Patiala: 2 arrested in Ghalori Gate cremation ground murder case
December 2, 2024 - PatialaPolitics
Patiala: 2 arrested in Ghalori Gate cremation ground murder case
ਪਟਿਆਲਾ ਪੁਲਿਸ ਵੱਲੋ ਘਲੋੜੀ ਗੇਟ ਸ਼ਮਸਾਨਘਾਟ ਵਿਖੇ ਗੋਲੀਆ ਮਾਰ ਕੇ ਹੋਏ ਨੌਜਵਾਨ ਦੇ ਸਨਸਨੀਖੇਜ਼ ਕਤਲ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀ ਕਾਬੂ
ਇੱਕ ਰਿਵਾਲਵਰ .32 ਬੋਰ ਸਮੇਤ 10 ਰੌਦ ਅਤੇ ਇੱਕ ਰਾਈਫਲ .315 ਬੋਰ ਸਮੇਤ 04 ਰੌਦ ਬ੍ਰਾਮਦ
ਸ੍ਰੀ ਨਾਨਕ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਪਟਿਆਲਾ ਜੀ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਮਿਤੀ 29.11.2024 ਨੂੰ ਘਲੌੜੀ ਗੇਟ ਪਟਿਆਲਾ ਦੇ ਸ਼ਮਸ਼ਾਨਘਾਟ ਪਟਿਆਲਾ ਵਿਖੇ ਨਵਨੀਤ ਸਿੰਘ ਉਰਫ ਨੋਬੀ ਨਾਮੀ ਨੌਜਵਾਨ ਦਾ ਸਨਸਨੀਖੇਜ਼ ਕਤਲ ਗੋਲੀਆਂ ਮਾਰ ਕੇ 02 ਨਕਾਬਪੋਸ਼ ਵਿਅਕਤੀਆਂ ਵੱਲੋ ਕੀਤਾ ਗਿਆ ਸੀ। ਜਿਸ ਦੇ ਸੰਬੰਧ ਵਿਚ ਪਟਿਆਲਾ ਪੁਲਿਸ ਵੱਲੋ ਤੁਰੰਤ ਸ੍ਰੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਯੋਗੇਸ਼ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ (ਇੰਨ:) ਪਟਿਆਲਾ, ਸ੍ਰੀ ਸਤਨਾਮ ਸਿੰਘ ਪੀ.ਪੀ.ਐਸ, ਉਪ-ਕਪਤਾਨ ਪੁਲਿਸ ਸਿਟੀ- 1,ਪਟਿਆਲਾ ਦੀ ਜ਼ੇਰੇ ਸਰਕਰਦਗੀ ਤਫਤੀਸ਼ ਕਰਦੇ ਹੋਏ ਇੰਸ: ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਐਸ.