ਪਟਿਆਲਾ ਪੁਲਿਸ ਵੱਲੋ ਲੁੱਟਾ-ਖੋਹਾਂ ਕਰਨ ਵਾਲੇ ਗੈਂਗ ਦੇ 05 ਮੈਂਬਰ ਕਾਬੂ

January 30, 2025 - PatialaPolitics

ਪਟਿਆਲਾ ਪੁਲਿਸ ਵੱਲੋ ਲੁੱਟਾ-ਖੋਹਾਂ ਕਰਨ ਵਾਲੇ ਗੈਂਗ ਦੇ 05 ਮੈਂਬਰ ਕਾਬੂ

ਪਟਿਆਲਾ ਪੁਲਿਸ ਵੱਲੋ ਚੋਰੀ/ਲੁੱਟਾ-ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਿਤ ਗੈਗ ਦੇ 05 ਮੈਂਬਰ ਕਾਬੂ

ਇੱਕ ਪਿਸਤੌਲ .315 ਬੋਰ ਸਮੇਤ 04 ਰੌਦ ਜਿੰਦਾ ਅਤੇ ਇੱਕ ਪਿਸਤੌਲ .32 ਬੋਰ ਸਮੇਤ 05 ਰੌਦ ਜਿੰਦਾ ਬ੍ਰਾਮਦ

ਸ੍ਰੀ ਨਾਨਕ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਪਟਿਆਲਾ ਜੀ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ/ਗਿਰੋਹਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਜਸਵੀਰ ਸਿੰਘ, ਕਪਤਾਨ ਪੁਲਿਸ ਸਿਟੀ/ਸ਼ਪੈਸਲ ਬ੍ਰਾਂਚ ਪਟਿਆਲਾ, ਸ੍ਰੀ ਸਤਨਾਮ ਸਿੰਘ ਪੀ.ਪੀ.ਐਸ, ਉਪ-ਕਪਤਾਨ ਪੁਲਿਸ ਸਿਟੀ-1, ਪਟਿਆਲਾ ਦੀ ਜ਼ੇਰੇ ਸਰਕਰਦਗੀ ਪੀ/ਡੀ.ਐਸ.ਪੀ ਰਸ਼ਵਿੰਦਰ ਸਿੰਘ ਪੀ.ਪੀ.ਐਸ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਨਿਗਰਾਨੀ ਹੇਠ ਇੰਸ: ਹਰਜਿੰਦਰ ਸਿੰਘ ਢਿੱਲੋਂ ਅਤੇ ਐਸ.ਆਈ ਸੁਰਜੀਤ ਸਿੰਘ, ਮੁੱਖ ਅਫਸਰ,ਥਾਣਾ ਡਵੀਜ਼ਨ ਨੰਬਰ- 2,ਪਟਿਆਲਾ ਦੀ ਟੀਮ ਨੇ ਲਗਨ ਅਤੇ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਲੁੱਟਾ ਖੋਹਾਂ ਕਰਨ ਵਾਲੇ ਅੰਤਰਰਾਜ਼ੀ ਸੰਗਠਿਤ ਗੈਂਗ ਮੈਂਬਰਾਂ ਨੂੰ, ਜਿਨਾ ਦੇ ਖਿਲਾਫ ਹਰਿਆਣਾ ਵਿੱਚ ਵੀ ਵਾਰਦਾਤਾਂ/ਲੁੱਟਾਂ ਖੋਹਾਂ ਕਰਨ ਸਬੰਧੀ ਪਹਿਲਾਂ ਵੀ ਕਾਫੀ ਮੁੱਕਦਮੇ ਦਰਜ ਹਨ। ਇਹ ਵਿਅਕਤੀ ਇਹਨਾਂ ਮੁੱਕਦਮਿਆਂ ਵਿੱਚ ਭਗੋੜੇ ਵੀ ਹਨ। ਜਿਨਾਂ ਨੇ ਪੰਜਾਬ ਸਟੇਟ ਵਿੱਚ ਵੀ ਆਪਣੇ ਸਾਥੀ ਗੈਂਗ ਮੈਂਬਰਾਂ ਨਾਲ ਰਲ ਕੇ ਕਈ ਵਾਰਦਤਾਂ ਨੂੰ ਅੰਜ਼ਾਮ ਦਿੱਤਾ ਹੋਇਆ ਹੈ। ਜੋ ਹੁਣ ਵੀ ਇਹ ਵਿਅਕਤੀ ਕਿਸੇ ਵੱਡੀ ਡਕੈਤੀ/ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਵਿਊਤਬੰਦੀ ਕਰ ਰਹੇ ਹਨ। ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੇ ਗੈਂਗ ਦੇ 05 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 02 ਪਿਸਤੌਲ਼ ਸਮੇਤ 09 ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੋਸ਼ੀਆਨ ਦੇ ਨਾਮ ਮਨੀਸ਼ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਢੇਹਾ ਕਾਲੋਨੀ, ਅੰਬਾਲਾ ਕੈਂਟ ਹਰਿਆਣਾ, ਸਾਹਿਲ ਪੁੱਤਰ ਜਾਗਰ ਸਿੰਘ ਵਾਸੀ ਮੁਹੱਲਾ ਸੂਤਵੱਟਾ,ਪਟਿਆਲਾ, ਵਰੁਣ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮੁਹੱਲਾ ਸੂਈਗਰਾਂ ਪਟਿਆਲਾ, ਸਾਹਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗੋਬਿੰਦ ਨਗਰ, ਸਦਰ ਬਾਜ਼ਾਰ, ਸਹਾਰਨਪੁਰ, ਉੱਤਰ ਪ੍ਰਦੇਸ਼, ਸੁਦੇਸ਼ ਪਤਨੀ ਰਾਜੇਸ਼ ਕੁਮਾਰ ਵਾਸੀ ਢੇਹਾ ਕਾਲੋਨੀ, ਅੰਬਾਲਾ ਕੈਂਟ, ਹਰਿਆਣਾ ਹਨ ਅਤੇ ਇਹਨਾਂ ਦੇ ਗਿਰੋਹ ਦਾ ਮੁੱਖ ਸਰਗਨਾ ਮਾਨਵ ਉਰਫ ਬੋਖਲ ਪੁੱਤਰ ਸਤਪਾਲ ਵਾਸੀ ਢੇਹਾ ਕਾਲੋਨੀ,ਅੰਬਾਲਾ ਕੈਂਟ ਹਰਿਆਣਾ ਹੈ, ਜਿਸਦੀ ਗ੍ਰਿਫਤਾਰੀ ਬਾਕੀ ਹੈ।

ਗ੍ਰਿਫਤਾਰੀ ਅਤੇ ਬ੍ਰਾਮਦਗੀ:- ਸ੍ਰੀ ਨਾਨਕ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਉਸ ਸਮੇਂ ਕਾਮਯਾਬੀ ਮਿਲੀ ਜਦੋ ਸ:ਥ: ਸੁਰਜਨ ਸਿੰਘ, ਆਰਜੀ ਥਾਣਾ ਡਵੀਜ਼ਨ ਨੰਬਰ-2, ਸਮੇਤ ਪੁਲਿਸ ਪਾਰਟੀ ਦੇ ਮਿਤੀ 28-01-2025 ਨੂੰ ਸਾਹਿਲ ਕੁਮਾਰ ਅਤੇ ਐਨ.ਆਈ.ਐਸ ਚੌਕ, ਪਟਿਆਲਾ ਮੋਜੂਦ ਸੀ ਤਾਂ ਮੁੱਖਬਰੀ ਮਿਲੀ ਕਿ ਮਨੀਸ਼ ਕੁਮਾਰ, ਸਾਹਿਲ, ਵਰੁਨ ਕੁਮਾਰ, ਸ਼ੁਦੇਸ ਜਿਨ੍ਹਾਂ ਪਾਸ ਅਸਲਾ/ਮਾਰੂ ਹਥਿਆਰ ਹਨ। ਜਿਨਾਂ ਨੇ ਪੰਜਾਬ ਸਟੇਟ ਵਿੱਚ ਵੀ ਆਪਣੇ ਸਾਥੀ ਗੈਂਗ ਮੈਂਬਰਾਂ ਨਾਲ ਰਲ ਕੇ ਕਈ ਵਾਰਦਤਾਂ ਨੂੰ ਅੰਜ਼ਾਮ ਦਿੱਤਾ ਹੋਇਆ ਹੈ। ਜੋ ਹੁਣ ਵੀ ਇਹ ਵਿਅਕਤੀ ਕਿਸੇ ਵੱਡੀ ਡਕੈਤੀ/ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਵਿਊਤਬੰਦੀ ਕਰ ਰਹੇ ਹਨ। ਜਿਸਦੇ ਆਧਾਰ ਤੇ ਮੁੱਕਦਮਾ ਨੰਬਰ 20 ਮਿਤੀ 28-01-2025 ਅ/ਧ 310(4), 310(5),317(3),61(2) BNS, 25/54/59 Arms Act ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਤੇ ਮੁਸਤੈਦੀ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਮਿਤੀ 28-01-2025 ਨੂੰ ਸ:ਥ: ਸੁਰਜਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋਸ਼ੀਆਨ ਉਕਤਾਨ ਨੂੰ ਡਕਾਲਾ ਰੋਡ ਪਰ ਖੰਡਰ ਬਣੇ ਕੁਆਟਰਾਂ ਦੇ ਨੇੜੇ ਤੋ ਗ੍ਰਿਫਤਾਰ ਕਰਕੇ ਇਹਨਾ ਪਾਸੋ ਇੱਕ ਪਿਸਤੋਲ .315 ਬੋਰ ਸਮੇਤ 04 ਕਾਰਤੂਸ ਜਿੰਦਾ ਅਤੇ ਇੱਕ ਰਿਵਾਲਵਰ .32 ਬੋਰ ਸਮੇਤ 05 ਕਾਰਤੂਸ ਜਿੰਦਾ ਅਤੇ ਚੋਰੀ ਦੇ ਦੋ ਮੋਟਰਸਾਈਕਲ (ਇੱਕ ਪਲਸਰ ਤੇ ਇੱਕ ਸਪਲੈਡਰ) ਬ੍ਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿੰਨੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਗੈਂਗ ਦਾ ਮੁੱਖ ਸਰਗਨਾ ਮਾਨਵ ਉਰਫ ਬੋਖਲ ਪੁੱਤਰ ਸਤਪਾਲ ਵਾਸੀ ਢੇਹਾ ਕਾਲੋਨੀ,ਅੰਬਾਲਾ ਕੈਂਟ ਹਰਿਆਣਾ ਹੈ, ਜਿਸਦੇ ਖਿਲਾਫ ਚੋਰੀ ਅਤੇ ਲੜਾਈ ਝਗੜੇ ਦੇ 21 ਮੁੱਕਦਮਾਤ ਅੰਬਾਲਾ, ਹਰਿਆਣਾ ਵਿਖੇ ਵੱਖ-ਵੱਖ ਥਾਣਿਆਂ ਵਿੱਚ ਦਰਜ ਰਜਿਸਟਰ ਹਨ ਅਤੇ ਦੋਸ਼ੀ ਮਨੀਸ਼ ਕੁਮਾਰ ਉਕਤ ਖਿਲਾਫ 06 ਚੋਰੀ ਦੇ ਮੁੱਕਦਮਾਤ, ਵਰੁਣ ਕੁਮਾਰ ਦੇ ਖਿਲਾਫ 01 ਇੱਕ ਮੁੱਕਦਮਾ ਐਕਸਾਈਜ਼ ਐਕਟ, ਦੋਸ਼ਣ ਸੁਦੇਸ਼ ਦੇ ਖਿਲਾਫ—ਮੁੱਕਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ ਅਤੇ ਦੋਸ਼ੀਆਨ ਮਾਨਵ ਉਰਫ ਬੋਖਲ,ਮਨੀਸ਼ ਕੁਮਾਰ, ਸਾਹਿਲ, ਵਰੁਣ ਕੁਮਾਰ, ਸਾਹਿਲ ਕੁਮਾਰ ਅਤੇ ਸੁਦੇਸ਼ ਨੇ ਆਪਸ ਵਿੱਚ ਰਲ ਕੇ ਕਾਫੀ ਵਾਰਦਾਤ ਨੂੰ ਪਟਿਆਲਾ ਅਤੇ ਅੰਬਾਲਾ ਸ਼ਹਿਰ ਵਿੱਚ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਇਹ ਦੋਸ਼ੀਆਨ ਅੰਬਾਲਾ ਸ਼ਹਿਰ ਦੇ ਮੁੱਕਦਮਿਆਂ ਵਿੱਚ ਲੋੜੀਦੇ ਹੋਣ ਕਾਰਨ ਪਿਛਲੇ ਕੁਝ ਮਹੀਨਿਆਂ ਤੋ ਪਟਿਆਲਾ ਸ਼ਹਿਰ ਵਿੱਚ ਕਿਰਾਏ ਪਰ ਕਮਰਾ ਲੈ ਕਰ ਰਹਿ ਰਹੇ ਸਨ। ਜਿਥੇ ਉਕਤਾਨ ਦੋਸ਼ੀਆਨ ਦਾ ਆਪਸ ਵਿੱਚ ਸੰਪਰਕ ਹੋ ਗਿਆ ਸੀ। ਇਹਨਾਂ ਦੋਸ਼ੀਆਨ ਨੇ ਪਟਿਆਲਾ ਸ਼ਹਿਰ ਦੇ ਹੋਰ ਥਾਣਿਆਂ ਵਿੱਚ ਵੀ ਮਿਲ ਕੇ ਹੋਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੋਇਆ ਹੈ। ਇਹਨਾਂ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਨਾਲ ਥਾਣਾ ਸਿਵਲ ਲਾਈਨ ਪਟਿਆਲਾ ਦੇ 03 ਮੁੱਕਦਮੇ, ਥਾਣਾ ਲਾਹੌਰੀ ਗੇਟ ਪਟਿਆਲਾ ਦੇ 03 ਮੁੱਕਦਮੇ ਅਤੇ ਥਾਣਾ ਕੋਤਵਾਲੀ ਪਟਿਆਲਾ ਦੇ 02 ਮੁੱਕਦਮਾਤ ਟਰੇਸ ਹੋਣੇ ਪਾਏ ਗਏ ਹਨ।