Patiala: Get ready for Saras Mela at Sheesh Mahal from February 14 to 23,2025
January 20, 2025 - PatialaPolitics
Patiala: Get ready for Saras Mela at Sheesh Mahal from February 14 to 23,2025
ਪਟਿਆਲਾ, 20 ਜਨਵਰੀ:
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਹੈ ਕਿ ਮਿਤੀ 14 ਫਰਵਰੀ ਤੋਂ 23 ਫਰਵਰੀ 2025 ਤੱਕ ਸ਼ੀਸ਼ ਮਹਿਲ ਪਟਿਆਲਾ ਵਿਖੇ ਲੱਗਣ ਵਾਲੇ ਸਰਸ ਮੇਲੇ ‘ਚ ਆਪਣੀ ਦਸਤਕਾਰੀ ਦੀਆਂ ਵਸਤਾਂ ਦੀ ਸੇਲ ਲਈ ਸਟਾਲਾਂ ਲੈਣ ਲਈ ਦਸਤਕਾਰ ਕੇਵਲ ਏ.ਡੀ.ਸੀ. ਦਿਹਾਤੀ ਵਿਕਾਸ ਦਫ਼ਤਰ ਨਾਲ ਹੀ ਸੰਪਰਕ ਕਰਨ।
ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਟਾਲਾਂ ਲੈਣ ਲਈ ਕਿਸੇ ਵੀ ਏਜੰਟ ਜਾਂ ਸਟਾਲਾਂ ਆਦਿ ਦਿਵਾਉਣ ਲਈ ਕਹਿਣ ਵਾਲੇ ਕਿਸੇ ਹੋਰ ਅਣਅਧਿਕਾਰਤ ਵਿਅਕਤੀ ‘ਤੇ ਵਿਸ਼ਵਾਸ਼ ਨਾ ਕੀਤਾ ਜਾਵੇ ਅਤੇ ਸਿੱਧਾ ਉਨ੍ਹਾਂ ਦੇ ਸਰਹਿੰਦ ਰੋਡ ਸਥਿਤ ਦਫ਼ਤਰ ਵਿਖੇ ਹੀ ਸਬੰਧਤ ਬਰਾਂਚ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿਖੇ 30 ਜਨਵਰੀ ਤੱਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੀ.ਐਸ.ਐਲ.ਆਰ. ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਪਹਿਲਾਂ ਆਉ ਤੇ ਪਹਿਲਾਂ ਪਾਉ ਦੇ ਅਧਾਰ ‘ਤੇ ਸਟਾਲਾਂ ਅਲਾਟ ਹੋ ਸਕਣ।
ਸਮੂਹ ਪਟਿਆਲਵੀਆਂ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਹਿੱਸਾ ਬਣਨ ਦਾ ਸੱਦਾ, ਕੋਈ ਟਿਕਟ ਨਹੀਂ
-13 ਫਰਵਰੀ ਨੂੰ ਈਟ ਰਾਈਟ ਤੇ ਫੂਡ ਫੈਸਟੀਵਲ, ਸ਼ਾਮ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ ‘ਚ ਨਿਰਮਲ ਰਿਸ਼ੀ ਵੱਲੋਂ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ
-14 ਫਰਵਰੀ ਨੂੰ ਸਵੇਰੇ ਹੈਰੀਟੇਜ ਵਾਕ ਤੇ ਸ਼ਾਮ ਨੂੰ ਪੋਲੋ ਗਰਾਊਂਡ ‘ਚ ਲਖਵਿੰਦਰ ਵਡਾਲੀ ਦੀ ਸੂਫ਼ੀ ਸ਼ਾਮ
-15 ਨੂੰ ਏਵੀਏਸ਼ਨ ਕਲੱਬ ‘ਚ ਐਰੋ ਮਾਡਲਿੰਗ ਸ਼ੋਅ, ਸ਼ਾਮ ਨੂੰ ਕਿਲ੍ਹਾ ਮੁਬਾਰਕ ‘ਚ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦਾ ਫ਼ੈਸ਼ਨ ਸ਼ੋਅ ‘ਰੰਗ ਪੰਜਾਬ ਦੇ’
-16 ਫਰਵਰੀ ਨੂੰ ਸਵੇਰੇ ਡਾਗ ਸ਼ੋਅ ਤੇ ਖ਼ਾਲਸਾ ਕਾਲਜ ‘ਚ ਮਿਲਟਰੀ ਲਿਟਰੇਚਰ ਫੈਸਟੀਵਲ ਤੇ ਸ਼ਾਮ ਨੂੰ ਕਿਲ੍ਹਾ ਮੁਬਾਰਕ ‘ਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਦਾ ਸਿਤਾਰ ਵਾਦਨ
ਪਟਿਆਲਾ, 8 ਫਰਵਰੀ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਸਮਾਗਮ 13 ਫਰਵਰੀ ਨੂੰ ਸਵੇਰੇ 8 ਵਜੇ ਬਾਰਾਂਦਰੀ ਬਾਗ ਵਿਖੇ ਈਟ ਰਾਈਟ ਮੇਲਾ ਤੇ ਵਾਕਾਥੋਨ ਨਾਲ ਸ਼ੁਰੂ ਹੋਣਗੇ, ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨਗੇ। ਇਸ ਮੌਕੇ ਹੈਰੀਟੇਜ ਫੂਡ ਫੈਸਟੀਵਲ ਤੇ ਫੁੱਲਾਂ ਦੇ ਮੇਲੇ ‘ਚ ਪਟਿਆਲਾ ਦੇ ਸਟਰੀਟ ਫੂਡ ਤੇ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਅਰੰਭੇ ਯਤਨਾਂ ਤਹਿਤ 16 ਫਰਵਰੀ ਤੱਕ ਪਟਿਆਲਾ ਹੈਰੀਟੇਜ਼ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਸਵੇਰੇ ਤੇ ਸ਼ਾਮ ਨੂੰ ਵੱਖ-ਵੱਖ ਥਾਵਾਂ ਵਿਖੇ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 13 ਫਰਵਰੀ ਦੀ ਸ਼ਾਮ 6 ਵਜੇ ਪ੍ਰਸਿੱਧ ਅਦਾਕਾਰਾ ਤੇ ਹਰਮਨ ਪਿਆਰੀ ਸ਼ਖ਼ਸੀਅਤ ਪਦਮ ਸ੍ਰੀ ਨਿਰਮਲ ਰਿਸ਼ੀ ਦੇ ਲਿਖੇ ਇਤਿਹਾਸਕ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਨਾਭਾ ਰੋਡ ਵਿਖੇ ਹੋਵੇਗਾ।
ਡਾ. ਪ੍ਰੀਤੀ ਯਾਦਵ ਨੇ ਹੋਰ ਦੱਸਿਆ ਕਿ 14 ਫਰਵਰੀ ਨੂੰ ਸਵੇਰੇ ਹੈਰੀਟੇਜ ਵਾਕ ਸ਼ਾਹੀ ਸਮਾਧਾਂ ਤੋਂ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਇਸ ਉਪਰੰਤ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਉੱਘੇ ਪੰਜਾਬੀ ਤੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਸੂਫ਼ੀ ਸ਼ਾਮ ਦੀ ਪੇਸ਼ਕਾਰੀ ਵਿੱਚ ਆਪਣੇ ਗੀਤਾਂ ਨਾਲ ਛਹਿਬਰ ਲਗਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਨੀਵਾਰ, 15 ਫਰਵਰੀ ਨੂੰ ਸਵੇਰੇ 11 ਵਜੇ ਸੰਗਰੂਰ ਰੋਡ ‘ਤੇ ਪਟਿਆਲਾ ਏਵੀਏਸ਼ਨ ਕੰਪਲੈਕਸ ਸਿਵਲ ਏਅਰੋਡਰਮ ਵਿਖੇ ਏਅਰੋ ਸ਼ੋਅ ਹੋਵੇਗਾ, ਇਸ ‘ਚ ਹਵਾਈ ਜਹਾਜ ਨਾਲ ਫੁੱਲਾਂ ਦੀ ਵਰਖਾ, ਮਾਈਕਰੋ ਲਿਟ ਏਅਰਕਰਾਫਟ ਫਲਾਇੰਗ, ਹੌਟ ਏਅਰ ਬਲੂਨਿੰਗ ਰਾਈਡ, ਪੈਰਾਗਲਾਇਡਿੰਗ ਸ਼ੋਅ ਤੇ ਏਅਰੋ ਮਾਡਲਿੰਗ ਸ਼ੋਅ ਹੋਵੇਗਾ।
ਉਨ੍ਹਾਂ ਦੱਸਿਆ ਕਿ 15 ਫਰਵਰੀ ਦੀ ਸ਼ਾਮ ਨੂੰ ਕਿਲ੍ਹਾ ਮੁਬਾਰਕ ਵਿਖੇ ਉਘੀ ਅਦਾਕਾਰਾ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦੇ ਫ਼ੈਸ਼ਨ ਸ਼ੋਅ ‘ਰੰਗ ਪੰਜਾਬ ਦੇ’ ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ। ਇਸ ਵਿੱਚ ਪੰਜਾਬੀ ਪਹਿਰਾਵੇ ਤੇ ਗਹਿਣਿਆਂ ਦੇ ਅਮੀਰ ਵਿਰਸੇ ਦੀ ਪ੍ਰਦਰਸ਼ਨੀ ਹੋਵੇਗੀ।
ਪਟਿਆਲਾ ਹੈਰੀਟੇਜ ਉਤਸਵ ਦੇ ਅਖੀਰ ਵਿੱਚ 16 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਵੱਲੋਂ 62ਵੇਂ ਤੇ 63ਵੇਂ ਆਲ ਬਰੀਡ ਚੈਂਪਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ, ਇਸ ਵਿੱਚ ਦੇਸ਼ ਵਿਦੇਸ਼ ਵਿੱਚ ਨਸਲੀ ਕੁੱਤਿਆਂ ਦੀ ਪ੍ਰਦਰਸ਼ਨੀ ਲੱਗੇਗੀ।
ਇਸੇ ਦੌਰਾਨ ਸਵੇਰੇ 10 ਖਾਲਸਾ ਕਾਲਜ ਵਿਖੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਹੋਵੇਗਾ ਅਤੇ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਵੱਲੋਂ ਸਿਤਾਰ ਵਾਦਨ ਤੇ ਉਘੇ ਤਬਲਾ ਵਾਦਕ ਸੱਤਿਆਜੀਤ ਤਲਵਾਲਕਰ ਵੱਲੋਂ ਤਬਲੇ ਦੀ ਪੇਸ਼ਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਸੱਦਾ ਹੈ ਕਿ ਉਹ 13 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦਾ ਲਾਜਮੀ ਹਿੱਸਾ ਬਣਕੇ ਇਨ੍ਹਾਂ ਦਾ ਆਨੰਦ ਜਰੂਰ ਮਾਨਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਕੋਈ ਦਾਖਲਾ ਟਿਕਟ ਨਹੀਂ ਸਗੋਂ ਐਂਟਰੀ ਫ਼੍ਰੀ ਹੈ।
Office, District Public Relations Officer, Patiala
Patiala Heritage Fair events from 13th to 16th February-Dr. Preeti Yadav
-All Patiala residents invited to be a part of the Patiala Heritage Festival, no tickets required
-Eat Right and Food Festival on February 13, in the evening, Nirmal Rishi will stage the play ‘Sirhind Di Deewar’ at Harpal Tiwana Kala Kendra
-On February 14, there will be a Heritage Walk in the morning and a Sufi evening by Lakhwinder Wadali at the Polo Ground in the evening.
-Aero modeling show at Aviation Club on 15th, fashion show of traditional Punjabi attire ‘Rang Punjab De’ by Satinder Satti at Qila Mubarak in the evening
-On February 16, there will be a dog show in the morning and a Military Literature Festival at Khalsa College, and in the evening, sitar performance by world-renowned sitar player Niladari Kumar at Qila Mubarak.
Patiala, February 8:
Patiala Deputy Commissioner Dr. Preeti Yadav has informed that the Patiala Heritage Festival-2025 will begin on February 13 at 8 am with an Eat Right Fair and Walkathon at Barandari Bagh, on this occasion Punjab Health Minister Dr. Balbir Singh will inaugurate this fair. On this occasion, stalls of Patiala’s street food and delicious dishes will also be set up in the Heritage Food Festival and Flower Fair.
Deputy Commissioner Dr. Preeti Yadav said that under the efforts initiated by the Punjab government under the leadership of Chief Minister Bhagwant Singh Mann to make Punjab a ‘Rangla Punjab’, the Patiala Heritage Fair is being organized till February 16, under which various events are being organized at different places in the morning and evening.
He informed that on February 13 at 6 pm, the historical play ‘Sirhind Di Deewar’ written by renowned actress and popular personality Padma Shri Nirmal Rishi will be staged at Harpal Tiwana Kala Kendra Nabha Road.
Dr. Preeti Yadav further informed that on February 14 in the morning, a Heritage Walk will be organized from Shahi Samadhan in collaboration with Patiala Foundation. After that, at 6 pm, renowned Punjabi and Sufi singer Lakhwinder Wadali will perform Sufi Sham at the Polo Ground with his songs.
The Deputy Commissioner said that on Saturday, February 15 at 11 am, an aero show will be held at the Patiala Aviation Complex Civil Aerodrome on Sangrur Road. It will include a shower of flowers from an airplane, micro lit aircraft flying, hot air ballooning ride, paragliding show and aero modeling show.
He said that on the evening of February 15, a fascinating presentation of a fashion show of traditional Punjabi attire, ‘Rang Punjab De’, will be held at Qila Mubarak by renowned actress Satinder Satti. It will showcase the rich heritage of Punjabi attire and jewellery.
At the end of the Patiala Heritage Festival, the Patiala Kennel Club will organize a dog show under the 62nd and 63rd All Breed Championship at the Polo Ground on February 16, which will feature an exhibition of pedigree dogs from across the country and abroad.
Meanwhile, the Patiala Military Literature Festival will be held at Khalsa College at 10 am and at 6 pm, a classical music evening will be held at Qila Mubarak with world-renowned sitar player Niladari Kumar playing the sitar and eminent tabla player Satyajit Talwalkar performing the tabla.
Deputy Commissioner Dr. Preeti Yadav has invited Punjabis and especially Patiala residents to be a part of the various events of the Patiala Heritage Festival starting from February 13 and enjoy them. She said that there is no entry ticket for these events but entry is free.