Patiala: Pay Your Water And Sewerage Bill Online
February 5, 2025 - PatialaPolitics
Patiala: Pay Your Water And Sewerage Bill Online
–ਮੇਅਰ ਕੁੰਦਨ ਗੋਗੀਆ ਦੀ ਪਟਿਆਲਾ ਵਾਸੀਆਂ ਨੂੰ ਵੱਡੀ ਸੌਗਾਤ
–ਹੁਣ ਘਰ ਬੈਠੇ ਹੀ ਭਰ ਸਕੋਗੇ ਪਾਣੀ, ਸੀਵਰੇਜ ਦੇ ਬਿੱਲ
ਪਟਿਆਲਾ, 5 ਫਰਵਰੀ
ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਨੇ ਪਟਿਆਲਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸ੍ਰੀ ਗੋਗੀਆ ਨੇ ਕਮਿਸਨਰ ਰਜਤ ਉਬਰਾਏ ਨਾਲ ਮੀਟਿੰਗ ਦੌਰਾਨ ਨਗਰ ਨਿਗਮ ਪਟਿਆਲਾ ਦੇ ਅਧਿਕਾਰੀਆਂ ਨੂੰ ਆਉਂਦਿਆਂ ਹੀ ਆਦੇਸ਼ ਦਿੱਤਾ ਸੀ ਕਿ ਲੋਕਾਂ ਨੂੰ ਪਾਣੀ ਸੀਵਰੇਜ ਬਿੱਲ ਭਰਨ ਲਈ ਲੰਬੀਆਂ ਲਾਈਨਾਂ ਚ ਲੱਗਣ ਤੋਂ ਛੁਟਕਾਰਾ ਦਿਵਾਇਆ ਜਾਵੇ। ਇਸ ਆਦੇਸ਼ ਨੂੰ ਅੱਜ ਬੂਰ ਪੈ ਗਿਆ ਹੈ ਹੁਣ ਪਟਿਆਲਾ ਦੇ ਵਾਸੀ ਘਰ ਬੈਠੇ ਪਾਣੀ ਅਤੇ ਸੀਵਰੇਜ ਦੇ ਬਿੱਲ ਅਦਾ ਕਰ ਸਕਣਗੇ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ, ਪਟਿਆਲਾ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਛੇ ਬਰਾਂਚਾ “ਨਗਰ ਨਿਗਮ ਪਟਿਆਲਾ ਬਰਾਂਚ, ਭੁਪਿੰਦਰਾ ਰੋਡ ਬਰਾਂਚ, ਤ੍ਰਿਪੜੀ ਬਰਾਂਚ, ਫੋਕਲ ਪੁਆਇੰਟ ਬਰਾਂਚ, ਏ-ਟੈਂਕ ਬਰਾਂਚ ਅਤੇ ਗੁਰਬਖਸ਼ ਕਲੋਨੀ ਬਰਾਂਚ ” ਤੋਂ ਇਲਾਵਾ ਪਾਣੀ/ਸੀਵਰੇਜ ਦੇ ਬਿਲਾਂ ਦੀ ਆਨ-ਲਾਈਨ ਅਦਾਇਗੀ ਕਰਨ ਦਾ ਉਪਬੰਧ ਵੀ ਕਰ ਦਿੱਤਾ ਗਿਆ ਹੈ, ਜਿਸ ਦਾ ਲਿੰਕ mcpatiala.in/ws/ ਹੈ। ਪਾਣੀ/ਸੀਵਰੇਜ ਦੇ ਹਰ ਬਿਲ ਦੀ ਅਦਾਇਗੀ ਇਸ ਲਿੰਕ ਤੇ ਕੀਤੀ ਜਾ ਸਕਦੀ ਹੈ।
ਜੁਆਇੰਟ ਕਮਿਸਨਰ ਨਗਰ ਨਿਗਮ ਦੀਪਜੋਤ ਕੌਰ , ਸੇਕ੍ਰੇਟਰੀ ਨਗਰ ਨਿਗਮ ਸ਼੍ਰੀ ਅਨਿਸ਼ ਬਾਂਸਲ ਅਤੇ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਕਮਰਸ਼ੀਅਲ ਅਦਾਰੇ, ਜਿਨ੍ਹਾਂ ਵੱਲ ਕਾਫੀ ਸਮੇਂ ਤੋਂ ਪਾਣੀ/ਸੀਵਰੇਜ ਕੁਨੈਕਸ਼ਨ ਦੇ ਬਕਾਇਆਜ਼ਾਤ ਹਨ, ਇਨ੍ਹਾਂ ਕਮਰਸ਼ੀਅਲ ਅਦਾਰਿਆਂ ਨੂੰ ਨਿਗਮ ਐਕਟ ਧਾਰਾ-189 ਅਧੀਨ 92,44,312/- ਰੁਪਏ ਦੇ ਕੁੱਲ 435 ਨੋਟਿਸ ਜਾਰੀ ਕਰਕੇ ਭੇਜੇ ਗਏ ਹਨ। ਇਨ੍ਹਾਂ ਕਮਰਸ਼ੀਅਲ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਨੂੰ ਪ੍ਰਾਪਤ ਹੋਏ ਨੋਟਿਸ ਅਨੁਸਾਰ ਅਦਾਇਗੀ ਤੁਰੰਤ ਨਗਰ ਨਿਗਮ, ਪਟਿਆਲਾ ਦੀ ਪਾਣੀ/ਸੀਵਰੇਜ ਸ਼ਾਖਾ ਵਿੱਚ ਕੀਤੀ ਜਾਵੇ। ਨੋਟਿਸ ਪ੍ਰਾਪਤ ਹੋਣ ਤੇ ਵੀ ਸਬੰਧਤ ਪ੍ਰਾਪਰਟੀ ਮਾਲਕ ਵੱਲੋਂ ਬਕਾਇਆਜ਼ਾਤ ਨਾ ਭਰਨ ਤੇ ਪਾਣੀ/ਸੀਵਰੇਜ ਕੁਨੈਕਸ਼ਨਾਂ ਨੂੰ ਕੱਟਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਜਿਨ੍ਹਾਂ ਖਪਤਕਾਰਾਂ ਨੂੰ ਬਾਰ-ਬਾਰ ਪਾਣੀ/ਸੀਵਰੇਜ ਦੇ ਬਿਲ ਭੇਜਣ ਉਪਰੰਤ ਵੀ ਉਨ੍ਹਾਂ ਦਾ ਬਕਾਇਆ ਪੈਂਡਿੰਗ ਹੈ ਅਤੇ ਇਸ ਦੀ ਅਦਾਇਗੀ ਕਿਸੇ ਖਪਤਕਾਰ ਵੱਲੋਂ ਨਹੀਂ ਕੀਤੀ ਜਾ ਰਹੀ, ਉਨ੍ਹਾਂ ਪਾਣੀ/ਸੀਵਰੇਜ ਕੁਨੈਕਸ਼ਨਾਂ ਨੂੰ ਵੀ ਕੱਟਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੇਅਰ ਕੁੰਦਨ ਗੋਗੀਆ ਨੇ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਸੁਪਰਡੈਂਟ ਸਮੇਤ ਹੋਰ ਅਮਲੇ ਦੀ ਵੀ ਸਲਾਘਾ ਕੀਤੀ।