ਆਈ ਸੁਰਜੀਤ ਸਿੰਘ, ਮੁੱਖ ਅਫਸਰ ਡਵੀਜ਼ਨ ਨੰਬਰ-2,ਪਟਿਆਲਾ ਦੀਆਂ ਟੀਮਾਂ ਨੇ ਟੈਕੀਨਕਲ ਅਤੇ ਵਿਗਿਆਨਿਕ ਤੱਥਾਂ ਦੇ ਅਧਾਰ ਤੇ ਬਹੁਤ ਲਗਨ ਅਤੇ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਸਨਸਨੀਖੇਜ਼ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਵਿਅਕਤੀਆਨ ਨੂੰ ਵਾਰਦਾਤ ਸਮੇਂ ਵਰਤੇ ਗਏ ਹਥਿਆਰਾ ਅਤੇ ਕਾਰ ਸਮੇਤ 48 ਘੰਟਿਆਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਜੋ ਇਹਨਾਂ ਦੋਸ਼ੀਆ ਦੇ ਨਾਮ ਰਘਬੀਰ ਸਿੰਘ ਉਰਫ ਮਿੱਠੂ ਪੁੱਤਰ ਲੇਟ ਲਖਮੀਰ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾਂ, ਥਾਣਾ ਭਾਦਸੋਂ ਪਟਿਆਲਾ ਅਤੇ ਮਲਕੀਤ ਸਿੰਘ ਪੁੱਤਰ ਚੇਤ ਸਿੰਘ ਵਾਸੀ ਪਿੰਡ ਮਾਲੋਚੌਦ,ਥਾਣਾ ਮਲੌਦ,ਪੁਲਿਸ ਜਿਲ੍ਹਾ ਖੰਨਾ, ਲੁਧਿਆਣਾ ਹਨ।
ਹਾਲਾਤ ਮੁੱਕਦਮਾ:- ਸ੍ਰੀ ਨਾਨਕ ਸਿੰਘ,ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ,ਪਟਿਆਲਾ ਜੀ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29-11-2024 ਨੂੰ ਸਵੇਰੇ ਕਰੀਬ 9:00 ਏ.ਐਮ ਪਰ ਥਾਣਾ ਕੋਤਵਾਲੀ ਪਟਿਆਲਾ ਵਿਖੇ ਇਤਲਾਹ ਮੋਸੂਲ ਹੋਣ ਪਰ ਕਿ ਘਲੋੜੀ ਗੇਟ ਸ਼ਮਸਾਨਘਾਟ ਵਿਖੇ ਇੱਕ ਨੋਜਵਾਨ ਲੜਕੇ ਨੂੰ ਨਾ-ਮਾਲੂਮ ਦੋ ਵਿਅਕਤੀਆਨ ਵੱਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੌਕਾ ਵਕੂਆ ਪਰ ਪੁੱਜ ਕਰ ਹਾਲਾਤਾ ਦਾ ਜਾਇਜਾ ਲੈ ਕਰ ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਉਮਰ ਕਰੀਬ 33 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਵਿਸ਼ਵਕਰਮਾ ਕਾਲੋਨੀ, ਨੇੜੇ ਸਨੌਰੀ ਅੱਡਾ, ਪਟਿਆਲਾ ਦੀ ਮਾਤਾ ਗੁਰਮੀਤ ਕੋਰ ਪਤਨੀ ਦਰਸ਼ਨ ਸਿੰਘ ਵਾਸੀ ਉਕਤ ਦੇ ਬਿਆਨ ਦੇ ਅਧਾਰ ਪਰ ਕਿ ਉਸਦੇ ਜੇਠ ਜਗਰੂਪ ਸਿੰਘ ਦੀ ਮਿਤੀ 27-11-2024 ਨੂੰ ਮੌਤ ਹੋ ਗਈ ਸੀ, ਜਿਸਦੀ ਮਿਤੀ 29.11.2024 ਨੂੰ ਫੁੱਲ ਚੁੱਗਣ ਦੀ ਰਸਮ ਸੀ। ਜਿਸ ਵਿੱਚ ਉਸਦਾ ਲੜਕਾ ਨਵਨੀਤ ਸਿੰਘ ਉਰਫ ਨੌਬੀ ਅਤੇ ਹੋਰ ਰਿਸ਼ਤੇਦਾਰ ਘਲੌੜੀ ਗੇਟ ਸਮਸ਼ਾਨਘਾਟ ਵਿਖੇ ਆਏ ਸੀ ਤਾਂ ਜਦੋ ਇਹ ਸਾਰੇ ਫੁੱਲ ਚੁੱਗਣ ਵਾਲੀ ਜਗ੍ਹਾਂ ਵੱਲ ਜਾ ਰਹੇ ਸੀ ਤਾਂ ਰਘਬੀਰ ਸਿੰਘ ਉਰਫ ਮਿੱਠੂ ਅਤੇ ਇੱਕ ਨਾ ਮਾਲੂਮ ਵਿਅਕਤੀ ਜਿਨ੍ਹਾਂ ਨੇ ਲੋਈਆ ਦੀਆਂ ਬੁੱਕਲਾਂ ਮਾਰ ਕੇ ਆਪਣੇ ਮੁੰਹ ਛੁਪਾਏ ਹੋਏ ਸਨ, ਨੇ ਦੇਖਦੇ-ਦੇਖਦੇ ਹੀ ਆਪਣੀ ਲੋਈ ਦੀ ਬੁੱਕਲ ਵਿੱਚੋ ਬੰਦੂਕ ਕੱਢ ਕੇ ਸਿੱਧਾ ਫਾਇਰ ਇਸਦੇ ਲੜਕੇ ਨਵਨੀਤ ਸਿੰਘ ਉਰਫ ਨੌਬੀ ਦੇ ਸਿਰ ਵਿੱਚ ਮਾਰਿਆ ਅਤੇ ਦੂਸਰਾ ਫਾਇਰ ਮ੍ਰਿਤਕ ਦੇ ਡਿੱਗੇ ਪਏ ਦੇ ਲੱਤ ਵਿੱਚ ਮਾਰਿਆ। ਜਿਸ ਨਾਲ ਮੁਦੈਲਾ ਦੇ ਲੜਕੇ ਨਵਨੀਤ ਸਿੰਘ ਦੀ ਮੌਕਾ ਪਰ ਹੀ ਮੌਤ ਹੋ ਗਈ ।ਜੋ ਦੋਵੇ ਦੋਸ਼ੀਆਨ ਲਲਕਾਰੇ ਮਾਰਦੇ ਹੋਏ, ਚਿੱਟੇ ਰੰਗ ਦੀ ਮਾਰੂਤੀ ਕਾਰ ਨੰਬਰੀ CH-03-A-6499 ਵਿੱਚ ਮੌਕਾ ਤੋ ਫਰਾਰ ਹੋ ਗਏ। ਜਿਸ ਪਰ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋ ਤੁਰੰਤ ਤਫਤੀਸ਼ ਅਮਲ ਵਿਚ ਲਿਆਉਦੇ ਹੋਏ ਮੁੱਕਦਮਾ ਨੰਬਰ 265 ਮਿਤੀ 29-11-2024 ਅ/ਧ 103,3(5) BNS, 25,27/54/59 Arms Act ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਮਿਤੀ 01.12.2024 ਨੂੰ ਇੰਸਪੈਕਟਰ ਹਰਜਿੰਦਰ ਸਿੰਘ ਵੱਲੋ ਜ਼ੇਰੇ ਸਰਕਰਦਗੀ ਅਫਸਰਾਨ ਬਾਲਾ ਤਫਤੀਸ਼ ਅਮਲ ਵਿਚ ਲਿਆਉਂਦੇ ਹੋਏ ਵਿਗਿਆਨਕ ਅਤੇ ਟੈਕਨੀਕਲ ਤੱਥਾਂ ਦੇ ਅਧਾਰ ਪਰ ਮੁੱਕਦਮਾ ਦੇ ਦੂਸਰੇ ਨਾ-ਮਾਲੂਮ ਦੋਸ਼ੀ ਨੂੰ ਵੀ ਟਰੇਸ ਕਰਦੇ ਹੋਏ ਦੋਵਾਂ ਦੋਸ਼ੀਆਨ ਨੂੰ ਨੇੜੇ ਰੰਗੇਸ਼ਾਹ ਕਾਲੋਨੀ ਪਟਿਆਲਾ ਵਿਖੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਅਤੇ ਮਾਰੂਤੀ ਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨਾਂ ਪਾਸੋ ਇੱਕ ਰਿਵਾਲਵਰ 0.32 ਬੋਰ ਸਮੇਤ 10 ਰੌਦ ਅਤੇ ਇੱਕ ਰਾਈਫਲ 0.315 ਬੋਰ ਸਮੇਤ 04 ਰੌਦ ਅਤੇ ਵਾਰਦਾਤ ਸਮੇਂ ਵਰਤੀ ਗਈ ਮਾਰੂਤੀ ਕਾਰ ਨੰਬਰੀ CH-03-A-6499 ਰੰਗ ਬ੍ਰਾਮਦ ਕੀਤੀ ਗਈ ਹੈ।
ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਉਕਤ ਨੂੰ ਉਸਦੇ ਪਿਤਾ ਦੇ ਬਹੁਤ ਕਰੀਬੀ ਦੋਸਤ ਲੇਟ ਹਰਦੀਪ ਸਿੰਘ ਟਿਵਾਣਾ ਉਰਫ ਬਾਵਾ ਪੁੱਤਰ ਲੇਟ ਲਖਮੀਰ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾਂ, ਥਾਣਾ ਭਾਦਸੋਂ ਪਟਿਆਲਾ ਜੋ ਕਿ ਅਣਮੈਰਿਡ ਸੀ ਨੇ ਆਪਣਾ ਮੂੰਹਬੋਲਾ ਪੁੱਤਰ ਬਣਾ ਲਿਆ ਸੀ। ਹਰਦੀਪ ਸਿੰਘ ਟਿਵਾਣਾ ਨੇ ਆਪਣੀ ਮੌਤ ਤੋ ਪਹਿਲਾ ਵਸੀਅਤ ਰਾਹੀ ਆਪਣੀ ਪ੍ਰਾਪਰਟੀ ਵਿੱਚੋ ਇੱਕ ਹੋਟਲ ਬਾਬਾ ਰਿਜ਼ੋਰਟ ਧਰਮਪੁਰ,ਹਿਮਾਚਲ ਪ੍ਰਦੇਸ਼ ਜੋ ਨਵਨੀਤ ਸਿੰਘ ਉਰਫ ਨੌਬੀ ਨੂੰ ਦੇ ਦਿੱਤਾ ਸੀ। ਹਰਦੀਪ ਸਿੰਘ ਟਿਵਾਣਾ ਦੀ ਮੌਤ ਸਾਲ 2020 ਵਿੱਚ ਹੋਈ ਸੀ। ਦੋਸ਼ੀ ਰਘਬੀਰ ਸਿੰਘ ਉਰਫ ਮਿੱਠੂ ਜੋ ਕਿ ਲੇਟ ਹਰਦੀਪ ਸਿੰਘ ਟਿਵਾਣਾ ਦਾ ਸਕਾ ਭਰਾ ਹੈ ਅਤੇ ਉਹ ਹਰਦੀਪ ਸਿੰਘ ਟਿਵਾਣਾ ਦੀ ਪੂਰੀ ਪ੍ਰਾਪਰਟੀ ਪਰ ਆਪਣਾ ਹੱਕ ਸਮਝਦਾ ਸੀ। ਪ੍ਰੰਤੂ ਨਵਨੀਤ ਸਿੰਘ ਨੌਬੀ, ਉਸਦੇ ਨਾਮ ਵਸੀਅਤ ਹੋਣ ਕਰਕੇ ,ਇਹਨਾਂ ਨੂੰ ਹੋਟਲ ਵਿੱਚੋ ਹਿੱਸਾ ਨਹੀ ਦੇ ਰਿਹਾ ਸੀ। ਜਿਸ ਕਰਕੇ ਦੋਸ਼ੀ ਰਘਬੀਰ ਸਿੰਘ ਅਤੇ ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਦੀਆ ਆਪਸ ਵਿੱਚ ਕਈ ਵਾਰ ਪੰਚਾਇਤਾਂ ਵੀ ਹੋ ਚੁੱਕੀਆ ਸਨ ਅਤੇ ਇਹਨਾਂ ਦੇ ਪੰਚਾਇਤੀ ਰਾਜ਼ੀਨਾਮੇ ਦੌਰਾਨ ਆਪਸ ਵਿੱਚ ਕਈ ਵਾਰ ਤਕਰਾਰਬਾਜ਼ੀ ਹੋਣਾ ਵੀ ਸਾਹਮਣੇ ਆਇਆ ਹੈ। ਲੇਟ ਹਰਦੀਪ ਸਿੰਘ ਟਿਵਾਣਾ ਦੀਆ ਦੋ ਕੋਠੀਆਂ ਡਗਸ਼ਈ ਹਿਮਾਚਲ ਪ੍ਰਦੇਸ਼ ਵਿੱਚ ਹਨ। ਜਿਨਾਂ ਪਰ ਵੀ ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਕਾਬਜ਼ ਸੀ, ਪਰ ਇਹਨਾਂ ਪਰ ਵੀ ਦੋਸ਼ੀ ਰਘਬੀਰ ਸਿੰਘ ਉਰਫ ਮਿੱਠੂ ਆਪਣਾ ਹੱਕ ਜਤਾਉਦਾ ਸੀ। ਇਹਨਾਂ ਦੋਵੇ ਧਿਰਾਂ ਆਪਸ ਵਿਚ ਮੌਹਾਲੀ ਅਤੇ ਚੰਡੀਗੜ੍ਹ ਅਦਾਲਤਾਂ ਵਿੱਚ ਕਈ ਦੀਵਾਨੀ ਮਾਮਲੇ ਵੀ ਲੰਬਿਤ ਹਨ। ਦੋਸ਼ੀ ਰਘਬੀਰ ਸਿੰਘ ਉਰਫ ਮਿੱਠੂ,ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਤੋ ਆਪਣੇ ਭਰਾ ਲੇਟ ਹਰਦੀਪ ਸਿੰਘ ਟਿਵਾਣਾ ਦੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਹਰ ਹੀਲੇ ਹਾਸਲ ਕਰਨਾ ਚਾਹੁੰਦਾ ਸੀ। ਦੂਸਰੇ ਦੋਸ਼ੀ ਮਲਕੀਤ ਸਿੰਘ, ਦੋਸ਼ੀ ਰਘਬੀਰ ਸਿੰਘ ਉਰਫ ਮਿੱਠੂ ਅਤੇ ਇਸਦੇ ਭਰਾ ਲੇਟ ਹਰਦੀਪ ਸਿੰਘ ਟਿਵਾਣਾ ਦੀ ਕਾਫੀ ਪੁਰਾਣੀ ਦੋਸਤੀ ਅਤੇ ਆਪਸੀ ਪਰਿਵਾਰਿਕ ਸਬੰਧ ਹਨ। ਕਰੋੜਾਂ ਦੀ ਪ੍ਰਾਪਰਟੀ ਦਾ ਰੌਲਾ ਹੋਣ ਕਰਕੇ ਲਾਲਚ ਵੱਸ ਦੋਸ਼ੀ ਮਲਕੀਤ ਸਿੰਘ, ਦੋਸ਼ੀ ਰਘਬੀਰ ਸਿੰਘ ਮਿੱਠੂ ਦਾ ਸਾਥ ਦਿੰਦਾ ਸੀ। ਇਸੇ ਵਜ੍ਹਾ ਰੰਜਿਸ਼ ਕਰਕੇ ਦੋਵੇ ਦੋਸ਼ੀਆਂਨ ਨੇ ਮ੍ਰਿਤਕ ਦੇ ਕਤਲ ਦੀ ਵਿਊਤਬੰਦੀ ਕਰਕੇ ਮ੍ਰਿਤਕ ਨਵਨੀਤ ਸਿੰਘ ਉਰਫ ਨੌਬੀ ਨੂੰ ਰਸਤੇ ਵਿੱਚ ਰੋੜ੍ਹਾ ਸਮਝਦੇ ਹੋਏ ਇਸਦਾ ਮਿਤੀ 29-11-2024 ਨੂੰ ਘਲੋੜੀ ਗੇਟ,ਸਮਸ਼ਾਨਘਾਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਅਪਰਾਧੀਆਂ ਦਾ ਕ੍ਰਿਮੀਨਲ ਪਿਛੋਕੜ:- ਦੋਸ਼ੀ ਰਘਬੀਰ ਸਿੰਘ ਉਰਫ ਮਿੱਠੂ ਉਕਤ ਦੇ ਵਿਰੁੱਧ ਇਸਦੇ ਸਾਬਕਾ ਰਿਕਾਰਡ ਤੋ 01 ਮੁੱਕਦਮਾ ਥਾਣਾ ਭਾਦਸੋਂ, ਜਿਲਾ ਪਟਿਆਲਾ ਵਿੱਚ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ ਅਤੇ ਦੋਸ਼ੀ ਮਲਕੀਤ ਸਿੰਘ ਉਕਤ ਦੇ ਖਿਲਾਫ ਇਸਦੇ ਸਾਬਕਾ ਰਿਕਾਰਡ ਤੋ 03 ਮੁੱਕਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ।