Patiala MC Elections 2024: FIR against 30/40 unknown people for creating ruckus at Mini Secretariat
December 13, 2024 - PatialaPolitics
Patiala MC Elections 2024: FIR against 30/40 unknown people for creating ruckus at Mini Secretariat
ਤ੍ਰਿਪੜੀ ਪੁਲਿਸ ਵੱਲੋ ਦਰਜ਼ FIR ਮੁਤਾਬਕ ਪਟਿਆਲਾ ਚ ਕਲ ਮਿਤੀ 12/12/24 ਨੂੰ ਪੁਲਿਸ ਪਾਰਟੀ ਕਰਮਚਾਰੀਆ ਸਮੇਤ ਮਿਊਸੀਪਲ ਕਮੇਟੀ ਚੋਣਾਂ ਸਬੰਧੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਮਿੰਨੀ ਸਕੱਤਰੇਤ ਪਟਿ ਦੇ ਗੇਟ ਨੰ. 02 ਤੇ ਡਿਊਟੀ ਤੇ ਤਾਇਨਾਤ ਸੀ ਤਾ ਸਮਾ 12.00 PM ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਆ ਰਹੇ ਸਨ। ਜਿਹਨਾ ਨੂੰ ਪੁਲਿਸ ਪਾਰਟੀ ਨੇ ਇੱਕ ਲਾਇਨ ਵਿੱਚ ਖੜ੍ਹੇ ਹੋ ਕੇ ਆਪਣੇ ਪਹਿਚਾਣ ਪੱਤਰ ਦਿਖਾ ਕੇ ਅੰਦਰ ਜਾਣ ਲਈ ਕਿਹਾ ਤਾ ਇਸੇ ਦੋਰਾਨ ਕਰੀਬ 30/40 ਨਾ-ਮਾਲੂਮ ਵਿਅਕਤੀਆਂ ਦਾ ਇੱਕਠ ਆਇਆ, ਜਿਹਨਾ ਨੂੰ ਪੁਲਿਸ ਪਾਰਟੀ ਨੇ ਲਾਇਨ ਵਿੱਚ ਖੜ੍ਹੇ ਹੋਣ ਲਈ ਕਿਹਾ ਤਾ ਇਸੇ ਦੋਰਾਨ ਪਹਿਲਾ ਤੋ ਆਏ ਵਿਅਕਤੀ ਅਤੇ ਹਜੂਮ ਵਿੱਚ ਆਏ ਵਿਅਕਤੀਆਂ ਦੋਰਾਨ ਆਪਸ ਵਿੱਚ ਬਹਿਸਬਾਜੀ ਹੋ ਗਈ ਤੇ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਨ ਲੱਗ ਪਏ, ਜਦੋ ਪੁਲਿਸ ਪਾਰਟੀ ਨੇ ਸਾਥੀ ਕਰਮਚਾਰੀਆ ਸਮੇਤ ਅਹਿਜਾ ਕਰਨ ਤੋ ਰੋਕਿਆ ਤਾਂ ਕੁੱਝ ਨਾ-ਮਾਲੂਮ ਵਿਅਕਤੀਆਂ ਨੇ ਪੁਲਸ ਪਾਰਟੀ ਨਾਲ ਧੱਕਾ ਮੁੱਕੀ ਕੀਤੀ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਮੌਕੇ ਤੋ ਫਰਾਰ ਹੋ ਗਏ ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਤੇ FIR ਧਾਰਾ U/S 132,221,190BNS ਲੱਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਤ੍ਰਿਪੜੀ ਪੁਲਿਸ ਵੱਲੋ ਦਰਜ ਦੂਜੀ FIR ਮੁਤਾਬਕ ਇਸੇ ਦੋਰਾਨ ਇੱਕ ਵੀਡਿਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਨਾ-ਮਾਲੂਮ ਵਿਅਕਤੀ ਇੱਕ ਨਾ-ਮਾਲੂਮ ਔਰਤ ਨੂੰ ਹੇਠਾਂ ਸੁੱਟ ਕੇ ਉਸਦੇ ਹੱਥਾ ਵਿੱਚੋ ਕਾਗਜਾਤ ਖੋਹ ਕੇ ਲਿਆਂਦੇ ਦਿਖਾਏ ਦੇ ਰਹੇ ਸਨ, ਜਿਹਨਾ ਦਾ ਇਰਾਦਾ ਚੋਣ ਪ੍ਰੀਕ੍ਰਿਆ ਵਿੱਚ ਵਿਘਨ ਪਾਉਣ ਦਾ ਜਾਪਦੀ ਹੈ, ਜੋ ਇਸ ਅੋਰਤ ਦਾ ਨਾਮ ਸ਼ਾਰਦਾ ਦੇਵੀ ਪਤਨੀ ਅਰਜਨ ਸਿੰਘ ਵਾਸੀ ਬੀ-7/302 ਗਲੀ ਨੰ. 6 ਗਾਧੀ ਨਗਰ ਪਟਿ. ਪਤਾ ਲੱਗਾ ਹੈ, ਜੋ ਨਾ-ਮਾਲੂਮ ਵਿਅਕਤਆਂ ਵੱਲੋ ਅੋਰਤ ਨੂੰ ਹੇਠਾਂ ਸੁੱਟ ਕੇ ਕਾਗਜ ਖੋਹ ਕੇ ਚੋਣ ਪ੍ਰੀਕ੍ਰਿਆ ਵਿੱਚ ਵਿਘਨ ਪਾਉਣਾ ਪਾਇਆ ਗਿਆ ਹੈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਤੇ FIR ਧਾਰਾ U/S 74,174,190 BNS ਲੱਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram