Weather report for 15-18 November
November 14, 2024 - PatialaPolitics
Weather report for 15-18 November
#ਮਿੱਠੀ_ਠੰਢ
🟢 ਆਮ ਨਾਲੋਂ ਕਾਫੀ ਗਰਮ ਅੱਸੂ-ਕੱਤਕ ਤੋਂ ਬਾਅਦ, 2017 ਦੀ ਤਰਜ ‘ਤੇ ਪੰਜਾਬ ਚ ਬੀਤੇ ਦੋ ਦਿਨਾਂ ਤੋਂ ਛਾਈ ਸੰਘਣੀ ਧੁੰਦ ਨੇ ਦਿਨ ਦੇ ਪਾਰੇ ਨੂੰ ਹੇਠਾਂ ਲਿਆਂਦਾ ਹੈ ਤੇ ਮਿੱਠੀ ਠੰਢ ਦਾ ਆਗਾਜ ਕਰ ਦਿੱਤਾ। ਹਾਲਾਂਕਿ ਰਾਤਾਂ ਦਾ ਪਾਰਾ ਹਾਲੇ ਵੀ ਲਗਾਤਾਰ ਆਮ ਨਾਲੋਂ 4-5° ਵੱਧ ਹੈ ਤੇ ਅੱਗੇ ਵੀ ਵੱਧ ਹੀ ਰਹੇਗਾ।
🟢 ਐਕਟਿਵ ਸਿਸਟਮ ਕਸ਼ਮੀਰ ਚ ਦਸਤਕ ਦੇ ਚੁੱਕਾ ਹੈ। 15-16 ਨਵੰਬਰ ਨੂੰ ਪਹਾੜਾਂ ਚ ਮੀਂਹ ਤੇ ਬਰਫਬਾਰੀ ਤੋਂ ਬਾਅਦ ਪਹਾੜੀ ਹਵਾਵਾਂ ਪੰਜਾਬ ਕੂਚ ਕਰਨਗੀਆਂ ਜਿਨ੍ਹਾਂ ਦੇ ਅਸਰ ਨਾਲ 18 ਨਵੰਬਰ ਤੱਕ ਰਾਤਾਂ ਦਾ ਪਾਰਾ ਸਥਾਈ ਰੂਪ ਚ ਔਸਤ ਪੱਧਰ ਤੇ ਆ ਜਾਵੇਗਾ।
🟢 ਪੰਜਾਬ ਚ ਜਾਰੀ ਸਮੌਗ ਦੀ ਗੱਲ ਕਰੀਏ ਤਾਂ ਚੜ੍ਹਦੇ ਮੱਘਰ ਪਹਾੜਾਂ ਤੋਂ ਚਲਦੀਆਂ ਠੰਢੀਆਂ ਉੱਤਰ-ਪੱਛਮੀ ਹਵਾਵਾਂ ਇਸਤੋਂ ਕੁਝ ਰਾਹਤ ਜਰੂਰ ਦੇਣਗੀਆਂ, ਉਮੀਦ ਹੈ ਨੀਲੇ ਅਸਮਾਨ ਹੇਠ ਚਿੱਟੀ ਧੁੱਪ ਮੌਸਮ ਨੂੰ ਸੋਹਣਾ ਬਣਾ ਦੇਣਗੇ, ਹਾਲਾਂਕਿ ਹਵਾ ਦੀ ਗਤੀ ਮੱਧਮ ਹੀ ਰਹੇਗੀ।
🟢 15-16 ਨੂੰ ਪਹਾੜਾਂ ਚੋ ਲੰਘਦੇ ਵੈਸਟਰਨ ਡਿਸਟ੍ਬੇਂਸ ਕਾਰਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਚ ਕਿਣਮਿਣ ਸੰਭਾਵਿਤ ਹੈ।
-ਜਾਰੀ ਕੀਤਾ: 5:01pm
14 ਨਵੰਬਰ, 2024