ਥਾਣਾ ਪਾਤੜਾ ਪੁਲਿਸ ਵੱਲੋ ਥਾਣਾ ਹਜਾ ਦੇ ਏਰੀਆ ਸੇਲਾ ਪਲਾਟਾ ਅਤੇ ਸੈਲਰਾ ਵਿਚੋ ਚੋਲ/ਜੀਰੀ ਦੇ ਥੈਲੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 05 ਦੋਸ਼ੀ ਕਾਬੂ
January 11, 2025 - PatialaPolitics
ਥਾਣਾ ਪਾਤੜਾ ਪੁਲਿਸ ਵੱਲੋ ਥਾਣਾ ਹਜਾ ਦੇ ਏਰੀਆ ਸੇਲਾ ਪਲਾਟਾ ਅਤੇ ਸੈਲਰਾ ਵਿਚੋ ਚੋਲ/ਜੀਰੀ ਦੇ ਥੈਲੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 05 ਦੋਸ਼ੀ ਕਾਬੂ
ਥਾਣਾ ਪਾਤੜਾ ਪੁਲਿਸ ਵੱਲੋ ਥਾਣਾ ਹਜਾ ਦੇ ਏਰੀਆ ਸੇਲਾ ਪਲਾਟਾ ਅਤੇ ਸੈਲਰਾ ਵਿਚੋ ਚੋਲ/ਜੀਰੀ ਦੇ ਥੈਲੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 05 ਦੋਸ਼ੀ ਸਮੇਤ ਛੋਟਾ ਹਾਥੀ (ਟੈਪੂ)ਬ੍ਰਾਮਦ ਕਰਵਾਇਆ
ਸ੍ਰੀ ਨਾਨਕ ਸਿੰਘ IPS ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਮਾੜੇ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਸ੍ਰੀ ਯੋਗੇਸ ਸ਼ਰਮਾ PPS ਕਪਤਾਨ ਪੁਲਿਸ ਇੰਨਵੈਸੀਗੇਸਨ ਪਟਿਆਲਾ, ਸ੍ਰੀ ਜਸਬੀਰ ਸਿੰਘ ਕਪਤਾਨ ਪੁਲਿਸ ਪੀ.ਬੀ.ਆਈ ਪਟਿਆਲਾ, ਇੰਦਰਪਾਲ ਚੋਹਾਨ PPS ਉਪ ਕਪਤਾਨ ਪੁਲਿਸ ਪਾਤੜਾ, ਐਸ.ਆਈ ਯਸ਼ਪਾਲ ਸ਼ਰਮਾ ਮੁੱਖ ਅਫਸਰ ਥਾਣਾ ਪਾਤੜਾ ਦੀ ਟੀਮ ਵੱਲੋ ਕਾਰਵਾਈ ਕਰਦਿਆ ਥਾਣਾ ਪਾਤੜਾ ਦੇ ਏਰੀਆ ਸੇਲਾ ਪਲਾਟਾ ਅਤੇ ਸੈਲਰਾ ਵਿਚੋ ਚੋਲ/ਜੀਰੀ ਦੇ ਥੈਲੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 05 ਦੋਸ਼ੀ ਸਮੇਤ ਛੋਟਾ ਹਾਥੀ ਬ੍ਰਾਮਦ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 4-5/11/2024 ਦੀ ਦਰਮਿਆਨੀ ਰਾਤ ਨੂੰ ਏ.ਕੇ ਗਡਾਊਨ ਨਰਵਾਣਾ ਰੋਡ ਦੁਤਾਲ ਵਿਖੇ ਸਟੋਰ ਕੀਤਾ ਹੋਏ ਚਾਵਲਾ ਦੇ 22 ਹਜ਼ਾਰ ਥੈਲਿਆ ਵਿਚੋ 144 ਥੈਲੇ ਚਾਵਲਾ ਦੇ ਨਾ ਮਾਲੂਮ ਦੋਸ਼ੀਆ ਵੱਲੋ ਚੋਰੀ ਕੀਤੇ ਗਏ ਸੀ।ਜਿਸ ਪਰ ਸ਼ਿਵ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 11 ਕ੍ਰਿਸ਼ਨਾ ਬਸਤੀ ਦੇ ਬਿਆਨ ਪਰ ਮੁਕੱਦਮਾ ਨੰਬਰ 354 ਮਿਤੀ 15.12.2024 ਅ/ਧ 331 (4),305 ਬੀ.ਐਨ.ਐਸ ਥਾਣਾ ਪਾਤੜਾ ਬਰਖਿਲਾਫ ਨਾ ਮਾਲੂਮ ਵਿਅਕਤੀਆ ਦੇ ਦਰਜ ਕੀਤਾ ਗਿਆ ਸੀ।ਦੋਰਾਨੇ ਤਫਤੀਸ਼ ਮਿਤੀ 10.01.2025 ਨੂੰ ਮੁਦਈ ਮੁਕੱਦਮਾ ਸਿਵ ਕੁਮਾਰ ਉਕਤ ਦੇ ਤਰਤੀਮਾ ਬਿਆਨ ਪਰ ਮੁਕੱਦਮਾ ਉਕਤ ਵਿਚ 01. ਰੋਹੀ ਰਾਮ ਉਰਫ ਰੋਹੀ ਸਿੰਘ ਉਰਫ ਕਾਲੀਆ ਪੁੱਤਰ ਸ਼ੇਰ ਸਿੰਘ ਵਾਸੀ ਹਰਿਆਊ ਖੁਰਦ ਥਾਣਾ ਪਾਤੜਾ, 02. ਵਿਸ਼ਾਲ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ, 03. ਦਿਲਪ੍ਰੀਤ ਉਰਫ ਛੋਟੂ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ,04. ਮਨਪ੍ਰੀਤ ਸਿੰਘ ਉਰਫ ਮਨੀ ਉਰਫ ਚੰਬਾ ਪੁੱਤਰ ਗੁਰਚਰਨ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ, 05. ਬੰਟੀ ਸਿੰਘ ਉਰਫ ਹੈਡਫੋਨ ਪੁੱਤਰ ਮਲਕੀਤ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ ਕੀਤਾ ਗਿਆ ਸੀ ਅਤੇ ਖੂਫੀਆ ਸੋਰਸ ਲਗਾਕੇ ਉਸੇ ਦਿਨ ਮਿਤੀ 10.01.2025 ਨੂੰ ਦੋਸ਼ੀਆਨ ਉਕਤਾਨ ਨੂੰ ਕਾਬੂ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ, ਦੋਰਾਨੇ ਤਫਤੀਸ਼ ਦੋਸ਼ੀਆਨ ਉਕਤਾਨ ਨੇ ਆਪਣੀ ਪੁੱਛ ਗਿੱਛ ਵਿਚ ਦੱਸਿਆ ਕਿ ਉਹਨਾ ਨੇ ਆਪਣੀ 05 ਹੋਰ ਸਾਥੀ 01. ਸੋਨੀ ਪੁੱਤਰ ਪੰਮੀ ਵਾਸੀ ਨਾਗਰਾ ਥਾਣਾ ਭਵਾਨੀਗੜ ਜਿਲਾ ਸੰਗਰੂਰ,02. ਜੱਸੀ ਪੁੱਤਰ ਅਮਰਜੀਤ ਸਿੰਘ ਵਾਸੀ ਸੰਘਰੇੜੀ ਥਾਣਾ ਭਵਾਨੀਗੜ ਜਿਲਾ ਸੰਗਰੂਰ,3. ਗਿਆਨੀ ਪੁੱਤਰ ਨਾ ਮਾਲੂਮ ਵਾਸੀ ਪਾਤੜਾ ਥਾਣਾ ਪਾਤੜਾ ਜਿਲਾ ਪਟਿਆਲਾ,04 ਕਿਲੱ ਪੁੱਤਰ ਭੋਲਾ ਵਾਸੀ ਖਡਿਆਲ ਥਾਣਾ ਦਿੜਬਾ ਜਿਲਾ ਸੰਗਰੂਰ,05. ਪਰਮਜੀਤ ਸਿੰਘ ਉਰਫ ਪਰਮ ਉਰਫ ਕਾਲੂ ਪੁੱਤਰ ਤਰਸੇਮ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ ਦੇ ਸਤਨਾਮ ਰਾਇਸ ਯੂਨਿਟ ਨਰਵਾਣਾ ਰੋੜ ਖਾਸਪੁਰ ਅਤੇ ਜੈ ਅੰਬੇ ਰਾਇਸ ਮਿੱਲ ਨਰਵਾਣਾ ਰੋੜ ਪਾਤੜਾ ਰਾਤ ਦੇ ਸਮੇਂ ਚੋਲਾ/ਜੀਰੀ ਦੇ ਥੈਲਿਆ ਦੀ ਚੋਰੀ ਕੀਤੀ ਸੀ।
ਜਿਸ ਸਬੰਧੀ ਦੋਸ਼ੀਆਨ:-1. ਰੋਹੀ ਰਾਮ ਉਰਫ ਰੋਹੀ ਸਿੰਘ ਉਰਫ ਕਾਲੀਆ ਪੁੱਤਰ ਸ਼ੇਰ ਸਿੰਘ ਵਾਸੀ ਹਰਿਆਊ ਖੁਰਦ ਥਾਣਾ ਪਾਤੜਾ,02. ਵਿਸ਼ਾਲ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ,03 ਦਿਲਪ੍ਰੀਤ ਉਰਫ ਛੋਟੂ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ,04. ਮਨਪ੍ਰੀਤ ਸਿੰਘ ਉਰਫ ਮਨੀ ਉਰਫ ਚੰਬਾ ਪੁੱਤਰ ਗੁਰਚਰਨ ਸਿੰਘ ਵਾਸੀ ਘਰਾਚੋਂ ਥਾਣਾ ਭਵਾਨੀਗੜ ਜਿਲਾ ਸੰਗਰੂਰ,05. ਬੰਟੀ ਸਿੰਘ ਉਰਫ ਹੈਡਫੋਨ ਪੁੱਤਰ ਮਲਕੀਤ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ,6 ਸੋਨੀ ਪੁੱਤਰ ਪੰਮੀ ਵਾਸੀ ਨਾਗਰਾ ਥਾਣਾ ਭਵਾਨੀਗੜ ਜਿਲਾ ਸੰਗਰੂਰ,07. ਜੱਸੀ ਪੁੱਤਰ ਅਮਰਜੀਤ ਸਿੰਘ ਵਾਸੀ ਸੰਘਰੇੜੀ ਥਾਣਾ ਭਵਾਨੀਗੜ ਜਿਲਾ ਸੰਗਰੂਰ,08. ਗਿਆਨੀ ਪੁੱਤਰ ਨਾ ਮਾਲੂਮ ਵਾਸੀ ਪਾਤੜਾ ਥਾਣਾ ਪਾਤੜਾ ਜਿਲਾ ਪਟਿਆਲਾ,09 ਕਿਲੱਰ ਪੁੱਤਰ ਭੋਲਾ ਵਾਸੀ ਖਡਿਆਲ ਥਾਣਾ ਦਿੜਬਾ ਜਿਲਾ ਸੰਗਰੂਰ, 10. ਪਰਮਜੀਤ ਸਿੰਘ ਉਰਫ ਪਰਮ ਉਰਫ ਕਾਲੂ ਪੁੱਤਰ ਤਰਸੇਮ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ ਦੇ ਖਿਲਾਫ ਮੁਕੱਦਮਾ ਨੰਬਰ 05 ਮਿਤੀ 10.01.2025 ਅ/ਧ 331 (4), 305 BNS ਥਾਣਾ ਪਾਤੜਾਂ ਜਿਲਾ ਪਟਿਆਲਾ ਅਤੇ ਮੁਕੱਦਮਾ ਨੰਬਰ 06 ਮਿਤੀ 10.01.2025 ਅ/ਧ 331 (4), 305 BNS ਥਾਣਾ ਪਾਤੜਾਂ ਜਿਲਾ ਪਟਿਆਲਾ ਦਰਜ ਰਜਿਸ਼ਟਰ ਕੀਤਾ ਗਿਆ ਹੈ।
ਇਹਨਾ ਦੋਸ਼ੀਆਨ ਵਿਚੋ 05 ਦੋਸ਼ੀ :- ਸੋਨੀ,ਜੱਸੀ,ਗਿਆਨੀ,ਕਿਲੱਰ ਅਤੇ ਪਰਮਜੀਤ ਸਿੰਘ ਉਕਤਾਨ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਗ੍ਰਿਫਤਾਰ ਦੋਸ਼ੀਆਨ ਰੋਹੀ ਰਾਮ ਉਰਫ ਰੋਹੀ ਸਿੰਘ,ਵਿਸ਼ਾਲ, ਦਿਲਪ੍ਰੀਤ ਉਰਫ ਛੋਟੂ,ਮਨਪ੍ਰੀਤ ਸਿੰਘ ਉਰਫ ਮਨੀ ਅਤੇ ਬੰਟੀ ਸਿੰਘ ਉਰਫ ਹੈੱਡਫੋਨ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।ਦੋਸ਼ੀਆਨ ਦੀ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਮੁਕੱਦਮਾ ਨੰਬਰ 354 ਮਿਤੀ 15.12.2024 ਅ/ਧ 331(4),305 BNS ਥਾਣਾ ਪਾਤੜਾਂ ਵਿੱਚ ਗ੍ਰਿਫਤਾਰ ਦੋਸੀਆਨ ਦਾ ਵੇਰਵਾ
1. ਰੋਹੀ ਰਾਮ ਉਰਫ ਰੋਹੀ ਸਿੰਘ ਉਰਫ ਕਾਲੀਆ ਪੁੱਤਰ ਸ਼ੇਰ ਸਿੰਘ ਵਾਸੀ ਹਰਿਆਊ ਖੁਰਦ ਥਾਣਾ ਪਾਤੜਾ।
2. ਵਿਸ਼ਾਲ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ।
3. ਦਿਲਪ੍ਰੀਤ ਉਰਫ ਛੋਟੂ ਪੁੱਤਰ ਮੱਖਣ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ।
4. ਮਨਪ੍ਰੀਤ ਸਿੰਘ ਉਰਫ ਮਨੀ ਉਰਫ ਚੰਬਾ ਪੁੱਤਰ ਗੁਰਚਰਨ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ। 5. ਬੰਟੀ ਸਿੰਘ ਉਰਫ ਹੈਡਫੋਨ ਪੁੱਤਰ ਮਲਕੀਤ ਸਿੰਘ ਵਾਸੀ ਘਰਾਚੋ ਥਾਣਾ ਭਵਾਨੀਗੜ ਜਿਲਾ ਸੰਗਰੂਰ।