Patiala: 28 year old Gurpreet Singh stabbed to death in Nabha
January 15, 2025 - PatialaPolitics
Patiala: 28 year old Gurpreet Singh stabbed to death in Nabha
ਪਟਿਆਲਾ: ਨਾਭਾ ਵਿੱਚ ਤੇਜ਼ਧਾਰ ਹਥਿਆਰਾਂ ਨਾਲ 28 ਸਾਲਾ ਨੌਜਵਾਨ ਦਾ ਕਤਲ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 13/01/25 ਸਮਾ 5.00 ਪੀ.ਐਮ ਤੇ ਰਾਜ ਕੌਰ ਦਾ ਲੜਕਾ ਗੁਰਪ੍ਰੀਤ ਸਿੰਘ ਇਹ ਕਹਿ ਕੇ ਘਰੋ ਚਲਾ ਗਿਆ ਕਿ ਉਹ ਆਪਣੇ ਦੋਸਤਾਂ ਨਾਲ ਲੋਹੜੀ ਦੇ ਤਿਉਹਾਰ ਦੀ ਪਾਰਟੀ ਕਰਨ ਜਾ ਰਿਹਾ ਹੈ, ਜੋ ਅਚਾਨਕ ਹੀ ਰਾਜ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਸਮਾ 11.45 PM ਤੇ ਸਿਵਲ ਹਸਪਤਾਲ ਨਾਭਾ ਗਈ, ਜੋ ਦੇਖਿਆ ਕਿ ਗੁਰਪ੍ਰੀਤ ਦੇ ਦੋਸਤ ਹਰੀਸ਼ ਸ਼ਰਮਾ ਅਤੇ ਸੁਭਮ, ਜੋ ਕਿ ਗੁਰਪ੍ਰੀਤ ਸਿੰਘ ਨੂੰ ਐਮਰਜੈਂਸੀ ਵੱਲ ਲੈ ਕੇ ਜਾ ਰਹੇ ਸਨ, ਜਦੋ ਰਾਜ ਕੌਰ ਨੇ ਇਸ ਸਬੰਧੀ ਆਪਣੇ ਲੜਕੇ ਨੂੰ ਪੁੱਛਿਆ ਤਾ ਉਸਨੇ ਦੱਸਿਆ ਕਿ ਉਹ ਆਪਣੇ ਦੋਸਤਾ ਸਮੇਤ ਬੋੜਾ ਗੇਟ ਨਾਭਾ ਵਿਖੇ ਗੱਡੀ ਵਿੱਚ ਬੈਠਾ ਸੀ ਅਤੇ ਸ਼ੁਭਮ ਕਾਰ ਵਿੱਚੋਂ ਉਤਰ ਕੇ ਸਿਗਰਟ ਲੈਣ ਚਲਾ ਗਿਆ ਤਾ ਇਹਨੇ ਵਿੱਚ ਕੁਛ ਮੁੰਡੇ ਮੌਕੇ ਤੇ ਆ ਗਏ, ਜੋ ਸੁਭਮ ਨਾਲ ਗਾਲੀ ਗਲੋਚ ਕਰਨ ਲੱਗ ਪਏ, ਜਦੋ ਉਹ ਤੇ ਹਰੀਸ਼ ਸ਼ਰਮਾ ਗੱਡੀ ਵਿੱਚੋ ਉਤਰੇ ਤਾ ਮੁੰਡਿਆ ਨੇ ਉਹਨਾ ਤੇ ਹਮਲਾ ਕਰ ਦਿੱਤਾ ਅਤੇ ਦੋਸ਼ੀ ਸੂਰਜ ਨੇ ਉਸ ਤੇ ਕਿਰਚ ਦਾ ਵਾਰ ਕੀਤਾ, ਜੋ ਖੱਬੀ ਅੱਖ ਅਤੇ ਨੱਕ ਤੇ ਲੱਗੀ ਤੇ ਇੱਕ ਹੋਰ ਵਾਰ ਪਿੱਠ ਤੇ ਕੀਤਾ, ਜੋ ਸੱਟਾ ਲੱਗਣ ਕਾਰਨ ਗੁਰਪ੍ਰੀਤ ਸਿੰਘ ਸੜ੍ਹਕ ਉਤੇ ਡਿੱਗ ਪਿਆ ਤੇ ਮੁੰਡੇ ਉਸਦੀ ਕੁੱਟਮਾਰ ਕਰਨ ਲੱਗ ਪਏ। ਜੋ ਗੁਰਪ੍ਰੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿ. ਰੈਫਰ ਕਰ ਦਿੱਤਾ ਤੇ ਰਾਜਿੰਦਰਾ ਹਸਪਤਾਲ ਪੁਹੰਚਣ ਤੇ ਡਾਕਟਰਾ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਜਾ ਰੰਜਸ ਪੁਰਾਣੀ ਤਕਰਾਰਬਾਜੀ। ਪਟਿਆਲਾ ਪੁਲਿਸ ਨੇ ਸੂਰਜ, ਤਲਵੀਰ, ਪਰਮੋਦ, ਪ੍ਰਿੰਸ, ਮੋਹਿਤ, ਗੁਰਜਿੰਦਰ, ਟਾਇਗਰ, ਰਣਜੀਤ, ਇੰਦਰਜੀਤ ਤੇ ਧਾਰਾ FIR 103,126(2), 191(3),190 BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ
View this post on Instagram