Dr.Rajdeep Singh, Chairman,Play Ways Sr. Sec. School, Patiala honored received the Prestigious Award as an Educationist from CM Bhagwant Mann
January 26, 2025 - PatialaPolitics
Dr.Rajdeep Singh, Chairman,Play Ways Sr. Sec. School, Patiala honored received the Prestigious Award as an Educationist from CM Bhagwant Mann
ਅੱਜ 26 ਜਨਵਰੀ 2025 ਨੂੰ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ , ਪਟਿਆਲਾ ਦੇ ਚੇਅਰਮੈਨ ਡਾਕਟਰ ਰਾਜਦੀਪ ਸਿੰਘ ਜੀ ਨੂੰ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਸਿੰਘ ਵੱਲੋਂ ਪੋਲੋ ਗਰਾਊਂਡ ਪਟਿਆਲਾ ਵਿਖੇ ਵਿਦਿਆ ਦੇ ਖੇਤਰ ਵਿੱਚ ਵੱਡਮੁੱਲੀ ਸੇਵਾ ਨਿਭਾਉਣ ਲਈ ਅਵਾਰਡ ਪ੍ਰਾਪਤ ਹੋਇਆ ਹੈ। ਇਸੇ ਸਾਲ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਨੇ 50ਵਰ੍ਹੇਂ ਪੂਰੇ ਕੀਤੇ ਹਨ। ਇਸ ਸਕੂਲ ਵਿੱਚ 3000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਅਤੇ 150 ਅਧਿਆਪਕ ਪੜਾਉਂਦੇ ਹਨ। ਡਾਕਟਰ ਰਾਜਦੀਪ ਸਿੰਘ ਦੀ ਮਿਹਨਤ ਸਦਕਾ ਇਹ ਸਕੂਲ ਦਿਨ ਦੁਗਣੀ ਰਾਤ ਤਰੱਕੀ ਕਰ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਲਈ ਹਰ ਸਹੂਲਤ ਦਾ ਵਧੀਆ ਪ੍ਰਬੰਧ ਹੈ। ਜਿਵੇਂ ਕਿ ਸਮਾਰਟ ਕਲਾਸ ਰੂਮ, ਇੰਡੋਰ ਸਵੀਮਿੰਗ ਪੂਲ ,ਕੰਪਿਊਟਰ ਲੈਬ ,ਸਾਇੰਸ ਲੈਬ ਕੈਮਿਸਟਰੀ ਲੈਬ, ਲਾਇਬ੍ਰੇਰੀ ਤੇ ਇੱਕ ਵੱਡਾ ਪਲੇ ਗਰਾਂਊਂਡ ਵੀ ਹੈ। ਇਸ ਤੋਂ ਇਲਾਵਾਂ ਸਾਰਾ ਸਕੂਲ ਏਅਰ ਕੰਡੀਸ਼ਨ ਹੈ ।ਬੱਚਿਆਂ ਦੀ ਹਰ ਤਰ੍ਹਾਂ ਦੀ ਸਹੂਲਤ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਸਮੇਂ-ਸਮੇਂ ਤੇ ਬੱਚਿਆਂ ਲਈ ਪ੍ਰਤੀਯੋਗਤਾ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਡਾਕਟਰ ਰਾਜਦੀਪ ਸਿੰਘ ਨੇ ਹਮੇਸ਼ਾ ਬੱਚਿਆਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਆਪਣੀ ਵਿੱਦਿਆ ਦੇ ਖੇਤਰ ਵਿੱਚ ਵਧੀਆ ਕੰਮ ਕਰਦਾ ਰਹੇਗਾ ਤੇ ਅੱਗੇ ਵੱਧਦਾ ਰਹੇਗਾ। ਇਸ ਖਾਸ ਮੌਕੇ ਤੇ ਪ੍ਰੀਤੀ ਯਾਦਵ, ਆਈ .ਏ .ਐੱਸ ,ਡਿਪਟੀ ਕਮਿਸ਼ਨਰ ਆਫ਼ ਪਟਿਆਲਾ, ਈਸ਼ਾ ਸਿੰਗਲ ,ਪੀ.ਸੀ.ਐੱਸ ਵਧੀਕ ਡਿਪਟੀ ਕਮਿਸ਼ਨਰ(ਜ) ਪਟਿਆਲਾ, ਅਤੇ ਰਿਚਾ ਗੋਇਲ, ਪੀ.ਸੀ.ਐੱਸ ਸਹਾਇਕ ਕਮਿਸ਼ਨਰ(ਜ) ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਅਜਿਹਾ ਮਾਣ ਹਾਸਿਲ ਕਰਨਾ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ।