਾਂ ਵਿੱਚ ਵਾਰਦਾਤਾਂ ਫ਼ਲੁੱਟਾਂ ਖੋਹਾਂ ਕਰਨ ਸਬੰਧੀ ਪਹਿਲਾ ਵੀ ਕਈ ਮੁਕੱਦਮੇ ਦਰਜ ਹਨ। ਜੋ ਵਿਅਕਤੀ ਇਹਨਾਂ ਮੁਕੱਦਮਿਆਂ ਵਿੱਚ ਭਗੌੜੇ ਵੀ ਹਨ। ਜਿਨ੍ਹਾਂ ਨੇ ਪੰਜਾਬ ਸਟੇਟ ਵਿੱਚ ਵੀ ਆਪਣੇ ਸਾਥੀ ਗੈਂਗ ਮੈਂਬਰਾਂ ਨਾਲ ਰਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਹੈ। ਜੋ ਹੁਣ ਵੀ ਇਹ ਵਿਅਕਤੀ ਕਿਸੇ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਇਹਨਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ 02 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 03 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹਨਾਂ ਦੋਸ਼ੀਆਂ ਦੇ ਨਾਮ ਸਿਤਿਜ ਭਾਰਦਵਾਜ ਉਰਫ਼ ਜੀਤੂ ਪੁੱਤਰ ਵਿਨੋਦ ਭਾਰਦਵਾਜ ਵਾਸੀ #20ਏ,ਗਲੀ ਨੰਬਰ-2, ਜਨਤਾ ਫਲੈਟ, ਮਾਯੂਰ ਵਿਹਾਰ, ਫੇਸ-3,ਨਿਊ ਦਿੱਲੀ ਅਤੇ ਹਿਮਾਂਸ਼ੂ ਸੋਨੀ ਪੁੱਤਰ ਰਵਿੰਦਰ ਸੋਨੀ ਵਾਸੀ #ਬੀ-26, ਗਲੀ ਨੰਬਰ-02, ਸ਼ਭਸ਼ ਕਾਲੋਨੀ, ਕਿਰਾਵਲ ਨਗਰ, ਨਿਊ ਦਿੱਲੀ ਹਨ। ਇਹਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਨਾਲ ਪਟਿਆਲਾ ਸ਼ਹਿਰ ਵਿੱਚ ਇਹਨਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਦੋ ਵਾਰਦਾਤਾਂ ਦੇ ਮੁਕੱਦਮਾਤ ਵੀ ਟਰੇਸ ਹੋ ਗਏ ਹਨ।

 

ਗ੍ਰਿਫ਼ਤਾਰੀ ਅਤੇ ਬਰਾਮਦਗੀ: ਡਾ. ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ,ਜ਼ਿਲ੍ਹਾ ਪਟਿਆਲਾ ਜੀ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਸ:ਥ: ਮਸ਼ਹੂਰ ਸਿੰਘ, ਆਰਜ਼ੀ ਥਾਣਾ ਡਵੀਜ਼ਨ ਨੰਬਰ-2,ਪਟਿਆਲਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮਿਤੀ 10-11-2024 ਨੂੰ ਨੇੜੇ ਸਰਕਾਰੀ ਕੁਆਟਰ, ਡਕਾਲਾ ਰੋਡ,ਪਟਿਆਲਾ ਮੌਜੂਦ ਸੀ ਤਾਂ ਮੁਖ਼ਬਰੀ ਮਿਲੀ ਕਿ ਸਿਤਿਜ ਭਾਰਦਵਾਜ ਅਤੇ ਹਿਮਾਂਸ਼ੂ ਸੋਨੀ ਜਿਨ੍ਹਾਂ ਪਾਸ ਮਾਰੂ ਅਸਲਾ/ਹਥਿਆਰ ਹਨ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ-250 ਮਿਤੀ 10-11-2024 ਅ/ਧ 111(3)(4)(6)(7) ਬੀਐਨਐਸ, 25(6)/54/59 ਆਰਮਜ਼ ਐਕਟ ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਤੇ ਮੁਸਤੈਦੀ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਮਿਤੀ 10-11-24 ਨੂੰ ਸ:ਥ: ਮਸ਼ਹੂਰ ਸਿੰਘ, ਥਾਣਾ ਡਵੀਜ਼ਨ ਨੰਬਰ-2, ਪਟਿਆਲਾ ਨੇ ਦੋਸ਼ੀਆਂ ਉਕਤਾਨ ਨੂੰ ਨੇੜੇ ਡਕਾਲਾ ਚੁੰਗੀ ਤੋ ਗ੍ਰਿਫ਼ਤਾਰ ਕਰਕੇ 03 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਟਰੇਸ ਹੋਏ ਮੁਕੱਦਮਾਤ:

ਮੁੱ ਨੰ: 202 ਮਿਤੀ 28-10-2024 ਅ/ਧ 303(2) ਬੀਐਨਐਸ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਮਿਤੀ 27/28-10-2024 ਦੀ ਦਰਮਿਆਨੀ ਰਾਤ ਨੂੰ ਉਕਤਾਨ ਦੋਸ਼ੀਆਂ ਵੱਲੋਂ ਸਿਵਲ ਲਾਈਨ ਸਕੂਲ ਪਟਿਆਲਾ ਕੋਲੋ ਇੱਕ ਹੋਡਾ ਸਿਟੀ ਕਾਰ ਨੰਬਰ ਐਚ ਆਰ 25 ਏ.ਐਸ-3636 ਰੰਗ ਸਿਲਵਰ ਚੋਰੀ ਕੀਤੀ ਸੀ। ਜਿਨਾਂ ਦੀ ਗ੍ਰਿਫ਼ਤਾਰੀ ਨਾਲ ਇਹ ਮੁਕੱਦਮਾ ਵੀ ਟਰੇਸ ਹੋਇਆ ਹੈ ਅਤੇ ਚੋਰੀ ਹੋਈ ਕਾਰ ਬਰਾਮਦ ਹੋ ਗਈ ਹੈ।

ਮੁੱ ਨੰ: 280 ਮਿਤੀ 28-10-2024 ਅ/ਧ 331(4), 305 ਬੀਐਨਐਸ ਥਾਣਾ ਤ੍ਰਿਪੜੀ ਪਟਿਆਲਾ ਵਿੱਚ ਮਿਤੀ 27/28-10-24 ਦੀ ਦਰਮਿਆਨੀ ਰਾਤ ਨੂੰ ਹੀ ਉਕਤਾਨ ਦੋਸ਼ੀਆਂ ਵੱਲੋਂ ਬੀ.ਜੀ ਟੈਲੀਕੋਮ ਪ੍ਰੀਤ ਨਗਰ,ਤ੍ਰਿਪੜੀ ਪਟਿਆਲਾ ਮੋਬਾਇਲ ਅਤੇ ਇਲੈਕਟ੍ਰੋਨਿਕਸ ਦੀ ਦੁਕਾਨ ਤੋ ਵੱਖ-ਵੱਖ ਕੰਪਨੀਆਂ ਦੇ ਮੋਬਾਇਲ,ਘੜੀਆਂ, ਹੈੱਡਫੋਨ ਅਤੇ ਸੀ.ਸੀ.ਟੀ.ਵੀ ਕੈਮਰਾ ਵਗੈਰਾ ਕੁੱਲ ਕੀਮਤ 50 ਤੋ 60 ਲੱਖ ਰੁਪਏ ਦੀ ਚੋਰੀ ਕੀਤੀ ਸੀ।ਜਿਨਾਂ ਦੀ ਗ੍ਰਿਫ਼ਤਾਰੀ ਨਾਲ ਇਹ ਮੁਕੱਦਮਾ ਵੀ ਟਰੇਸ ਹੋਇਆ ਹੈ। ਚੋਰੀ ਹੋਏ ਸਮਾਨ ਵਿੱਚੋ ਦੋ ਟੈਬ, ਐਲ.ਈ.ਡੀ, ਦੋ ਐਪਲ ਆਈਫੋਨ ਬਰਾਮਦ ਹੋ ਗਏ ਹਨ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਗੈੱਗ ਦਾ ਮੁੱਖ ਸਰਗਨਾ ਸਿਤਿਜ ਭਾਰਦਵਾਜ ਉਰਫ਼ ਜੀਤੂ ਹੈ, ਜਿਸਦੇ ਖ਼ਿਲਾਫ਼ ਚੋਰੀ, ਲੁੱਟ-ਖੋਹ ਅਤੇ ਆਰਮਜ਼ ਐਕਟ ਦੇ ਕਾਫੀ ਮੁਕੱਦਮਾਤ ਦਿੱਲੀ ਵਗੈਰਾ ਵਿਖੇ ਦਰਜ ਰਜਿਸਟਰ ਹਨ। ਇਹ ਸਿਤਿਜ ਭਾਰਦਵਾਜ, ਹਿਮਾਸ਼ੂ ਸੋਨੀ, ਦੀਪਾਸ਼ੂ ਸੋਨੀ, ਸਲੀਮ ਵਾਸੀਆਨ ਨਵੀ ਦਿੱਲੀ ਅਤੇ ਸੰਦੀਪ ਸਿੰਘ ਉਰਫ਼ ਗੁੱਲੂ ਵਾਸੀ ਪਿੰਡ ਆਸਾ ਮਾਜਰਾ,ਥਾਣਾ ਬਖਸੀਵਾਲਾ,ਜ਼ਿਲ੍ਹਾ ਪਟਿਆਲਾ ਨਾਲ ਰਲ ਕੇ ਇਹਨਾਂ ਦੋਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਹਨਾਂ ਸਾਰਿਆ ਦੀ ਮੁਲਾਕਾਤ ਡਾਸਨਾ ਜੇਲ੍ਹ, ਗਾਜ਼ੀਆਬਾਦ, ਯੂ.ਪੀ ਵਿੱਚ ਹੋਈ ਸੀ। ਜਿਥੇ ਇਹਨਾਂ ਨੇ ਜੇਲ੍ਹ ਤੋ ਬਾਹਰ ਆ ਕੇ ਗੈਂਗ ਬਣਾ ਕੇ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। ਮਿਤੀ 27ਫ਼28-10-2024 ਦੀ ਦਰਮਿਆਨੀ ਰਾਤ ਨੂੰ ਪਹਿਲਾ ਹੀ ਬਣਾਈ ਹੋਈ ਯੋਜਨਾ ਤਹਿਤ ਪਹਿਲਾਂ ਇਹਨਾ ਨੇ ਹੌਡਾ ਸਿਟੀ ਕਾਰ ਸਿਵਲ ਲਾਈਨ ਸਕੂਲ,ਪਟਿਆਲਾ ਕੋਲੋ ਚੋਰੀ ਕੀਤੀ ਸੀ ਅਤੇ ਫਿਰ ਉਸੇ ਰਾਤ ਹੀ ਇਹਨਾਂ ਨੇ ਉਸੇ ਕਾਰ ਪਰ ਬੀ.ਜੀ ਟੈਲੀਕੋਮ,ਪ੍ਰੀਤ ਨਗਰ, ਤ੍ਰਿਪੜੀ,ਪਟਿਆਲਾ ਜਾ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੌਰਾਨੇ ਤਫਤੀਸ਼ ਚੋਰੀ ਹੋਈ ਕਾਰ ਤੋ ਇਲਾਵਾ ਇੱਕ ਐਲ.ਈ.ਡੀ, ਦੋ ਟੈੱਬ, ਦੋ ਮੋਬਾਇਲ ਅਤੇ ਚੋਰੀ ਕਰਨ ਲਈ ਵਰਤੇ ਹੋਏ ਔਜਾਰ ਬਰਾਮਦ ਹੋਏ ਹਨ।

ਅਪਰਾਧੀਆਂ ਦਾ ਕ੍ਰਿਮੀਨਲ ਪਿਛੋਕੜ: ਦੋਸ਼ੀ ਸਿਤਿਜ ਭਾਰਦਵਾਜ ਦੇ ਵਿਰੁੱਧ 08 ਮੁਕੱਦਮੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ, ਲੁੱਟ, ਖੋਹ ਅਤੇ ਆਰਮਜ਼ ਐਕਟ ਦੇ ਦਰਜ ਰਸਿਜਟਰ ਹਨ। ਦੋਸ਼ੀ ਹਿਮਾਂਸ਼ੂ ਸੋਨੀ ਉਕਤ ਦੇ ਖ਼ਿਲਾਫ਼ 02 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਸੰਦੀਪ ਉਰਫ਼ ਗੁੱਲੂ ਖ਼ਿਲਾਫ਼ ਇੱਕ ਮੁਕੱਦਮਾ ਐਨ.ਡੀ.ਪੀ.ਐਸ ਐਕਟ ਦਾ ਦਰਜ ਰਜਿਸਟਰ ਹੈ।

ਜੋ ਇਹਨਾਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੂੰ ਥਾਣਾ ਕੋਤਵਾਲੀ ਪਟਿਆਲਾ ਅਤੇ ਆਰਜ਼ੀ ਥਾਣਾ ਡਵੀਜ਼ਨ ਨੰਬਰ-2,ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਬਹੁਤ ਹੀ ਸਖਤ ਮਿਹਨਤ ਅਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ, ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਸਾਥੀ ਗੈਂਗ ਮੈਬਰਾਂ ਨੂੰ ਗ੍ਰਿਫ਼ਤਾਰ ਕਰਕੇ ਬਾਕੀ ਰਹਿੰਦੀ ਬਰਾਮਦਗੀ ਕਰਵਾਈ ਜਾਵੇਗੀ।ਇਹਨਾਂ ਦੇ ਸਾਥੀ