Patiala: Train driver Atul killed in an accident during Lohri night
January 14, 2025 - PatialaPolitics
Patiala: Train driver Atul killed in an accident during Lohri night
ਪਟਿਆਲਾ ਦੇ ਵਿੱਚ ਦੇਰ ਰਾਤ ਲੋਹੜੀ ਮਨਾ ਰਹੇ ਇਕ ਮਹੱਲੇ ਦੇ ਵਿੱਚ ਤੇਜ਼ ਰਫਤਾਰ ਇੰਡੈਵਰ ਗੱਡੀ ਨੇ ਵਿਛਾ ਦਿੱਤੇ ਸੱਥਰ।
ਗੱਡੀ ਚਾਲਕ ਨੇ ਲੋਕਾਂ ਦੇ ਉੱਪਰ ਚੜਾ ਦਿੱਤੀ ਗੱਡੀ। ਮੌਕੇ ਦੇ ਉੱਪਰ ਇੱਕ ਰੇਲ ਇੰਜਨ ਚਾਲਕ ਅਤੁਲ ਦੀ ਹੋਈ ਮੌਤ ਅਤੇ ਦਸ ਦੇ ਕਰੀਬ ਲੋਕ ਹੋਏ ਜਖਮੀ।
ਤਿੰਨ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਅਧੀਨ ਭਰਤੀ। ਮੌਕੇ ਦੇ ਚਸ਼ਮਦੀਦ ਦੇ ਅਨੁਸਾਰ ਡੀ ਸੀ ਡਬਲਯੂ ਕਲੋਨੀ ਪਟਿਆਲਾ ਦੇ ਵਿੱਚ ਕੱਲ ਦੇਰ ਰਾਤ 10:30 ਵਜੇ ਦੇ ਕਰੀਬ ਉਹ ਆਪਣੇ ਗੁਆਂਡੀਆਂ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਇਨੇ ਨੂੰ ਇੱਕ ਤੇਜ਼ ਰਫਤਾਰ ਗੱਡੀ ਉਹਨਾਂ ਦੇ ਵੱਲ ਆ ਗਈ ਅਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਇੱਕ ਅਤੁਲ ਨਮਕ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ। ਫਿਲਹਾਲ ਮੌਕੇ ਦੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਦੇ ਸਾਥੀ ਮੌਕੇ ਦੇ ਉੱਪਰੋਂ ਭੱਜ ਗਏ। ਪੁਲਿਸ ਨੇ ਮਿਰਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ
ਪਟਿਆਲਾ ਦੇ ਵਿੱਚ ਦੇਰ ਰਾਤ ਲੋਹੜੀ ਮਨਾ ਰਹੇ ਇਕ ਮਹੱਲੇ ਦੇ ਵਿੱਚ ਤੇਜ਼ ਰਫਤਾਰ ਇੰਡੈਵਰ ਗੱਡੀ ਨੇ ਵਿਛਾ ਦਿੱਤੇ ਸੱਥਰ। ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 13/01/25 ਸਮਾ 11.00 PM ਤੇ ਸ਼ਬਨਮ ਆਪਣੇ ਪਤੀ ਅਤੇ ਹੋਰ ਗੁਆਂਢੀਆਂ ਸਮੇਤ ਕੁਆਟਰ ਨੰ. 2582 ਵਿੱਚ ਲੋਹੜੀ ਦਾ ਤਿਉਹਾਰ ਮਨ੍ਹਾ ਰਹੇ ਸਨ ਤੇ ਡਰਾਇਵਰ ਗੁਰਪ੍ਰੀਤ ਸਿੰਘ ਨੇ ਆਪਣੀ ਗੱਡੀ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਦੇ ਪਤੀ ਅਤੇ 03 ਹੋਰ ਬੰਦਿਆਂ ਵਿੱਚ ਮਾਰੀ, ਜੋ ਗੱਡੀ ਹੇਠਾਂ ਆਉਣ ਕਾਰਨ ਉਸਦੇ ਪਤੀ ਅਤੁਲ ਦੀ ਮੋਤ ਹੋ ਗਈ ਅਤੇ ਬਾਕੀ ਜੇਰੇ ਇਲਾਜ ਅਮਰ ਹਸਪਤਾਲ ਪਟਿ. ਦਾਖਲ ਹਨ। ਸੋ ਦੋਸ਼ੀ ਨੇ ਪੁਰਾਣੀ ਰੰਜਿਸ ਦੇ ਚੱਲਦਿਆ ਜਾਣਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪਟਿਆਲਾ ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਧਾਰਾ FIR U/S 281,125, 105 BNS ਲੱਗਾ ਅਗਲੀ ਕਰਵਾਈ ਸ਼ੁਰੂ ਕਰਦਿਤੀ ਹੈ