ਮੇਅਰ ਗੋਗੀਆ ਨੇ ਸ਼ਹਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਤੇ ਟ੍ਰੈਫਿਕ ਲਾਈਟਾਂ ਦੀ ਕੀਤੀ ਅਚਨਚੇਤ ਚੈਕਿੰਗ
February 7, 2025 - PatialaPolitics
ਮੇਅਰ ਗੋਗੀਆ ਨੇ ਸ਼ਹਿਰ ਚ ਲੱਗੇ ਸੀਸੀਟੀਵੀ ਕੈਮਰਿਆਂ ਤੇ ਟ੍ਰੈਫਿਕ ਲਾਈਟਾਂ ਦੀ ਕੀਤੀ ਅਚਨਚੇਤ ਚੈਕਿੰਗ
–ਪਟਿਆਲਾ ਸ਼ਹਿਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ 180 ਸੀਸੀਟੀਵੀ ਕੈਮਰੇ ਚਾਲੂ-ਮੇਅਰ
-ਨਗਰ ਨਿਗਮ ਨੇ ਕਰੋੜਾਂ ਦੀ ਗਰਾਂਟ ਨਾਲ ਲਗਵਾਏ ਸੀ ਸੀਸੀਟੀਵੀ ਤੇ ਟ੍ਰੈਫਿਕ ਲਾਈਟਾਂ
ਪਟਿਆਲਾ, 7 ਫਰਵਰੀ () – ਸ਼ਹਿਰ ਦੀ ਸੁਰੱਖਿਆ ਵਿਧੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰੇ ਪੁਆਇੰਟ ਅਤੇ ਟ੍ਰੈਫਿਕ ਲਾਈਟ ਪੁਆਇੰਟ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਊਨਾ ਆਦੇਸ਼ ਦਿੱਤਾ ਕਿ ਲੋਕਾਂ ਦੀ ਸੁਰਖਿਆ ਪਹਿਲਾ ਹੈ, ਇਸ ਲਈ ਸਾਰੇ ਕੈਮਰੇ ਅਤੇ ਟ੍ਰੈਫਿਕ ਲਾਈਟਾਂ ਚਾਲੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੀਸੀਟੀਵੀ ਕੈਮਰੇ ਅਤੇ ਟਰੈਫਿਕ ਲਾਈਟਾਂ ਨਗਰ ਨਿਗਮ ਨੇ ਹੀ ਆਪਣੇ ਕਰੋੜਾ ਦੇ ਬਜਟ ਨਾਲ ਸਥਾਪਤ ਕੀਤੇ ਸਨ। ਇਸ ਮੌਕੇ ਊਨਾ ਨਾਲ ਡੀਐਸਪੀ ਸਤਨਾਮ ਸਿੰਘ, ਟ੍ਰੈਫਿਕ ਇੰਚਾਰਜ ਕਰਮਜੀਤ ਸਿੰਘ ਅਤੇ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਵਾਲਿਆ ਨਗਰ ਨਿਗਮ ਸੁਪਰਡੈਂਟ ਗੁਰਪ੍ਰੀਤ ਸਿੰਘ ਚਾਵਲਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਨੇ ਇਹ ਸਭ ਸੀਸੀਟੀਵੀ ਕੈਮਰੇ ਪੁਲਿਸ ਲਾਈਨ ਨਾਲ ਸੀਧੇ ਜੋੜੇ ਗਏ ਸਨ, ਜਿਸ ਨਾਲ ਸ਼ਹਿਰ ਦੀ ਨਿਗਰਾਨੀ ਅਤੇ ਸੁਰੱਖਿਆ ਵਿਧੀ ਹੋਰ ਮਜ਼ਬੂਤ ਬਣਾਈ ਸੀ। ਇਨ੍ਹਾਂ ਚੋ ਕਾਫੀ ਬੰਦ ਸਨ, ਜਿਨ੍ਹਾਂ ਨੂੰ ਚਲਾਉਣ ਲਈ ਟ੍ਰੈਫਿਕ ਅਧਿਕਾਰੀਆਂ ਅਤੇ ਨਿਗਮ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਸਾਈਬਰ ਇਲੈਕਟਰੋਨਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਸਿਰਫ਼ ਦੋ ਦਿਨਾਂ ਵਿੱਚ ਇਹ ਕੰਮ ਪੂਰਾ ਕੀਤਾ ਗਿਆ।
ਊਨਾ ਦੱਸਿਆ ਕਿ ਨਗਰ ਨਿਗਮ ਨਾਲ ਮਿਲ ਜੇ ਟਰੈਫਿਕ ਵਿਭਾਗ ਵੱਲੋਂ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਹਰ ਮੋੜ੍ਹ ‘ਤੇ ਨਿਗਰਾਨੀ ਵਧਾਈ ਜਾਵੇਗੀ। ਸ੍ਰੀ ਕੁੰਦਨ ਗੋਗੀਆ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੀ ਆਵਾਜਾਈ ਸੰਬੰਧੀ ਹਰ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਨਾਗਰਿਕਾਂ ਨੂੰ ਕਿਸੇ ਵੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਏ।
ਇਨ੍ਹਾਂ ਸਹੂਲਤਾਂ ਦੇ ਮੁੜ ਚਾਲੂ ਹੋਣ ਨਾਲ ਪਟਿਆਲਾ ਸ਼ਹਿਰ ਦੀ ਆਵਾਜਾਈ ਅਤੇ ਸੁਰੱਖਿਆ ਵਿਧੀ ਹੋਰ ਬਿਹਤਰ ਹੋਣ ਦੀ ਉਮੀਦ ਹੈ।