Get ready for Rain Patiala
December 6, 2024 - PatialaPolitics
Get ready for Rain Patiala
#ਮੀਂਹ_ਅਲਰਟ ⛈️🌦️
ਪੰਜਾਬ ਚ ਮੀਂਹ, ਸ਼ਿਮਲੇ ਬਰਫਬਾਰੀ ਦੀ ਤਿਆਰੀ:
🟢 ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ ਪੰਜਾਬ ਚ 8 ਦਸੰਬਰ ਨੂੰ ਮੌਸਮ ਚ ਗੜਬੜੀ ਦੇਖੀ ਜਾਵੇਗੀ, ਜੋ ਕਿ ਪੂਰਬੀ ਜਿਲ੍ਹਿਆਂ ਚ 9 ਦਸੰਬਰ ਸਵੇਰ ਤੱਕ ਜਾਰੀ ਰਹੇਗੀ। ਕੱਲ੍ਹ, 7 ਦਸੰਬਰ ਤੋਂ ਹਵਾ ਚ ਬਦਲਾਵ ਆਉਣ ਨਾਲ ਨਮੀ ਵਧਣੀ ਸ਼ੁਰੂ ਹੋ ਜਾਵੇਗੀ।
🟢 8-9 ਦਸੰਬਰ ਨੂੰ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਪਟਿਆਲਾ, ਚੰਡੀਗੜ੍ਹ, ਮੋਹਾਲੀ ਦੇ ਇਲਾਕਿਆਂ ਚ ਤੇਜ ਠੰਢੀਆਂ ਹਵਾਵਾਂ ਨਾਲ਼ ਹਲਕੀ ਬਰਸਾਤ ਹੋਵੇਗੀ। ਪਹਾੜੀ ਖੇਤਰਾਂ ਚ ਦਰਮਿਆਨੇ ਮੀਂਹ ਦੀ ਉਮੀਦ ਹੈ। ਜਦਕਿ ਪੱਛਮੀ ਮਾਲਵਾ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਫਾਜਿਲਕਾ, ਬਠਿੰਡਾ, ਬਰਨਾਲਾ ਚ ਕਾਰਵਾਈ ਹਲਕੀ ਜਾਂ ਨਾਮਾਤਰ ਰਹੇਗੀ।
🟢 ਸੂਬੇ ਦੇ ਕਈ ਇਲਾਕਿਆਂ ਚ “ਕੋਲਡ-ਡੇ” ਲੱਗਣ ਦੀ ਉਮੀਦ ਹੈ। ਸ਼ਿਮਲੇ ਚ ਚੰਗੀ ਬਰਫਬਾਰੀ ਹੋਵੇਗੀ, ਭਾਵ ਪੰਜਾਬ ਚ ਮੀਂਹ ਤੋਂ ਬਾਅਦ, 10-11 ਦਸੰਬਰ ਨੂੰ ਮੌਸਮ ਸਾਫ ਹੁੰਦਿਆਂ ਕੋਰਾ ਦੇਖਿਆ ਜਾਵੇਗਾ।