Patiala: 33 yr old Navneet Singh shot dead near Ghalori gate cremation ground
November 30, 2024 - PatialaPolitics
Patiala: 33 yr old Navneet Singh shot dead near Ghalori gate cremation ground
ਪਟਿਆਲਾ ਵਿਚ ਦਿਨ ਦਿਹਾੜੇ ਇਕ ਨੌਜਵਾਨ ਦੀ ਗੋਲੀਆਂ ਮਾਰਕੇ ਕੱਤਲ ਦਾ ਮਾਮਲਾ ਸਾਹਮਣੇ ਆਇਆ ਹੈ,ਮਿਤੀ 27/11/24 ਨੂੰ ਗੁਰਮੀਤ ਕੌਰ ਦੇ ਜੇਠ ਦੀ ਮੋਤ ਹੋ ਗਈ ਸੀ, ਜਿਸ ਸਬੰਧੀ ਮਿਤੀ 29/11/24 ਨੂੰ ਉਹ ਆਪਣੇ ਪਰਿਵਾਰ ਸਮੇਤ ਘਲੋੜੀ ਗੇਟ ਪਟਿ. ਵਿਖੇ ਮੜੀਆ ਵਿੱਚ ਫੁੱਲ ਚੁਗਣ ਗਈ ਸੀ, ਜਿੱਥੇ ਰਘਬੀਰ ਸਿੰਘ ਇੱਕ ਨਾ-ਮਾਲੂਮ ਵਿਅਕਤੀ ਸਮੇਤ ਆਇਆ ਅਤੇ ਆਪਣੇ ਹੱਥ ਵਿੱਚ ਫੜ੍ਹੀ ਬੰਦੂਕ ਨਾਲ ਗੁਰਮੀਤ ਦੇ ਲੜਕੇ ਨਵਨੀਤ ਸਿੰਘ (ਉਮਰ 33 ਸਾਲ) ਦੇ ਸਿਰ ਤੇ ਫਾਇਰ ਕਰ ਦਿੱਤਾ, ਜਿਸ ਕਾਰਨ ਨਵਨੀਤ ਸਿੰਘ ਡਿੱਗ ਪਿਆ ਅਤੇ ਇੱਕ ਫਾਇਰ ਉਸਦੀ ਖੱਬੀ ਲੱਤ ਚ ਮਾਰਿਆ ਅਤੇ ਮੌਕੇ ਤੋ ਫਰਾਰ ਹੋ ਗਏ, ਲੜਕੇ ਦੀ ਮੋਕਾ ਤੇ ਹੀ ਮੋਤ ਹੋ ਗਈ। ਵਜਾ ਰੰਜਸ਼ ਇਹ ਹੈ ਕਿ ਗੁਰਮੀਤ ਦਾ ਦੋਸ਼ੀ ਰਘਬੀਰ ਸਿੰਘ ਨਾਲ ਜਮੀਨ ਸਬੰਧੀ ਝਗੜਾ ਚੱਲਦਾ ਹੈ। ਪਟਿਆਲਾ ਪੁਲਿਸ ਨੇ ਰਘਬੀਰ ਤੇ ਇਕ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 103,3(5) BNS ਲੱਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।